ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਅਕਾਲੀ ਦਲ ਦਾ ਰੋਸ ਹੁਣ ਕਾਂਗਰਸ ਪਾਰਟੀ ਦੇ ਆਗੂਆਂ ਦੇ ਖਿਲਾਫ਼ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਅਤੇ ਗੱਲ ਕੀਤੀ ਜਾਵੇ, ਅੰਮ੍ਰਿਤਸਰ ਦੀ ਤਾਂ ਨਵਜੋਤ ਸਿੰਘ ਸਿੱਧੂ ਹਲਕਾ ਪੂਰਬੀ ਵਿੱਚ ਇੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਸਨ।
ਜਿਸ ਦਾ ਰਸਤੇ ਵਿੱਚ ਅਕਾਲੀ ਦਲ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ, ਉਥੇ ਹੀ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਜੋ ਮਾਮਲਾ ਬਿਕਰਮ ਸਿੰਘ ਮਜੀਠੀਆ 'ਤੇ ਦਰਜ ਕੀਤਾ ਗਿਆ ਹੈ, ਉਹ ਸਰਾਸਰ ਝੂਠਾ ਹੈ ਅਤੇ ਅਸੀਂ ਇਸੇ ਦਾ ਹੀ ਵਿਰੋਧ ਕਰ ਰਹੇ ਹਾਂ।
ਦੂਸਰੇ ਪਾਸੇ ਉਹਨਾ ਨੇ ਕਿਹਾ ਕਿ 5 ਸਾਲ ਬੀਤਣ ਦੇ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੂੰ ਵੇਖ ਕੇ ਹਲਕੇ ਦੀ ਯਾਦ ਆਈ ਹੈ ਅਤੇ ਹੁਣ ਇਹ ਵਿਚਰਨਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਸੀ ਅਤੇ ਜਦੋਂ ਇਹ ਚੋਣਾਂ ਨੇੜੇ ਆ ਰਹੀਆਂ ਹਨ, ਉਦੋਂ ਹੀ ਹੁਣ ਇਸ ਵੱਲੋਂ ਹਲਕੇ ਵਿੱਚ ਪਹੁੰਚ ਕੇ ਸੰਗਤ ਦਰਸ਼ਨ ਦੇ ਕੰਮ ਸ਼ੁਰੂ ਕੀਤੇ ਗਏ ਹਨ। ਜੇਕਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕੋਈ ਵੀ ਆਂਚ ਆਈ ਤਾਂ ਅਸੀਂ ਇਨ੍ਹਾਂ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ ਅਤੇ ਇਸ ਪ੍ਰਦਰਸ਼ਨ ਦੇ ਵਿੱਚ ਜਿੱਥੇ ਬੰਦਿਆਂ ਦੇ ਨਾਲ ਨਾਲ ਔਰਤਾਂ ਵੀ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦਾ ਤਿੱਖਾ ਵਿਰੋਧ ਕੀਤਾ ਗਿਆ।
ਸੁਖਬੀਰ ਸਿੰਘ ਬਾਦਲ ਵੱਲੋਂ ਨਿੰਦਾ
ਇੱਥੇ ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਹੋਏ ਪਰਚੇ 'ਤੇ ਬੋਲਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ। ਜਿਸ ਵਿਅਕਤੀ ਵੱਲੋਂ ਵੀ ਇਹ ਪਰਚਾ ਦਰਜ ਕੀਤਾ ਗਿਆ, ਉਸ ਨੂੰ ਡਿਸਮਿਸ ਕੀਤਾ ਜਾਵੇਗਾ। ਉੱਥੇ ਹੁਣ ਵੇਖਣਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਹਿਰਾਸਤ 'ਚ ਲੈਂਦੀ ਹੈ ਜਾਂ ਇਸ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ।
ਇਹ ਵੀ ਪੜੋ:- ਬਾਦਲਾਂ ਤੇ ਮਜੀਠੀਆ ਨੂੰ ਅੰਦਰ ਕਰਨ ਲਈ ਬਦਲੇ 3 ਡੀਜੀਪੀ: ਪ੍ਰਕਾਸ਼ ਸਿੰਘ ਬਾਦਲ