ETV Bharat / state

CORONA NEWS: SGPC ਨੇ ਲਗਾਇਆ ਦੂਸਰਾ ਵੈਕਸੀਨੇਸ਼ਨ ਕੈਂਪ

ਅੰਮ੍ਰਿਤਸਰ ‘ਚ ਐਸਜੀਪੀਸੀ ਵੱਲੋਂ ਕੋਰੋਨਾ ਨਾਲ ਨਜਿੱਠਣ ਦੇ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਐਸਜੀਪੀਸੀ ਵੱਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ ਤਾਂ ਕਿ ਜਿਹੜੇ ਲੋਕਾਂ ਨੇ ਪਹਿਲਾਂ ਇੱਕ ਇੱਕ ਡੋਜ ਲਗਵਾਈ ਸੀ ਉਹ ਹੁਣ ਦੂਸਰੀ ਡੋਜ ਵੀ ਲਗਵਾ ਸਕਣ।

SGPC ਨੇ ਲਗਾਇਆ ਦੂਸਰਾ ਵੈਕਸੀਨੇਸ਼ਨ ਕੈਂਪ
SGPC ਨੇ ਲਗਾਇਆ ਦੂਸਰਾ ਵੈਕਸੀਨੇਸ਼ਨ ਕੈਂਪ
author img

By

Published : Jun 29, 2021, 2:09 PM IST

ਅੰਮ੍ਰਿਤਸਰ: ਸੂਬੇ ‘ਚ ਕੋਰੋਨਾ ਦੇ ਮਾਮਲੇ ਭਾਵੇਂ ਘਟਣੇ ਸ਼ੁਰੂ ਹੋ ਗਏ ਹਨ ਪਰ ਕੋਰੋਨਾ ਨੂੰ ਖਤਮ ਕਰਨ ਦੇ ਲਈ ਲੜਾਈ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਆਪਣੇ ਪੱਧਰ ‘ਤੇ ਕੋਰੋਨਾ ਨਾਲ ਨਜਿੱਠਣ ਦੇ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਧਾਰਮਿਕ ਸੰਸਥਾਵਾਂ ਦੇ ਨਾਲ ਨਾਲ ਸਮਾਜ ਸੇਵੀ ਲੋਕ ਵੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਲਈ ਆਪਣੇ ਤੌਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ।

SGPC ਨੇ ਲਗਾਇਆ ਦੂਸਰਾ ਵੈਕਸੀਨੇਸ਼ਨ ਕੈਂਪ

ਇਸਦੇ ਚੱਲਦੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਕੋਵਿਡ ਵੈਕਸੀਨ ਦੀ ਦੂਸਰੀ ਡੋਜ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੱਲੋਂ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵੈਕਸੀਨ ਕੈਂਪ ਦੇ ਦੌਰਾਨ ਐਸਜੀਪੀਸੀ ਵਲੋਂ ਚਾਹ ਤੇ ਲੰਗਰ ਭੰਡਾਰੇ ਦੀ ਸੇਵਾ ਦਾ ਪ੍ਰਬੰਧ ਵੀ ਉਚੇਚੇ ਤੌਰ ‘ਤੇ ਕੀਤਾ ਗਿਆ ਹੈ।

ਇਸ ਦੌਰਾਨ ਐਸਜੀਪੀਸੀ ਦੇ ਚੀਫ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਉਪਰਾਲੇ ਵਜੋਂ ਫਿਰ ਤੋਂ ਕੋਰੋਨਾ ਦੀ ਦੂਸਰੀ ਡੋਜ ਲਗਾਉਣ ਲਈ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਪਿਹਲਾਂ ਵਾਂਗ ਹੀ ਸ਼੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਦਫਤਰ ਦੇ ਬਾਹਰ ਲਗਾਇਆ ਗਿਆ ਹੈ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਸੰਗਤਾਂ ਵੱਧ ਚੜਕੇ ਆਉਣ ‘ਤੇ ਆਪਣੀ ਵੈਕਸੀਨੇਸ਼ਨ ਕਰਵਾਉਣ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ:CRONA UPDATE: ਪਿਛਲੇ 24 ਘੰਟਿਆਂ 'ਚ 37,566 ਨਵੇਂ ਕੇਸ, 907 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.