ਅੰਮ੍ਰਿਤਸਰ: ਇੱਕ ਪਾਸੇ ਭਾਰਤ ਵਿੱਚ ਕੋਰੋਨਾ ਦੀ ਮਹਾਮਾਰੀ ਨੇ ਹਾਹਾਕਾਰ ਮਚਾ ਰੱਖੀ ਹੈ ਅਤੇ ਦੂਜੇ ਪਾਸੇ ਪਾਸੇ ਸਰਕਾਰ ਵੱਲੋਂ ਕੋਰੋਨਾ ਨਾਲ ਲੜਨ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਵੀ ਆਣ ਜਾਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਜਾਂ ਕੋਵਿਡ 19 ਦੀਆਂ ਰਿਪੋਰਟਾਂ ਚੈੱਕ ਕੀਤੀਆਂ ਜਾ ਰਹੀਆਂ
ਜਦੋਂ ਸਵੇਰ ਵੇਲੇ ਸਾਡੀ ਟੀਮ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਜਾ ਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਚੈੱਕ ਕੀਤੀ ਗਈ ਤਾਂ ਉਥੇ ਕੋਰੋਨਾ ਟੈਸਟ ਕਰਨ ਵਾਲਾ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਅਤੇ ਨਾ ਹੀ ਕੋਈ ਰੇਲਵੇ ਵਿਭਾਗ ਦਾ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਹੋਇਆ ਲੇਕਿਨ ਜਦੋਂ ਉਥੇ ਪਹੁੰਚੇ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਕਰੋਨਾ ਟੈਸਟ ਕਰਵਾ ਕੇ ਆਏ ਜ਼ਰੂਰ ਹਨ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੈਕਿੰਗ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਕੀਤੀ ਗਈ ।
ਦੂਜੇ ਪਾਸੇ ਰੇਲਵੇ ਦੇ ਅਧਿਕਾਰੀਆਂ ਨੇ ਬੰਦ ਕੈਮਰੇ ਸਾਹਮਣੇ ਦੱਸਿਆ ਕਿ 10 ਵਜੇ ਤੋਂ ਬਾਅਦ ਕੋਰੋਨਾ ਟੈਸਟ ਕਰਨ ਲਈ ਡਾਕਟਰ ਇੱਥੇ ਆਉਂਦੇ ਹਨ ਲੇਕਿਨ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਅਗਰ 10 ਵਜੇ ਤੋਂ ਬਾਅਦ ਟੈਸਟ ਕਰਨ ਲਈ ਡਾ. ਇੱਥੇ ਆਉਂਦੇ ਹਨ ਤਾਂ ਜਿਹੜੀ ਸਵੇਰੇ 8 ਵਜੇ ਟਰੇਨ ਚੱਲਦੀ ਹੈ ਅਗਰ ਉਸ ਵਿੱਚ ਕੋਈ ਕੋਰੋਨਾ ਦਾ ਪਾਜ਼ੀਟਿਵ ਮਰੀਜ਼ ਪਾਇਆ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
ਇਹ ਵੀ ਪੜੋ:ਹੁਣ Pregnancy ਵਾਂਗ ਘਰ ਬੈਠੇ ਕੇ ਹੀ ਕਰੋ ਕੋਰੋਨਾ ਟੈਸਟ....