ETV Bharat / state

ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਘਰ ਵਾਪਸੀ

ਅੰਮ੍ਰਿਤਸਰ ਦੇ ਪਿੰਡ ਭਕਨਾ ਤੇ ਕੱਲੇਵਾਲ ਵਿਚ ਦਿੱਲੀ ਤੋਂ ਵਾਪਸ ਪਰਤੇ ਕਿਸਾਨਾਂ (Farmers returning from Delhi) ਦਾ ਸਵਾਗਤ ਕੀਤਾ ਗਿਆ ਹੈ ਅਤੇ ਇਸ ਮੌਕੇ ਫੁੱਲਾਂ ਦੀ ਵਰਖਾ (Rain of flowers) ਕੀਤੀ ਗਈ।

ਕਿਸਾਨਾਂ ਦੀ ਘਰ ਵਾਪਸੀ 'ਤੇ ਸਵਾਗਤ
ਕਿਸਾਨਾਂ ਦੀ ਘਰ ਵਾਪਸੀ 'ਤੇ ਸਵਾਗਤ
author img

By

Published : Dec 13, 2021, 6:48 AM IST

ਅੰਮ੍ਰਿਤਸਰ: ਖੇਤੀ ਕਾਲੇ ਕਾਨੂੰਨਾਂ (Agricultural black laws) ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉਤੇ ਪਿਛਲੇ ਇਕ ਸਾਲ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਵੱਲੋਂ ਕਾਲੇ ਕਾਨੂੰਨ ਰੱਦ ਕੀਤੇ ਗਏ ਹਨ।ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨ ਘਰ ਵਾਪਸੀ ਕਰ ਰਹੇ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਇੱਕ ਜਥਾ ਜਿਹੜਾ ਕਿ ਪਿੰਡ ਭਕਨਾ ਤੇ ਕੱਲੇਵਾਲ ਤੋਂ ਗਿਆ ਸੀ ਉਹ ਵਾਪਸ ਅੰਮ੍ਰਿਤਸਰ ਪੁੱਜਾ। ਜਥੇ ਦਾ ਪਿੰਡ ਵਾਲਿਆ ਨੇ ਨਿੱਘਾ ਸਵਾਗਤ ਕੀਤਾ ਹੈ।

ਕਿਸਾਨਾਂ ਦੀ ਘਰ ਵਾਪਸੀ 'ਤੇ ਸਵਾਗਤ

ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੋਂ ਜਿੱਤ ਪ੍ਰਾਪਤ ਕਰਕੇ ਅਸੀਂ ਘਰ ਵਾਪਸ ਆਏ ਹਾਂ ਅਤੇ ਸਾਡੇ ਮਨ ਚ ਬਹੁਤ ਹੀ ਖੁਸ਼ੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਥੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਜਿਹੜੇ 750 ਦੇ ਕਰੀਬ ਕਿਸਾਨ ਭਰਾ ਜਿਹੜੇ ਸ਼ਹੀਦੀਆਂ ਪਾ ਚੁੱਕੇ ਹਨ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਜਿੱਥੇ ਵੀ ਉਨ੍ਹਾਂ ਨੂੰ ਕੋਈ ਜ਼ਰੂਰਤ ਹੋਵੇਗੀ ਅਸੀਂ ਉਨ੍ਹਾਂ ਨਾਲ ਖੜ੍ਹੇ ਹੋਵਾਂਗੇ।

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ਤੋਂ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨ ਘਰ ਪਰਤ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਉਤੇ ਕਿਸਾਨ ਦਿੱਲੀ ਤੋਂ ਪਹੁੰਚੇ ਹਨ ਅਤੇ ਸਥਾਨਕ ਲੋਕਾਂ ਦੁਆਰਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਸਿਰਫ਼ ਢਾਈ ਮਹੀਨੇ ਮਿਲੇ, ਨਹੀਂ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ: ਰੰਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.