ਅੰਮ੍ਰਿਤਸਰ: ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਸਬਾ ਰਾਜਾਸਾਂਸੀ ਵਿਖੇ ਬਿਨਾਂ ਪਾਸਪੋਰਟ (Passport) ਅਤੇ ਵੀਜ਼ੇ (Visa) ਦੇ ਘੁੰਮ ਰਹੀ ਰੂਸ ਦੀ ਰਹਿਣ ਵਾਲੀ ਇਕ ਲੜਕੀ ਨੂੰ ਥਾਣਾ ਰਾਜਾਸਾਂਸੀ (Rajasansi) ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਨ ਉਪਰੰਤ ਉਸ ਨੂੰ ਅਜਨਾਲਾ ਅਦਾਲਤ (Ajnala court) ਵਿੱਚ ਪੇਸ਼ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੇ ਐਸ.ਐਚ.ਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ 112 ਹੈਲਪਲਾਈਨ ਨੰਬਰ (Helpline number) ਤੇ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਪੁਰਾਣਾ ਬੱਸ ਅੱਡਾ ਰਾਜਾਸਾਂਸੀ ਨਜ਼ਦੀਕ ਇੱਕ ਲੜਕੀ ਖੜ੍ਹੀ ਹੈ ਜੋ ਕਿ ਵਿਦੇਸ਼ੀ ਨਾਗਰਿਕ (Foreign nationals) ਲੱਗ ਰਹੀ ਹੈ। ਕਿ ਇਸ ਨਾਲ ਕੋਈ ਅਪਰਾਧ ਹੋਇਆ ਹੋਵੇ।
ਉਨ੍ਹਾਂ ਦੱਸਿਆ ਕਿ ਤੁਰੰਤ ਮਹਿਲਾ ਇੰਸਪੈਕਟਰ ਭੁਪਿੰਦਰ ਕੌਰ (Women Inspector Bhupinder Kaur) ਵੱਲੋਂ ਸ਼ਿਕਾਇਤ ਕਰਤਾ ਵਲੋਂ ਦੱਸੀ ਜਗ੍ਹਾ ਤੇ ਜਾਂ ਕੇ ਉਕਤ ਲੜਕੀ ਨੂੰ ਉਸ ਨਾਂ ਪਤਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਰੂਸ ਦੀ ਰਹਿਣ ਵਾਲੀ ਹੈ। ਮੇਰਾ ਪਾਸਪੋਰਟ (Passport) 4 ਮਹੀਨੇ ਪਹਿਲਾਂ ਦਿੱਲੀ ਵਿੱਚ ਗੁੰਮ ਹੋ ਗਿਆ ਸੀ। ਜਿਸ ਦੀ ਮੈਂ ਕੋਈ ਰਿਪੋਰਟ ਦਰਜ ਨਹੀਂ ਕਰਵਾਈ।
ਇੰਸਪੈਕਟਰ ਬਲਵਿੰਦਰ ਸਿੰਘ (Inspector Balwinder Singh)ਨੇ ਅੱਗੇ ਦੱਸਿਆ ਕਿ ਉਕਤ ਲੜਕੀ ਕੋਲ ਪਾਸਪੋਰਟ (Passport) ਜਾਂ ਵੀਜ਼ਾ (Visa) ਨਾ ਹੋਣ ਕਰਕੇ ਉਸ ਖ਼ਿਲਾਫ਼ ਥਾਣਾ ਰਾਜਸਾਂਸੀ (Rajasansi) ਅੰਦਰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ।
ਇਹ ਵੀ ਪੜ੍ਹੋ:- ਆਪ ਉਮੀਦਵਾਰ ਸੇਖੋਂ ਨੇ ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼