ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਪਰ ਅਜੇ ਵੀ ਅਟਾਰੀ ਵਾਹਘਾ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਨੂੰ ਅਜੇ ਵੀ ਬੰਦ ਰੱਖਿਆ ਹੋਇਆ ਹੈ ਜਿਸ ਕਾਰਨ ਉੱਥੇ ਪਹੁੰਚਣ ਵਾਲੇ ਯਾਤਰੀ ਨਿਰਾਸ਼ ਹੋ ਰਹੇ ਹਨ।
ਦੱਸ ਦਈਏ ਕਿ ਵੱਖ ਵੱਖ ਰਾਜਾਂ ਤੋਂ ਸੈਲਾਨੀ ਪਰੇਡ ਨੂੰ ਵੇਖਣ ਲਈ ਅਟਾਰੀ ਵਾਹਘਾ ਬਾਰਡਰ ’ਤੇ ਪਹੁੰਚੇ ਪਰ ਇੱਥੇ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਸਰਕਾਰ ਨੂੰ ਕੀਤੀ ਅਪੀਲ
ਇਸ ਮੌਕੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਯਾਤਰੀਆਂ ਨੇ ਦੱਸਿਆ ਕਿ ਉਹ ਕਾਫੀ ਦੂਰ ਤੋਂ ਅੰਮ੍ਰਿਤਸਰ ਆਏ ਸੀ ਉਨ੍ਹਾਂ ਨੇ ਇੱਥੇ ਪਹੁੰਚ ਕੇ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਅਟਾਰੀ ਵਾਹਘਾ ਬਾਰਡਰ ’ਤੇ ਆਏ। ਜਿੱਥੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇੱਥੇ ਰੀਟ੍ਰੀਟ ਸੈਰੇਮਨੀ ਦੇਖ ਪਉਣਗੇ ਪਰ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਰੋਨਾ ਕਾਰਨ ਅਟਾਰੀ ਵਾਹਘਾ ਬਾਰਡਰ ਤੇ ਰੀਟ੍ਰੀਟ ਸੈਰੇਮਨੀ ਨੂੰ ਬੰਦ ਕੀਤਾ ਹੋਇਆ ਹੈ.। ਜਿਸ ਕਾਰਨ ਉਹ ਨਿਰਾਸ਼ ਹੋ ਕੇ ਵਾਪਸ ਜਾ ਰਹੇ ਹਨ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਜਿੰਮ, ਰੈਸਟੋਰੇਂਟ ਆਦਿ ਨੂੰ ਖੋਲ੍ਹਿਆ ਜਾ ਚੁੱਕਿਆ ਹੈ ਤਾਂ ਉਹ ਜਲਦ ਹੀ ਅਟਾਰੀ ਵਾਹਘਾ ਬਾਰਡਰ ਤੇ ਰੀਟ੍ਰੀਟ ਸੈਰੇਮਨੀ ਨੂੰ ਲੋਕਾਂ ਦੇ ਲਈ ਖੋਲ ਦੇਣ।
ਇਹ ਵੀ ਪੜੋ: ਅਟਾਰੀ-ਵਾਹਘਾ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਹੋਇਆ ਜ਼ੋਰਦਾਰ ਧਮਾਕਾ, ਸੁਰੱਖਿਆ ਏਜੇਂਸੀਆਂ ਚੌਕਸ