ETV Bharat / state

ਲੁਟੇਰਿਆਂ ਨੇ ਕੋਰੀਅਰ ਕੰਪਨੀ 'ਚ ਕੀਤੀ ਗੁੰਡਾਗਰਦੀ, ਹਥਿਆਰਾਂ ਦੇ ਜ਼ੋਰ 'ਤੇ ਲੁੱਟੇ ਲੱਖਾਂ

ਅੰਮ੍ਰਿਤਸਰ 'ਚ ਲੁਟੇਰਿਆਂ ਨੇ ਕੋਰੀਅਰ ਕੰਪਨੀ ਉੱਤੇ ਅਧੀ ਰਾਤ ਧਾਵਾ ਬੋਲਦਿਆਂ ਕੰਪਨੀ ਵਰਕਰਾਂ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਦੁਕਾਨ ਵਿਚ ਲੱਖਾਂ ਰੁਪਏ ਲੈਕੇ ਫਰਾਰ ਹੋ ਗਏ, ਪੁਲਿਸ ਵਲੋਂ ਸੀਸੀਟੀਵੀ ਦੇ ਅਧਾਰ 'ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Robbers looted Rs 5 lakh from a courier shop in Amritsar
Crime News: ਅੰਮ੍ਰਿਤਸਰ 'ਚ ਲੁਟੇਰਿਆਂ ਨੇ ਕੁਰੀਅਰ ਕੰਪਨੀ 'ਚ ਕੀਤੀ ਗੁੰਡਾਗਰਦੀ,ਹਥਿਆਰਾਂ ਦੇ ਜ਼ੋਰ 'ਤੇ ਲੁੱਟੇ ਲੱਖਾਂ ਰੁਪਏ
author img

By

Published : May 28, 2023, 11:46 AM IST

ਕੋਰੀਅਰ ਕੰਪਨੀ ਦੇ ਮਾਲਕ ਤੋਂ ਲੁੱਟਖੋਹ

ਅੰਮ੍ਰਿਤਸਰ: ਸੂਬੇ ਵਿੱਚ ਕਾਨੂੰਨ ਦੀ ਸਥਿਤੀ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਿਸੇ ਨੂੰ ਕਾਨੂੰਨ ਦਾ ਡਰ ਖ਼ੌਫ਼ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਗੁੰਡਾਗਰਦੀ ਦੀਆਂ ਅਤੇ ਲੁਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਕੋਰੀਅਰ ਦੀ ਦੁਕਾਨ 'ਤੇ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨ ਦੇ ਅੰਦਰ ਜਾ ਕੇ ਉਥੇ ਕੰਮ ਕਰ ਰਹੇ ਵਰਕਰਾਂ ਨਾਲ ਕੁੱਟਮਾਰ ਕੀਤੀ ਅਤੇ ਕੋਰੀਅਰ ਦੁਕਾਨ ਦੇ ਅੰਦਰ ਪਿਆ ਕੈਸ਼ ਵੀ ਲੁੱਟ ਕੇ ਫਰਾਰ ਹੋ ਗਏ।

ਹਮਲਾ ਕਰ ਕੇ ਭੰਨ ਤੋੜ ਸ਼ੁਰੂ ਕੀਤੀ: ਇਸ ਮਾਮਲੇ ਦੀ ਗਵਾਹੀ ਦੇ ਰਹੇ ਹਨ ਕੰਪਨੀ ਦੇ ਵਿਚ ਲੱਗੇ ਸੀਸੀਟੀਵੀ ਕੈਮਰੇ ਜਿੰਨਾ ਵਿਚ ਪੂਰੀ ਘਟਨਾ ਕੈਦ ਹੋ ਗਈ ਹੈ, ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਵਾ ਗਿਆਰਾਂ ਵਜੇ ਦੇ ਕਰੀਬ ਅਣਪਛਾਤੇ ਮੂੰਹ ਢੱਕ ਕੇ ਦੁਕਾਨ ਵਿਚ ਵੜਦੇ ਹਨ ਅਤੇ ਵਰਕਰਾਂ ਉੱਤੇ ਹਮਲਾ ਕਰ ਕੇ ਭੰਨ ਤੋੜ ਸ਼ੁਰੂ ਕਰਦਿੰਦੇ ਹਨ। ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਦੁਕਾਨ ਮਲਿਕ ਪਹੁੰਚੇ ਅਤੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਉਥੇ ਹੀ ਇਸ ਸਬੰਧ ਵਿੱਚ ਦੁਕਾਨ ਦੇ ਮੈਨੇਜਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਵਰਕਰ ਆਪਣਾ ਕੰਮ ਕਰ ਰਹੇ ਸਨ ਤਾਂ ਓਥੇ ਹੀ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨ ਅੰਦਰ ਆਏ ਅਤੇ ਉਨ੍ਹਾਂ ਵੱਲੋਂ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ ਦੁਕਾਨ ਦੇ ਗੱਲੇ ਚੋ ਪਿਆ 5 ਲੱਖ ਰੁਪਈਆ ਕੈਸ਼ ਲੈ ਕੇ ਫਰਾਰ ਹੋ ਗਏ।

ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਿਲ ਕਰ ਲਈ ਗਈ: ਦੂਸਰੇ ਪਾਸੇ ਇਸ ਮਾਮਲੇ 'ਚ ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟ ਦੀ ਇਤਲਾਹ ਮਿਲੀ ਹੈ ਅਤੇ ਮਕਬੂਲਪੁਰਾ ਇਲਾਕੇ ਵਿਚ ਦੁਕਾਨ 'ਤੇ ਹੋਈ ਲੁੱਟ ਦੀ ਸ਼ਿਕਾਇਤ ਮਾਲਿਕ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕਰ ਲਈ ਗਈ। ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਿਲ ਕਰ ਲਈ ਗਈ ਹੈ ਅਤੇ ਇਸ ਦੇ ਅਧਾਰ 'ਤੇ ਹੁਣ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ ਅਤੇ ਨਾਲ ਹੀ ਸਥਾਨਕ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਕੋਈ ਹੋਰ ਸੁਰਾਗ ਹੱਥ ਲੱਗੇ ਤਾਂ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.