ਅੰਮ੍ਰਿਤਸਰ: ਬਜਟ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਝੂਠੇ ਵਾਅਦਿਆਂ ਅਤੇ ਝੂਠੀਆਂ ਸਹੁੰ ਖਾ ਕੇ ਬਣੀ ਕਾਂਗਰਸ ਸਰਕਾਰ ਦੇ ਬਜਟ ਵਿੱਚ ਆਮ ਲੋਕਾਂ ਲਈ ਕੁਝ ਵੀ ਨਹੀਂ। ਸਰਕਾਰ ਦੇ 4 ਸਾਲ ਤੋਂ ਉਤੇ ਦਾ ਸਮਾਂ ਬੀਤਣ ਤੋਂ ਬਾਅਦ ਰਹਿੰਦੇ ਅੱਠ ਮਹੀਨੇ ਦੇ ਸਮੇਂ ਕਾਲ ’ਚ ਸਰਕਾਰ ਲੋਕਾਂ ਲਈ ਕੁਝ ਨਹੀਂ ਕਰ ਸਕਦੀ।
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਲੰਗਰ ਨੂੰ ਲੈ ਕੇ ਦਿੱਤੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਇਹ ਇੱਕ ਗੁਰੂ ਦੇ ਬੰਦਿਆਂ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗਰੀਬ ਅਤੇ ਮਜ਼ਲੂਮ ਲੋਕਾਂ ਦੀ ਸੇਵਾ ਕਰਨ ਦੀ ਸਿੱਖਿਆ ਦਿਤੀ ਹੈ।
ਉਨ੍ਹਾਂ ਕਿਹਾ ਕਿ ਲੰਗਰ ਛੁਕਾਉਣਾ ਕੋਈ ਮਾੜੀ ਗੱਲ ਨਹੀਂ। ਜੇਕਰ ਸ਼੍ਰੋਮਣੀ ਕਮੇਟੀ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਲੰਗਰ ਮੁਹਈਆ ਕਰਵਾਉਂਦੀ ਹੈ ਜਾ ਕੋਈ ਹੋਰ ਸੇਵਾ ਕਾਰਜ ਕਰਦੀ ਹੈ ਤਾਂ ਉਸ ’ਤੇ ਵਿਵਾਦਿਤ ਬਿਆਨ ਦੇਣਾ ਭਾਜਪਾ ਆਗੂ ਲਈ ਬਹੁਤ ਹੀ ਮੰਦਭਾਗੀ ਗੱਲ ਹੈ।