ਅੰਮ੍ਰਿਤਸਰ: ਪੁਲਿਸ ਨੇ ਸੱਤ ਸਾਲ ਬਾਅਦ ਭਗੌੜਾ ਕਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਇੰਚਾਰਜ ਪੀ.ਓ ਸਟਾਫ ਸਤਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਸੁਖਜਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੀਆਂਵਿੰਡ ਥਾਣਾ ਵੈਰੋਵਾਲ ਨੂੰ ਕਾਬੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਮੁਕਦਮਾ ਨੰ 38, ਮਿਤੀ 28-ਫਰਵਰੀ-2008 ਨੂੰ ਜੁਰਮ ਆਬਾਕਾਰੀ ਐਕਟ 61-1-14 ਤਹਿਤ ਥਾਣਾ ਜੰਡਿਆਲਾ ਵਿਚ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਕਤ ਮੁੱਕਦਮੇ ਵਿੱਚ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਲੋਂ 22 ਜਨਵਰੀ 2014 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।ਫਿਲਹਾਲ ਪੀ.ਓ ਸਟਾਫ ਇੰਚਾਰਜ ਨੇ ਕਥਿਤ ਦੋਸ਼ੀ ਨੂੰ ਕਾਬੂ ਕਰ ਅਗਲੇਰੀ ਤਫ਼ਤੀਸ਼ ਲਈ ਥਾਣਾ ਜੰਡਿਆਲਾ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜੋ:ਮਲੇਰਕੋਟਲਾ ਜਿਲ੍ਹੇ ਨੂੰ ਲੈ ਯੋਗੀ ਨੇ ਕੈਪਟਨ ਨਾਲ ਫਸਾਏ ਸਿੰਗ