ਅੰਮ੍ਰਿਤਸਰ: ਜਦੋਂ ਵੀ ਪੰਜਾਬ ਵਿੱਚ ਕੋਈ ਵੱਡਾ ਸਿਆਸੀ ਨੇਤਾ ਆਉਂਦਾ ਹੈ, ਤਾਂ ਉਨ੍ਹਾਂ ਦੇ ਸਮਰਥਕ ਅਕਸਰ ਹੀ ਉਨ੍ਹਾਂ ਦੇ ਨਾਲ ਸੈਲਫੀਆਂ ਲੈਂਦੇ ਹਨ ਜਾਂ ਉਨ੍ਹਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਨੂੰ ਦੁਆਵਾਂ ਦਿੰਦੇ ਦਿਖਾਈ ਦਿੰਦੇ ਹਨ। ਅੱਜ ਅੰਮ੍ਰਿਤਸਰ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪਹੁੰਚ ਰਹੇ ਹਨ ਅਤੇ ਉਨ੍ਹਾਂ ਦਾ ਇੱਕ ਸਮਰਥਨ ਉਨ੍ਹਾਂ ਦੀ ਗੱਡੀ ਅੱਗੇ ਹਮੇਸ਼ਾ ਹੀ ਤਿਰੰਗਾ ਲਹਿਰਾਉਂਦਾ ਦਿਖਾਈ ਦਿੰਦਾ ਹੈ ਅਤੇ ਅੱਜ ਉਹ ਵੀ ਸਮਰਥਨ ਦੇਣ ਲਈ ਰਾਹੁਲ ਗਾਂਧੀ ਦੀ ਗੱਡੀ ਅੱਗੇ ਇਕ ਵਾਰ ਫਿਰ ਤੋਂ ਤਿਰੰਗਾ ਲਹਿਰਾਉਣਗ ਲਈ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਵੀਰਵਾਰ ਨੂੰ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਕਾਂਗਰਸੀ 117 ਉਮੀਦਵਾਰਾਂ ਨਾਲ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਪਿਛਲੇ 11 ਸਾਲਾਂ ਤੋਂ ਰਾਹੁਲ ਗਾਂਧੀ ਦੀ ਗੱਡੀ ਦੇ ਅੱਗੇ ਦੇਸ਼ ਦਾ ਤਿਰੰਗਾ ਲਹਿਰਾਉਣ ਵਾਲਾ ਨੌਜਵਾਨ ਵੀ ਅੰਮ੍ਰਿਤਸਰ ਪਹੁੰਚਿਆ ਹੈ।
ਰਾਹੁਲ ਗਾਂਧੀ ਦਾ ਅਨੋਖਾ ਸਮਰਥਕ
10 ਸਾਲਾਂ ਤੋਂ ਭਾਰਤ ਦੇ ਵਿੱਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਪਿਛਲੇ 11 ਸਾਲਾਂ ਤੋਂ ਇਹ ਨੌਜਵਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ ਅਤੇ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦਾ ਹੈ ਜਿਸ ਕਰਕੇ ਹਮੇਸ਼ਾ ਹੀ ਰਾਹੁਲ ਗਾਂਧੀ ਦੀ ਗੱਡੀ ਦੇ ਅੱਗੇ ਤਿਰੰਗਾ ਲਹਿਰਾਉਂਦਾ ਹੋਇਆ ਇਹ ਨੌਜਵਾਨ ਦਿਖਾਈ ਦਿੰਦਾ ਹੈ। ਪੂਰੇ ਭਾਰਤ ਵਿੱਚ ਰਾਜਨੀਤਕ ਪਾਰਟੀਆਂ ਦੇ ਵੱਡੇ ਨੇਤਾਵਾਂ ਦੇ ਕਈ ਫੈਨ ਦੇਖੇ ਹੋਣਗੇ ਜਿਨ੍ਹਾਂ ਨੇ ਕਿ ਰਾਜਨੀਤਿਕ ਲੀਡਰਾਂ ਦੇ ਨਾਮਵਰ ਅਗਰ ਪੱਕੇ ਤੌਰ ਉੱਤੇ ਆਪਣੀਆਂ ਬਾਹਾਂ ਉੱਤੇ ਬਣਵਾਏ ਹੁੰਦੇ ਹਨ ਪਰ, ਇਹ ਇੱਕ ਅਨੋਖਾ ਇਹ ਫੈਨ ਦੇਖਣ ਨੂੰ ਮਿਲਿਆ ਜਿਸ ਦਾ ਕਿ ਰਾਹੁਲ ਗਾਂਧੀ ਦੀ ਗੱਡੀ ਅੱਗੇ ਤਿਰੰਗਾ ਲੈ ਕੇ ਦੌੜਦਾ ਹੋਇਆ ਨਜ਼ਰ ਆਉਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਮ ਦਿਨੇਸ਼ ਸ਼ਰਮਾ ਹੈ ਅਤੇ ਉਹ ਹਰਿਆਣਾ ਦਾ ਰਹਿਣ ਵਾਲਾ ਹੈ। ਉਹ ਰਾਹੁਲ ਗਾਂਧੀ ਦਾ ਫੈਨ ਹੈ ਅਤੇ ਪਿਛਲੇ 11 ਸਾਲਾਂ ਤੋਂ ਰਾਹੁਲ ਗਾਂਧੀ ਜਿੱਥੇ ਵੀ ਜਾ ਕੇ ਜਨਸਭਾ ਨੂੰ ਸੰਬੋਧਨ ਕਰਦੇ ਹਨ, ਉਨ੍ਹਾਂ ਤੋਂ ਪਹਿਲਾਂ ਉੱਥੇ ਪਹੁੰਚ ਜਾਂਦਾ ਹੈ। ਰਾਹੁਲ ਗਾਂਧੀ ਦੀ ਗੱਡੀ ਦੇ ਅੱਗੇ ਵੱਡਾ ਤਿਰੰਗਾ ਲਹਿਰਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਉੱਤੇ ਪਹੁੰਚ ਕੇ ਰਾਹੁਲ ਗਾਂਧੀ ਦਾ ਸਮਰਥਨ ਕਰ ਚੁੱਕੇ ਹਨ।
ਦਿਨੇਸ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਇਕ ਕਿਸਾਨ ਹਨ ਅਤੇ ਮੇਰੇ ਆਉਣ ਜਾਣ ਦਾ ਖ਼ਰਚਾ ਮੇਰੇ ਪਿਤਾ ਹੀ ਕਰਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਪੂਰਾ ਮਾਣ ਹੈ ਕਿ ਉਨ੍ਹਾਂ ਦੇ ਪਿੰਡ ਦਾ ਲੜਕਾ ਰਾਹੁਲ ਗਾਂਧੀ ਦੇ ਸਵਾਗਤ ਲਈ ਹਰ ਥਾਂ ਉੱਤੇ ਜਾ ਕੇ ਤਿਰੰਗਾ ਲਹਿਰਾਉਂਦਾ ਹੈ। ਨੌਜਵਾਨ ਨੇ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਉਸ ਦਾ ਸਿਰਫ਼ ਇਕੋ ਹੀ ਸੁਪਨਾ ਹੈ, ਕਿ ਉਹ 2024 ਵਿਚ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ। ਦਿਨੇਸ਼ ਨੇ ਕਿਹਾ ਕਿ ਜਦੋਂ ਵੀ ਰਾਹੁਲ ਗਾਂਧੀ ਦੀ ਗੱਡੀ ਉਸ ਦੇ ਨਜ਼ਦੀਕ ਆਉਂਦੀ ਹੈ, ਤਾਂ ਉਹ ਰਾਹੁਲ ਗਾਂਧੀ ਦੀ ਗੱਡੀ ਦੇ ਅੱਗੇ ਦੌੜ ਕੇ ਤਿਰੰਗਾ ਲਹਿਰਾਉਂਦਾ ਹੈ ਅਤੇ ਜਦੋਂ ਗੱਡੀ ਸਪੀਡ ਫੜਦੀ ਹੈ, ਤਾਂ ਫਿਰ ਉਹ ਪਿੱਛੇ ਹੋ ਜਾਂਦਾ ਹੈ, ਤਾਂ ਜੋ ਕਿ ਉਸ ਦੀ ਸਕਿਓਰਿਟੀ ਨੂੰ ਕੋਈ ਖ਼ਤਰਾ ਨਾ ਹੋ ਸਕੇ।
ਇਹ ਵੀ ਪੜ੍ਹੋ: ਪੰਜਾਬ ਫੇਰੀ ’ਤੇ ਰਾਹੁਲ ਗਾਂਧੀ: ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ