ਅੰਮ੍ਰਿਤਸਰ: ਦੇਸ਼ ਦੇ ਅੰਨਦਾਤਾ ਕਿਸਾਨ ਦੀ ਫਸਲਾਂ 'ਤੇ ਅਕਸਰ ਹੀ ਕੁਦਰਤ ਆਪਣਾ ਕਹਿਰ ਵਰ੍ਹਾਉਂਦੀ ਹੀ ਰਹਿੰਦੀ ਹੈ। ਪਰ ਦੇਸ਼ ਦਾ ਕਿਸਾਨ ਫਿਰ ਵੀ ਹਨ੍ਹੇਰੀ ਰਾਤਾਂ ਵਿੱਚ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਰਹਿੰਦਾ ਹੈ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਅਜਿਹਾ ਹੀ ਇੱਕ ਕੁਦਰਤ ਦਾ ਕਹਿਰ ਹਲਕਾ ਮਜੀਠਾ ਦੇ ਪਿੰਡ ਅਠਵਾਲ ਵਿੱਖੇ ਦੇਖਣ ਨੂੰ ਮਿਲਿਆ। ਜਿੱਥੇ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਕਿਸਾਨ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਇਸ ਦੌਰਾਨ ਕਿਸਾਨ ਦੇ ਟਿਊਬਵੈੱਲ ਵਾਲਾ ਕਮਰਾ ਸਮਾਨ ਸਮੇਤ ਸੜ ਕੇ ਸੁਆਹ ਹੋ ਗਿਆ ਹੈ। ਇਸ ਤੋਂ ਇਲਾਵਾਂ ਹੋਰ ਵੀ ਬਹੁਤ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਮਜੀਠਾ ਦੇ ਪਿੰਡ ਅਠਵਾਲ ਵਿੱਚ ਉਸ ਵਕਤ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਜਦੋਂ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਕਿਸਾਨ ਦਾ ਟਿਊਬਵੈੱਲ ਵਾਲਾ ਕਮਰਾ ਸਾਰੇ ਸਮਾਨ ਸਮੇਤ ਸੜ ਕੇ ਸੁਆਹ ਹੋ ਗਿਆ। ਇਹ ਸਾਰੀ ਘਟਨਾ ਉਸ ਵਕਤ ਸਾਹਮਣੇ ਆਈ, ਜਦੋਂ ਅਸਮਾਨੀ ਬਿਜਲੀ ਡਿੱਗਣ ਨਾਲ ਟਿਊਵੈੱਲ ਦੇ ਬਣੇ ਕਮਰੇ ਨੂੰ ਅੱਗ ਲੱਗ ਗਈ। ਜਿਸ ਨਾਲ ਕਮਰਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਇਸ ਕੁਦਰਤੀ ਆਫ਼ਤ ਦੌਰਾਨ ਜਾਣਕਾਰੀ ਅਨੁਸਾਰ ਜਿਸ ਵਕਤ ਅਸਮਾਨੀ ਬਿਜਲੀ ਨਾਲ ਅੱਗ ਲੱਗੀ। ਉਸ ਵਕਤ ਕਮਰੇ ਦੇ ਵਿੱਚ ਟਮਾਟਰ ਰੱਖਣ ਵਾਲੇ ਪਲਾਸਟਿਕ ਦੇ 400 ਦੇ ਲੱਗਭਗ ਕ੍ਰੇਟ ਅਤੇ ਯੂਰੀਆ ਦੀਆਂ 5 ਬੋਰੀਆਂ ਰੱਖੀਆਂ ਹੋਈਆਂ ਸਨ। ਕਿਸਾਨ ਨੇ ਦੱਸਿਆ ਕਿ ਟਿਊਬਵੈੱਲ ਦੇ ਸਮੇਤ ਸਾਰਾ ਹੀ ਸਮਾਨ ਸੜਨ ਨਾਲ ਉਸ ਦਾ ਭਾਰੀ ਨੁਕਸਾਨ ਹੋਇਆ ਹੈ। ਪਰ ਗ਼ਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:- ਕਿਸਾਨ ਜਥੇਬੰਦੀਆਂ ਨਾਲ ਸਿਆਸੀ ਲੀਡਰਾਂ ਦੀ ਮੀਟਿੰਗ ਹੋਈ