ਅੰਮ੍ਰਿਤਸਰ: ਮੰਦਰਾਂ ਵਿੱਚ ਸ਼ਿਵ ਭਗਤਾਂ ਦੀ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸ ਦਿਨ ਭੋਲੇ ਬਾਬਾ ਦਾ ਮਾਤਾ ਪਾਰਵਤੀ ਦੇ ਨਾਲ ਵਿਆਹ ਹੋਇਆ ਸੀ। ਸ਼ਿਵਰਾਤਰੀ ਦੇ ਸ਼ੁਭ ਦਿਹਾੜੇ 'ਤੇ ਮੰਦਰਾਂ 'ਚ ਸ਼ਰਧਾਲੂਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਅੰਮ੍ਰਿਤਸਰ ਦੇ ਪ੍ਰਾਚੀਨ ਸ਼ਿਵਾਲਾ ਮੰਦਿਰ 'ਚ ਮੱਥਾ ਟੇਕਣ ਪਹੁੰਚੇ (shivratri celebration in amritsar)।
ਸਥਾਨਕ ਮੰਦਰਾਂ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ (people offer pooja in mandirs) ਜਾ ਰਿਹਾ ਹੈ, ਉੱਥੇ ਹੀ ਹਰ ਕੋਈ ਬਾਬਾ ਭੋਲੇ ਨਾਥ ਦੇ ਜੈਕਾਰਿਆਂ ਦੇ ਨਾਲ-ਨਾਲ ਬੜੀ ਸ਼ਰਧਾ ਨਾਲ ਮੰਦਰ 'ਚ ਮੱਥਾ ਟੇਕ ਰਿਹਾ ਸੀ। ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਮੇਲੇ ਦੀ ਕਮੇਟੀ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਇਸ ਮੰਦਿਰ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ।
ਸ਼ਰਧਾਲੂਆਂ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਭੋਲੇ ਭਾਲੇ ਬਾਬੇ ਤੋਂ ਜੋ ਵੀ ਮੰਗੋ ਉਹ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਦਿਨ ਭੋਲੇ ਬਾਬਾ ਦੀ ਮਾਤਾ ਪਾਰਵਤੀ ਦੇ ਨਾਲ ਵਿਆਹ ਹੋਇਆ ਸੀ। ਸ਼ਿਵ ਭਗਤਾਂ ਨੇ ਦੱਸਿਆ ਕਿ ਇਸ ਦਿਨ ਲੋਕ ਭੋਲੇ ਬਾਬਾ ਦਾ ਵਰਤ ਵੀ ਰੱਖਦੇ ਹਨ।ਅੱਜ ਮੰਦਰ ਵਿੱਚ ਭੋਲੇ ਬਾਬਾ ਦੇ ਭਗਤਾਂ ਦਾ ਮੇਲਾ ਲੱਗਿਆ ਹੋਇਆ।
ਇਹ ਵੀ ਪੜ੍ਹੋ: ਮਾਰਚ ਮਹੀਨੇ ਦੇ ਪਹਿਲੇ ਹੀ ਦਿਨ ਲੱਗਾ ਝਟਕਾ, ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੇ ਵਧੇ ਰੇਟ