ETV Bharat / state

ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਐਸਜੀਪੀਸੀ:ਜਥੇਦਾਰ ਹਰਪ੍ਰੀਤ ਸਿੰਘ - ਪੱਛੜੀਆਂ ਸ਼੍ਰੇਣੀਆਂ

1920 ਵਿੱਚ ਖਾਲਸਾ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਅੰਮ੍ਰਿਤ ਸੰਚਾਰ ਕਰਵਾਇਆ ਸੀ। ਇਸ ਮੌਕੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਉਨ੍ਹਾਂ ਨੂੰ ਨਾਲ ਲਿਜਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਗ ਦੇਣ ਆਏ ਤਾਂ ਕਾਬਜ਼ਾ ਕੀਤੇ ਮਹੰਤਾਂ ਨੇ ਦੇਗ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ।

SGPC came into being after great sacrifices: Jathedar
ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਐਸਜੀਪੀਸੀ:ਜਥੇਦਾਰ ਹਰਪ੍ਰੀਤ ਸਿੰਘ
author img

By

Published : Nov 17, 2020, 8:35 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਸਮਾਗਮ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਲੀਡਰਾਂ ਦੀਆਂ ਮਹਾਨ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਈ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸਬੋਧਨ ਕਰਦਿਆ ਦੱਸਿਆ ਕਿ 1920 ਵਿੱਚ ਖਾਲਸਾ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਅੰਮ੍ਰਿਤ ਸੰਚਾਰ ਕਰਵਾਇਆ ਸੀ। ਇਸ ਮੌਕੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਉਨ੍ਹਾਂ ਨੂੰ ਨਾਲ ਲਿਜਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਗ ਦੇਣ ਆਏ ਤਾਂ ਇੱਥੇ ਕਾਬਜ਼ਾ ਕੀਤੇ ਮਹੰਤਾਂ ਨੇ ਦੇਗ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ।

ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਐਸਜੀਪੀਸੀ:ਜਥੇਦਾਰ ਹਰਪ੍ਰੀਤ ਸਿੰਘ

ਉਸੇ ਸਮੇਂ ਦੌਰਾਨ ਸਿੱਖ ਕੌਮ ਦੇ ਤਿੰਨ ਮਹਾਨ ਲੀਡਰ ਸਰਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਅਤੇ ਤੇਜਾ ਸਿੰਘ ਚੂਹੜਕਾਣਾ, ਬਟਾਲਾ ਵਿਖੇ ਕਵਿਤਾਵਾਂ ਪੜ੍ਹਨ ਗਏ ਸਨ। ਉਨ੍ਹਾਂ ਵੱਲੋਂ ਸ਼ਾਮ ਨੂੰ ਚੂੜਕਾਨਾ ਦੀ ਟਰੇਨ ਫੜਨੀ ਸੀ ਪਰ ਟ੍ਰੇਨ ਪਹਿਲਾਂ ਚਲੀ ਗਈ ਤਾਂ ਉਨ੍ਹਾਂ ਨੂੰ ਸਾਰੀ ਰਾਤ ਬਟਾਲਾ ਸਟੇਸ਼ਨ 'ਤੇ ਗੁਜ਼ਾਰਨੀ ਪਈ ਤੇ ਫਿਰ ਉਹ ਸਵੇਰੇ ਅੰਮ੍ਰਿਤਸਰ ਦੀ ਰੇਲ ਗੱਡੀ ਫੜ ਕੇ ਦਰਬਾਰ ਸਾਹਿਬ ਪੁੱਜੇ।

ਇੱਥੇ ਇਨ੍ਹਾਂ ਨੂੰ ਦੇਗ ਨਾ ਪ੍ਰਵਾਨ ਕਰਨ ਦੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਦਰਬਾਰ ਸਾਹਿਬ 'ਤੇ ਕਾਬਜ਼ ਪੁਜਾਰੀਆਂ ਨੂੰ ਇਸ ਬਾਰੇ ਪੁੱਛਿਆ ਤਾਂ ਬਹਿਸ ਹੋ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਗਿਆ, ਜਿਸ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਸਤਿਕਾਰ ਦੇਣ ਦੇ ਹੁਕਮ ਹੋਏ। ਇਸ ਮੌਕੇ ਪੁਜਾਰੀਆਂ ਨੇ ਦੇਗ ਤਾਂ ਪ੍ਰਵਾਨ ਕਰ ਲਈ ਪਰ ਉਨ੍ਹਾਂ ਨੇ ਛਕੀ ਨਹੀਂ। ਇਸ ਮੌਕੇ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਹੁਣ ਸ੍ਰੀ ਦਰਬਾਰ ਸਾਹਿਬ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਵੀ ਦੇਗ ਪ੍ਰਵਾਨ ਕੀਤੀ ਜਾਵੇਗੀ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹੰਤ ਭੱਜ ਚੁੱਕੇ ਚੁੱਕੇ ਸਨ ਤਾਂ ਕਰਤਾਰ ਸਿੰਘ ਝੱਬਰ ਨੇ ਉਨ੍ਹਾਂ ਨੂੰ ਸੁਨੇਹੇ ਭੇਜੇ ਪਰ ਮਹੰਤ ਨਾ ਆਏ ਤਾਂ ਕਰਤਾਰ ਸਿੰਘ ਝੱਬਰ ਨੇ 25 ਜਣਿਆਂ ਦਾ ਜਥਾ ਤਿਆਰ ਕੀਤਾ ਜਿਸ ਵਿੱਚ ਤੇਜਾ ਸਿੰਘ ਭੁੱਚਰ ਨੂੰ ਪ੍ਰਧਾਨ ਬਣਾਇਆ, ਇਸ ਪੱਚੀ ਮੈਂਬਰੀ ਵਿੱਚ 10 ਮੈਂਬਰ ਗਰੀਬ ਭਾਈਚਾਰੇ ਦੇ ਸਨ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਮੁੱਢ ਬੰਨ੍ਹਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.