ETV Bharat / state

ਚੋਣ ਡਾਈਰੈਕਟਰ ਨਰਿੰਦਰ ਸਿੰਘ ਹਮਲਾ ਮਾਮਲਾ: ਪੰਜਾਬੀ ਪ੍ਰੋਮੋਸ਼ਨ ਕੌਂਸਲ ਨੇ ਕੀਤੀ ਜਥੇਦਾਰ ਨੂੰ ਇਹ ਮੰਗ - Punjabi Promotion Council

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਨਵੇਂ ਚੁਣੇ ਹੋਏ ਮੈਂਬਰਾਂ ਨੇ ਚੋਣ ਡਾਈਰੈਕਟਰ ਨਰਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੀ ਹੁਣ ਪੰਜਾਬੀ ਪ੍ਰੋਮੋਸ਼ਨ ਕੌਂਸਲ ਦੇ ਸੇਵਕਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।

ਚੋਣ ਡਾਈਰੈਕਟਰ ਨਰਿੰਦਰ ਸਿੰਘ ਹਮਲਾ ਮਾਮਲਾ
ਚੋਣ ਡਾਈਰੈਕਟਰ ਨਰਿੰਦਰ ਸਿੰਘ ਹਮਲਾ ਮਾਮਲਾ
author img

By

Published : Sep 24, 2021, 6:54 PM IST

ਅੰਮ੍ਰਿਤਸਰ: ਕੁਝ ਲੋਕ ਸੋਸ਼ਲ ਮੀਡੀਆ ’ਤੇ ਆਪਣੀ ਫੋਕੀ ਤੇ ਝਟਪੱਟ ਪ੍ਰਸਿੱਧੀ ਪਾਉਣ ਲਈ ਸਿੱਖ ਧਰਮ ਦੀਆਂ ਮਹਾਨ ਪ੍ਰੰਪਰਾਵਾਂ ਦੀ ਪਰਵਾਹ ਨਾ ਕਰਦਿਆਂ ਕੁਝ ਲੋਕ ਘਟੀਆ ਪੱਧਰ ’ਤੇ ਚਲੇ ਜਾਂਦੇ ਹਨ ਅਜਿਹੀ ਹੀ ਇੱਕ ਘਟਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਵਾਪਰੀ ਸੀ ਜਿਸ ’ਚ ਤੈਸ਼ ਚ ਆ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਨਵੇਂ ਚੁਣੇ ਹੋਏ ਮੈਂਬਰਾਂ ਨੇ ਚੋਣ ਡਾਈਰੈਕਟਰ ਨਰਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੀ ਹੁਣ ਪੰਜਾਬੀ ਪ੍ਰੋਮੋਸ਼ਨ ਕੌਂਸਲ ਦੇ ਸੇਵਕਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਪੰਜਾਬੀ ਪ੍ਰੋਮੋਸ਼ਨ ਕਾਉਂਸਿਲ ਦੇ ਪੰਥ ਦੇ ਸੇਵਕ ਜਸਵੰਤ ਸਿੰਘ ਬੰਬੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ। ਜਿਸ ਚ ਬੇਨਤੀ ਕੀਤੀ ਗਈ ਹੈ ਕਿ ਅਜਿਹੀ ਹਰਕਤ ਕਰਨ ਵਾਲੇ ਲੋਕਾਂ ਨੂੰ ਧਾਰਮਿਕ ਸਜਾ ਲਗਾ ਕੇ ਤਾੜਨਾ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ’ਤੇ ਫੋਕੀ ਪ੍ਰਸਿੱਧੀ ਲਈ ਅਤੇ ਹੋਰ ਕਿਸੇ ਲਾਲਸਾ ਲਈ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੋਣ ਡਾਈਰੈਕਟਰ ਨਰਿੰਦਰ ਸਿੰਘ ਹਮਲਾ ਮਾਮਲਾ

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਗੇ ਅਤੇ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੀਆਂ ਅਤੇ ਜੇਕਰ ਗੁਰੂ ਘਰਾਂ ਦੇ ਚੁਣੇ ਜਾਣ ਵਾਲੇ ਪ੍ਰਬੰਧਕ ਹੀ ਹਿੰਸਾ ਦਾ ਅਜਿਹਾ ਰਸਤਾ ਅਪਣਾਉਣਗੇ ਤਾਂ ਗੁਰੂ ਘਰਾਂ ਚ ਕਥਾਵਾਚਕਾਂ, ਰਾਗੀਆਂ,ਗ੍ਰੰਥੀਆਂ ਪ੍ਰਚਾਰਕਾਂ ਤੋਂ ਚੋਰ ਸਖਸ਼ੀਅਤਾਂ ਤੇ ਜੇਕਰ ਅਜਿਹੇ ਹਮਲੇ ਹੁੰਦੇ ਰਹਿਣਗੇ ਤਾਂ ਨਿਰੰਤਰ ਨਵੀਂ ਨੌਜਵਾਨ ਪੀੜੀ ਦੀ ਗੁਰੂਘਰਾਂ ’ਤੇ ਸਿੱਖ ਧਰਮ ਤੋਂ ਸ਼ਰਧਾ ਘੱਟੇਗੀ।

ਇਹ ਵੀ ਪੜੋ: ਜੁੱਤੀ ਸੁੱਟਣ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਈ ਸ਼ਿਕਾਇਤ

ਕਾਬਿਲੇਗੌਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਸਿੱਖ ਨੌਜਵਾਨ ’ਤੇ ਜੁੱਤੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ 'ਤੇ ਅਜੇ ਤੱਕ ਨਾ ਤਾਂ ਐੱਸਜੀਪੀਸੀ (SGPC) ਦਾ ਬਿਆਨ ਸਾਹਮਣੇ ਆਇਆ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਾਲਾਂਕਿ ਪਿਛਲੇ ਦਿਨੀਂ ਐੱਸਜੀਪੀਸੀ (SGPC)ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪ੍ਰੈੱਸ ਵਾਰਤਾ ਵੀ ਕੀਤੀ ਗਈ ਸੀ। ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਦਾੜ੍ਹੀਆਂ ਪੁੱਟੀਆਂ ਗਈਆਂ। ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.