ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਸਕਰੀਨਿੰਗ ਕੈਂਪ ਵਿੱਚ ਇਟਲੀ ਤੋਂ ਪਰਤੇ ਮਨਜੀਤ ਸਿੰਘ ਨਾਂਅ ਦੇ ਵਿਅਕਤੀ ਨੂੰ ਸ਼ੱਕੀ ਹਾਲਾਤਾਂ ਵਿੱਚ ਰੋਕਿਆ ਗਿਆ। ਇਸ ਤੋਂ ਬਾਅਦ ਉਸ ਨੂੰ ਮੈਡੀਕਲ ਜਾਂਚ ਲਈ ਐਬੂਲੈਂਸ ਵਿੱਚ ਬਿਠਾ ਕੇ ਸਿਹਤ ਵਿਭਾਗ ਦੀ ਕਵਾਟਰੀਨ ਸੈਂਟਰ ਵਿਖੇ ਭੇਜਿਆ ਗਿਆ।
ਇਟਲੀ ਤੋਂ ਆਏ ਮਨਜੀਤ ਸਿੰਘ ਨੇ ਦਸਿਆ ਕਿ ਉਹ ਇਟਲੀ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੀ ਜਿੱਥੇ ਗੁਰੂ ਅਰਜਨ ਦੇਵ ਸਰਾਂ ਵਿਖੇ ਕਮਰਾ ਲੈਣ ਮੌਕੇ ਉਸ ਨੂੰ ਡਾਕਟਰਾਂ ਦੀ ਟੀਮ ਵਲੌ ਰੋਕਿਆ ਗਿਆ। ਉਸ ਨੇ ਦਸਿਆ ਕਿ ਜਦੋਂ ਉਹ ਏਅਰਪੋਰਟ ਤੋਂ ਆਇਆ ਸੀ ਤਾਂ ਉਸ ਦੀ ਕੋਈ ਜਾਂਚ ਨਹੀਂ ਕੀਤੀ ਗਈ।
ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਦਿਆਂ ਇਹਤਿਆਤ ਵਰਤਿਆ। ਇਸ ਸ਼ੱਕੀ ਮਨਜੀਤ ਸਿੰਘ ਨੂੰ ਜਾਂਚ ਕਰ ਮੈਡੀਕਲ ਟੀਮ ਦੇ ਹਵਾਲੇ ਕੀਤਾ ਹੈ। ਇਸ ਤੋਂ ਇਲਾਵਾ ਇਕ ਬਜ਼ੁਰਗ ਜੌੜਾ ਵੀ ਉਨ੍ਹਾਂ ਵਲੌ ਸਕਰੀਨਿਗ ਮੌਕੇ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਬੜੀ ਹੀ ਮਸ਼ੱਕਤ ਦੇ ਨਾਲ ਬਜ਼ੁਰਗ ਜੌੜਾ ਨੂੰ ਐਬੂਲੈਂਸ ਵਿਚ ਬਿਠਾ ਕੇ ਕਵਾਰਟੀਨ ਸੈਂਟਰ ਵਿਖੇ ਭੇਜਿਆ ਗਿਆ ਹੈ।