ETV Bharat / state

ਸੇਵਾ ਮੁਕਤ ਉੱਚ ਪੁਲਿਸ ਅਧਿਕਾਰੀਆਂ ਨੇ ਕੀਤਾ ਸਿੱਧੂ ਦੇ ਖਿਲਾਫ ਰੋਸ ਜ਼ਾਹਰ

author img

By

Published : Dec 29, 2021, 4:33 PM IST

ਸੇਵਾਮੁਕਤ ਪੁਲਿਸ ਅਫਸਰਾਂ (Retired police officers anguished) ਨੇ ਕਿਹਾ ਹੈ ਕਿ ਇਕ ਹਫ਼ਤੇ ਦੇ ਸਮੇਂ ਵਿੱਚ ਨਵਜੋਤ ਸਿੱਧੂ ਨੇ ਮੀਡੀਆ ਵਿੱਚ ਆ ਕੇ ਮੁਆਫ਼ੀ ਨਾ ਮੰਗੀ (Police give one week time to Sidhu for feel sorry) ਤਾਂ ਸਿੱਧੂ ਦਾ ਉਨ੍ਹਾਂ ਦੇ ਹਲਕੇ ਵਿੱਚ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ (Police will oppose Sidhu in election)। ਇਹ ਪੁਲਿਸ ਅਫਸਰ ਸਿੱਧੂ ਵੱਲੋਂ ਪੁਲਿਸ ਬਾਰੇ ਦਿੱਤੇ ਵਿਵਾਦਤ ਬਿਆਨ (Controversy over Sidhu's statement on police) ਬਾਰੇ ਰੋਸ ਪ੍ਰਗਟ ਕਰ ਰਹੇ ਸੀ।

ਸਿੱਧੂ ਦੇ ਖਿਲਾਫ ਰੋਸ ਜ਼ਾਹਰ
ਸਿੱਧੂ ਦੇ ਖਿਲਾਫ ਰੋਸ ਜ਼ਾਹਰ

ਅੰਮ੍ਰਿਤਸਰ: ਸੇਵਾਮੁਕਤ ਉੱਚ ਪੁਲਿਸ ਅਧਿਕਾਰੀਆਂ ਨੇ ਨਵਜੋਤ ਸਿੱਧੂ ਵਿਰੁੱਧ ਰੋਸ ਜ਼ਾਹਰ ਕੀਤਾ ਹੈ। ਕੌਮੀ ਪੱਧਰੀ ਅਤੇ ਰਿਟਾਇਰਡ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਨਵਜੋਤ ਸਿੱਧੂ ਵਿਰੁੱਧ ਜੱਮ ਕੇ ਭੜਾਸ ਕੱਢੀ ਹੈ। ਪੁਲਿਸ ਅਫਸਰਾਂ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਨ੍ਹਾਂ ਲੀਡਰਾਂ ਦੀਆਂ ਸਾਰੀ ਹਰਕਤਾਂ ਤੋਂ ਅਸੀਂ ਵਾਕਫ਼ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਅਕਸ ਨੂੰ ਲੀਡਰਾਂ ਵੱਲੋਂ ਖ਼ਰਾਬ ਨਾ ਕੀਤਾ ਜਾਵੇ। ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਗ਼ਲਤ ਬਿਆਨਬਾਜ਼ੀ ਦੇ ਚਲਦਿਆਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਸਿੱਧੂ ਦੇ ਖਿਲਾਫ ਰੋਸ ਜ਼ਾਹਰ

ਸਿੱਧੂ ਨੂੰ ਦਿੱਤਾ ਮੁਆਫ਼ੀ ਲਈ ਇੱਕ ਹਫਤਾ
ਇਸੇ ਸਿਲਸਿਲੇ ਵਿੱਚ ਅੱਜ ਰਿਟਾਇਰ ਵੈੱਲਫੇਅਰ ਸੁਸਾਇਟੀ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਸਿੱਧੂ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਉੱਚ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਸਿੱਧੂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ (Police give one week time to Sidhu for feel sorry) ਕਿ ਜੇਕਰ ਉਹ ਮੀਡੀਆ ਵਿੱਚ ਆ ਕੇ ਮੁਆਫ਼ੀ ਮੰਗ ਲੈਂਦੇ ਹਨ ਤਾਂ ਚੰਗਾ ਹੈ ਨਹੀਂ ਤਾਂ ਅਸੀਂ ਉਨ੍ਹਾਂ ਦੇ ਹਲਕੇ ਵਿੱਚ ਜਾ ਕੇ ਉਨ੍ਹਾਂ ਦਾ ਵਿਰੋਧ ਕਰਾਂਗੇ ਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਸਿੰਧੂ ਦੀ ਮੁਖ਼ਾਲਫ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਏ ਦਿਨ ਲੀਡਰ ਪੰਜਾਬ ਪੁਲਿਸ ਦੇ ਖਿਲਾਫ਼ ਬਿਆਨਬਾਜ਼ੀ ਕਰਦੇ ਆ ਰਹੇ ਹਨ। ਜਿਸ ਤਰ੍ਹਾਂ ਸੁਖਬੀਰ ਬਾਦਲ ਸੁਖਬੀਰ ਵੱਲੋਂ ਪਿਛਲੇ ਦਿਨੀਂ ਪੁਲਿਸ ਵਾਲੇ ਜੇਬਾਂ ਚੋਂ ਪੈਸੇ ਕਢਵਾ ਲੈਂਦੀਆਂ ਦੀ ਗੱਲ ਵੀ ਕਹੀ ਗਈ ਸੀ।

ਪੁਲਿਸ ਨੇ ਕਿਹਾ ਲੀਡਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ

ਪੁਲਿਸ ਅਫਸਰਾਂ ਨੇ ਕਿਹਾ ਕਿ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਇਨ੍ਹਾਂ ਲੀਡਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਇਨ੍ਹਾਂ ਨੂੰ ਪੁਲਿਸ ਦਾ ਅਕਸ ਖ਼ਰਾਬ ਨਹੀਂ ਕਰਨਾ ਚਾਹੀਦਾ। ਪੁਲਿਸ ਅਧਿਕਾਰੀਆਂ ਕਿਹਾ ਕਿ ਆਲ ਇੰਡੀਆ ਲੈਵਲ ਤੇ ਵੀ ਰਿਟਾਇਰ ਪੁਲਿਸ ਅਧਿਕਾਰੀ ਇਸ ਸੁਸਾਇਟੀ ਵੱਲੋਂ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਸਿੱਧੂ ਨੇ ਇਕ ਹਫ਼ਤੇ ਦੇ ਅੰਦਰ ਮੀਡੀਆ ਦੇ ਸਾਹਮਣੇ ਮੁਆਫ਼ੀ ਨਾ ਮੰਗੀ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦੇ ਹਲਕੇ ਵਿੱਚ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ (Police will oppose Sidhu in election)। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੇ ਵਿਚ ਇੱਕ ਪੁਲਿਸ ਅਧਿਕਾਰੀ ਜਾਣ ’ਤੇ ਇਨ੍ਹਾਂ ਲੀਡਰਾਂ ਨੂੰ ਬਚਾਉਂਦੇ ਰਹੇ ਹਨ ਤੇ ਅੱਜ ਲੀਡਰ ਹੀ ਉੱਠ ਕੇ ਪੰਜਾਬ ਪੁਲਸ ਦੇ ਖਿਲਾਫ ਬਿਆਨਬਾਜ਼ੀ ਦੇ ਰਹੇ ਹਨ ਤੇ ਇਹ ਦੀ ਮੰਦਭਾਗੀ ਗੱਲ ਹੈ।

ਇਹ ਵੀ ਪੜ੍ਹੋ:ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.