ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਅਧੀਨ ਆਉਦੇ ਇਲਾਕਾ ਮਕਬੂਲਪੁਰਾ ਗਲੀ ਨੰਬਰ ਇਕ ਦਾ ਹੈ। ਜਿੱਥੇ ਸਾਜਨ ਸਿੰਘ(22) ਦਾ ਉਸਦੇ ਸਾਹਮਣੇ ਰਹਿੰਦੇ ਗੁਆਂਢੀ ਸਾਹਿਲ ਅਤੇ ਕਾਲੂ ਨੇ ਦਾਤਰ ਮਾਰ ਗੁਟ ਵੱਢਣ ਦਿੱਤਾ। ਝਗੜਾ ਬੈਟਰੀ ਰਿਕਸ਼ਾ ਦੇ ਸਾਇਡ ਦਾ ਸ਼ੀਸਾ Aggravation over the battery rickshaw ਟੁੱਟਣ ਕਾਰਨ ਸ਼ੁਰੂ ਹੋਇਆ ਸੀ।
ਸਾਜਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸੰਬਧ ਵਿਚ ਪੀੜੀਤ ਸਾਜਨ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾ ਦਾ ਭਰਾ ਸਾਜਨ ਸਿੰਘ ਆਟੋ ਰਿਕਸ਼ਾ ਚਲਾ ਕੇ ਘਰ ਆਇਆ ਸੀ। ਸਾਹਮਣੇ ਰਹਿੰਦੇ ਗੁਆਂਢੀ ਸਾਹਿਲ ਅਤੇ ਕਾਲੂ ਦੀ ਗਲੀ ਵਿਚ ਲੰਗਿਆ ਬੈਟਰੀ ਰਿਕਸ਼ਾ ਦਾ ਸ਼ੀਸ਼ਾ ਕੋਈ ਤੋੜ ਗਿਆ ਜਿਸਦੇ ਗੁਸੇ ਵਿਚ ਉਹ ਸਾਜਨ ਸਿੰਘ ਦਾ ਨਾਮ ਲਗਾ ਰਹੇ ਸਨ। ਉਨ੍ਹਾਂ ਨੇ ਸਾਜਨ ਦਾ ਗੁੱਟ ਵਡ ਦਿੱਤਾ। ਹਵਾਈ ਫਾਇਰ ਵੀ ਕੀਤੇ। ਸਾਜਨ ਦੇ ਭਰਾ ਨੇ ਕਿਹਾ ਕਿ ਡਾਕਟਰਾਂ ਵੱਲੋ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ। ਮੁਲਜ਼ਮਾਂ ਉਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਕਬੂਲਪੁਰਾ ਦੇ ਏਐਸਆਈ ਮੇਲਾ ਰਾਮ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਮਕਬੂਲਪੁਰਾ ਦੇ ਗਲੀ ਨੰਬਰ 1 ਵਿਚ ਬੈਟਰੀ ਰਿਕਸ਼ਾ ਨੂੰ ਲੈ ਕੇ ਸਾਜਨ ਸਿੰਘ ਨਾਮ ਦੇ ਨੋਜਵਾਨ ਦਾ ਗੁਟ ਵੱਢਿਆ ਗਿਆ ਹੈ। ਇਸ ਸੰਬੰਧੀ ਸਾਜਨ ਸਿੰਘ ਜੋ ਕਿ ਨਿਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਬਿਆਨ ਦੇ ਅਧਾਰ ਤੇ ਪਰਚਾ ਦਰਜ ਕਰ ਰਹੇ ਹਾਂ।
ਇਹ ਵੀ ਪੜ੍ਹੋ:- ਚਾਈਲਡ ਪੋਰਨ ਖਿਲਾਫ ਟਵਿੱਟਰ ਦੀ ਕਾਰਵਾਈ, 57 ਹਜ਼ਾਰ ਤੋਂ ਵੱਧ ਅਕਾਊਂਟ ਕੀਤੇ ਬੈਨ