ETV Bharat / state

Raj Kumar Verka on Amritpal Singh: ਡਾ. ਰਾਜ ਕੁਮਾਰ ਵੇਰਕਾ ਬੋਲੇ - 'ਅੰਮ੍ਰਿਤਪਾਲ ਜੇ ਭਾਰਤੀ ਨਹੀਂ ਤਾਂ ਇੱਥੇ ਰਹਿਣ ਦਾ ਵੀ ਹੱਕ ਨਹੀਂ' - Raj Kumar Verka on Amritpal Singh

ਬੀਜੇਪੀ ਆਗੂ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਪਾਲ ਸਿੰਘ ਦੇ ਸਿਟੀਜਨਸ਼ਿਪ ਬਾਰੇ ਕਹੀ ਗੱਲ ਉੱਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੱਸੇ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ।

Dr. Amritpal Singh's statement. Raj Kumar Verka's reaction
Raj Kumar Verka's Reaction : ਡਾ. ਰਾਜ ਕੁਮਾਰ ਵੇਰਕਾ ਬੋਲੇ-ਅੰਮ੍ਰਿਤਪਾਲ ਜੇ ਭਾਰਤੀ ਨਹੀਂ ਤਾਂ ਇੱਥੇ ਰਹਿਣ ਦਾ ਵੀ ਹੱਕ ਨਹੀਂ
author img

By

Published : Mar 1, 2023, 6:03 PM IST

Raj Kumar Verka's Reaction : ਡਾ. ਰਾਜ ਕੁਮਾਰ ਵੇਰਕਾ ਬੋਲੇ-'ਅੰਮ੍ਰਿਤਪਾਲ ਜੇ ਭਾਰਤੀ ਨਹੀਂ ਤਾਂ ਇੱਥੇ ਰਹਿਣ ਦਾ ਵੀ ਹੱਕ ਨਹੀਂ'

ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਕੀ ਮੈ ਭਾਰਤੀ ਨਹੀਂ ਹਾਂ ਤਾਂ ਇਸ ਬਿਆਨ ਉੱਤੇ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਦਾ ਵੀ ਇਕ ਬਿਆਨ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਫਿਰ ਇਹ ਦੱਸੇ ਕਿ ਉਹ ਕਿਸ ਦੇਸ ਦਾ ਨਾਗਰਿਕ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਇਹ ਸਪਸ਼ਟ ਕਰਨਾ ਪੈਣਾ ਹੈ ਕਿ ਉਹ ਪਾਕਿਸਤਾਨੀ ਹੈ ਜਾਂ ਅਫ਼ਗਾਨਿਸਤਾਨੀ ਹੈ। ਇਹ ਵੀ ਦੱਸਣਾ ਪੈਣਾ ਹੈ ਕਿ ਕਿਸੇ ਹੋਰ ਦੇਸ਼ ਵਿਚੋਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਭਾਰਤੀ ਨਹੀਂ ਹਨ ਤਾਂ ਫਿਰ ਇਸ ਮੁਲਕ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਕੇਜਰੀਵਾਲ ਤੇ ਅੰਮ੍ਰਿਤਪਾਲ ਇਕੋ ਸਿੱਕੇ ਦੇ ਦੋ ਪਹਿਲੂ: ਅੰਮ੍ਰਿਤਸਰ ਵਿੱਚ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਪਾਲ ਸਿੰਘ ਦੇ ਇਸ ਬਿਆਨ ਉੱਤੇ ਹੋਰ ਵੀ ਕਈ ਖਾਸ ਗੱਲਾਂ ਕਹੀਆਂ ਹਨ। ਡਾਕਟਰ ਵੇਰਕਾ ਨੇ ਕਿਹਾ ਕਿ ਅੰਮ੍ਰਿਤਪਾਲ ਕੇਜਰੀਵਾਲ ਤੇ ਭਗਵੰਤ ਮਾਨ ਤਿੰਨੋ ਇੱਕੋ ਸਿੱਕੇ ਦੇ ਪਹਿਲੂ ਹਨ। ਆਪਣੇ ਸੰਦੇਸ਼ ਵਿੱਚ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਭਾਰਤੀ ਨਹੀਂ ਹਨ ਤੇ ਫਿਰ ਇਸ ਮੁਲਕ ਵਿਚ ਉਸਨੂੰ ਰਹਿਣ ਦਾ ਕੋਈ ਵੀ ਅਧਿਕਾਰ ਨਹੀ ਹੈ।

ਇਹ ਵੀ ਪੜ੍ਹੋ: hope of justice decreased: ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਮਾਮਲਿਆਂ ਦੀ ਜਾਂਚ, ਇਨਸਾਫ਼ ਫਿਰ ਵੀ ਕੋਹਾਂ ਦੂਰ, ਪੜ੍ਹੋ ਖ਼ਾਸ ਰਿਪੋਰਟ

ਅੰਮ੍ਰਿਤਪਾਲ ਸਿੰਘ ਉੱਤੇ ਕੋਈ ਕਾਰਵਾਈ ਨਹੀਂ ਹੋਈ: ਡਾਕਟਰ ਵੇਰਕਾ ਨੇ ਕਿਹਾ ਕਿ ਇੱਕ ਹਫਤਾ ਹੋ ਗਿਆ ਹੈ ਅਜਨਾਲੇ ਦੀ ਘਟਨਾ ਹੋਈ ਨੂੰ। ਅਜੇ ਤੱਕ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਗੈ। ਵੇਰਕਾ ਨੇ ਕਿਹਾ ਕਿ ਇਸ ਗੰਭੀਰ ਘਟਨਾ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਉੱਤੇ ਕੋਈ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਅਤੇ ਥਾਣੇ ਨੂੰ ਘੇਰਿਆ ਗਿਆ ਹੈ। ਡਾ.ਵੇਰਕਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਥਾਣੇ ਉੱਤੇ ਕਬਜ਼ਾ ਕੀਤਾ ਗਿਆ ਹੈ। ਪੁਲਿਸ ਵਾਲਿਆਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਸਰੇਆਮ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਹੈ।

ਡਾਕਟਰ ਵੇਰਕਾ ਨੇ ਕਿਹਾ ਅੰਮ੍ਰਿਤਪਾਲ ਸਿੰਘ ਸਰਕਾਰ ਦਾ ਕੋਈ ਖਾਸ ਆਦਮੀ ਲੱਗਦਾ ਹੈ, ਜਿਸਦੇ ਕਾਰਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਕਾਰਵਾਈ ਚਾਹੁੰਦੇ ਹੋ ਤੇ ਸਰਕਾਰ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ। ਵੇਰਕਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਪੰਜਾਬ ਦਾ ਕਾਨੂੰਨ ਤੋੜਿਆ ਉਨ੍ਹਾਂ ਦੇ ਖ਼ਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.