ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਾਊਥ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਅਕਾਲੀ ਆਗੂ ਤਲਬੀਰ ਗਿੱਲ ਵੱਲੋਂ ਅੱਜ ਇਕ ਪ੍ਰੈੱਸ ਵਾਰਤਾ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਕੀਤੀ ਗਈ। ਇਸ ਮੌਕੇ ਤਲਬੀਰ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਇਮਾਨਦਾਰੀ ਦੇ ਸੋਹਲੇ ਗਾਉਂਦੀ ਨਹੀਂ ਥੱਕਦੀ ਹੈ, ਪਰ ਇਸ ਦੇ ਉਲਟ ਦੋ ਕੇਸਾਂ ਦਾ ਜ਼ਿਕਰ ਕਰਦੇ ਹੋਏ ਤਲਬੀਰ ਗਿੱਲ ਨੇ ਕਿਹਾ ਕਿ ਇਕ ਪਰਚਾ 295 ਏ ਧਾਰਮਿਕ ਭਾਵਨਾਵਾਂ ਜਿਸ ਵਿਚ ਕਿ ਆਮ ਆਦਮੀ ਪਾਰਟੀ ਵਰਕਰ ਸ਼ਾਮਲ ਹਨ, ਉਹ ਦਸੰਬਰ 2021 ਤੋਂ ਚੱਲ ਰਿਹਾ ਹੈ। ਇਸ ਵਿੱਚ ਕੋਈ ਕਾਰਵਾਈ (Akali Dal Leader target Punjab Govt) ਨਹੀਂ ਕੀਤੀ ਗਈ ਹੈ।
ਉਨ੍ਹਾਂ ਨੇ ਡਾ. ਇੰਦਰਬੀਰ ਸਿੰਘ ਨਿੱਝਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਝਰ ਜਿੱਥੇ ਹਲਕੇ ਦੇ ਐਮਐਲਏ ਹਨ ਅਤੇ ਕੈਬਨਿਟ ਮੰਤਰੀ ਹਨ। ਇਸ ਦੇ ਨਾਲ ਹੀ, ਉਹ ਸਿੱਖਾਂ ਦੀ ਸਿਰਮੌਰ ਸਿੱਖਿਅਕ ਸੰਸਥਾ C.K.D ਦੇ ਪ੍ਰਧਾਨ ਵੀ ਹਨ ਅਤੇ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ 295 ਧਾਰਾ ਦੇ ਤਹਿਤ ਉਨ੍ਹਾਂ ਦੇ ਵਰਕਰਾਂ ਵੱਲੋਂ ਜੋ ਵਧੀਕੀ ਕੀਤੀ ਗਈ ਹੈ, ਉਸ ਉੱਤੇ ਐਕਸ਼ਨ ਲਿਆ ਜਾਵੇ।
ਦੂਜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਜਿਸ ਵਿਚ ਗੁਰਪ੍ਰੀਤ ਸਿੰਘ ਹੈਪੀ ਨਾਮਕ ਵਿਅਕਤੀ ਜੋ ਕਿ ਖਿਡਾਰੀ ਹੈ। ਉਸ ਨੂੰ ਮੂੰਹ 'ਤੇ ਦਾਤਰ ਅਤੇ ਇੱਟਾਂ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਅੱਠ ਬੰਦਿਆਂ ਦੇ ਖ਼ਿਲਾਫ਼ ਪਰਚਾ ਕੀਤਾ ਗਿਆ ਸੀ, ਪਰ ਅੱਜ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਉਸ ਕੇਸ ਵਿੱਚ ਨਾਂਹ ਦੇ ਬਰਾਬਰ ਕਾਰਵਾਈ ਕੀਤੀ ਗਈ ਹੈ।
ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ। ਡਾ. ਨਿੱਝਰ ਦੇ ਕਹਿਣ 'ਤੇ ਉਸ ਦੇ ਖ਼ਿਲਾਫ਼ ਹੀ 307 ਦਾ ਕਰਾਸ ਪਰਚਾ ਵੀ ਦਰਜ ਕਰ ਦਿੱਤਾ ਗਿਆ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਉਹ ਵਿਅਕਤੀ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ (Amritsar Akali Dal Press Conference) ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਡਾ. ਇੰਦਰਬੀਰ ਸਿੰਘ ਨਿੱਝਰ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਕੇ ਕੰਮ ਕਰਵਾਉਣ ਦਾ ਖਮਿਆਜ਼ਾ ਖੁਦ ਪੁਲਿਸ ਨੂੰ ਹੀ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨਾਂ ਵਿਚ ਇਨਸਾਫ ਨਾ ਮਿਲਿਆ, ਤਾਂ ਅਕਾਲੀ ਦਲ ਦੇ ਆਗੂ ਕਮਿਸ਼ਨਰ ਦਫ਼ਤਰ ਇਕੱਠੇ ਹੋ ਕੇ ਜਾਣਗੇ ਅਤੇ ਜ਼ਰੂਰਤ ਪਈ ਤਾਂ ਧਰਨਾ ਵੀ ਲਗਾਇਆ ਜਾਵੇਗਾ।
ਪੰਜਾਬ ਵਿੱਚ ਵਿਗੜਦੇ ਹੋਏ ਹਾਲਾਤਾਂ ਉੱਤੇ ਬੋਲਦੇ ਹੋਏ ਤਲਬੀਰ ਗਿੱਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਮੰਦੀ ਹਾਲਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਦੇ ਵਿਰੋਧ ਵਿੱਚ ਸੀਨੀਅਰ ਅਕਾਲੀ ਆਗੂਆਂ ਨਾਲ ਸਲਾਹ ਤੋਂ ਬਾਅਦ ਵਿਓਂਤਬੰਦੀ ਬਣਾ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਵਿੱਚ ਵੀ ਆਪ ਨੇਤਾ ਦੇ ਪੁਲਿਸ ਨੂੰ ਦਬਕੇ