ਅੰਮ੍ਰਿਤਸਰ : ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਵਾਰ ਚੱਲ ਕੇ ਆਏ ਕੌਮਾਂਤਰੀ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਕਾਫ਼ੀ ਉਤਸ਼ਾਹ ਭਰਿਆ ਹੋਇਆ ਹੈ। ਇਹ ਅਗਸਤ 1 ਅਗਸਤ ਨੂੰ ਭਾਰਤ ਵਿੱਚ ਆਇਆ ਸੀ। ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸੇਵਾ ਵਿੱਚ ਨਗਰ ਕੀਰਤਨ ਦੀ ਜਾਣਕਾਰੀ ਲਈ ਕੇਂਦਰੀ ਦਫ਼ਤਰ ਦੀ ਸਥਾਪਨਾ ਸਮੇਤ 4 ਮੋਬਾਇਲ ਨੰਬਰ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਉਨ੍ਹਾਂ ਨੂੰ ਨਗਰ ਕੀਰਤਨ ਦੇ ਸਵਾਗਤ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ।
ਕੋਆਰਡੀਨੇਟਰ | ਮਨਜੀਤ ਸਿੰਘ ਬਾਠ | 99145-50550 |
ਸਹਾਇਕ ਕੋਆਰਡੀਨੇਟਰ | ਸਕੱਤਰ ਸਿੰਘ | 75278-00550 |
ਨਗਰ ਕੀਰਤਨ ਨਾਲ ਚੱਲ ਰਹੇ ਅਧਿਕਾਰੀ | 75269-00550 | |
ਕੰਟਰੋਲ ਰੂਮ | 95925-00550 |
ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਅਯੁੱਧਿਆ ਵਿਵਾਦ: ਸੁਪਰੀਮ ਕੋਰਟ 'ਚ ਅੱਜ ਤੋਂ ਹਰ ਰੋਜ਼ ਸੁਣਵਾਈ
ਤੁਹਾਨੂੰ ਦੱਸ ਦਈਏ ਕਿ ਇਸ ਨਗਰ ਕੀਰਤਨ ਦੇ ਸੁਆਗਤ ਲਈ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਇਹ ਨਗਰ ਕੀਰਤਨ 24 ਘੰਟੇ ਸੰਗਤਾਂ ਦੇ ਉਤਸ਼ਾਹ ਕਰ ਕੇ ਦੇਰੀ ਨਾਲ ਚੱਲ ਰਿਹਾ ਹੈ।
ਡਾ.ਰੂਪ ਸਿੰਘ ਨੇ ਸੰਗਤਾਂ ਵੱਲੋ ਮਿਲ ਰਹੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹੀ ਸ਼੍ਰੋਮਣੀ ਕਮੇਟੀ ਨਗਰ ਕੀਰਤਨ ਦੇ ਪ੍ਰਬੰਧਾਂ ਦਾ ਧਿਆਨ ਰੱਖ ਰਹੀ ਹੈ।