ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਟਾਰੀ ਹਲਕੇ ਦੇ ਵਿੱਚ ਪੈਂਦੇ ਕਿਸਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਜਦੋਂ ਵੀ ਫ਼ਸਲ ਉਗਾਉਣੀ ਹੁੰਦੀ ਹੈ, ਉਦੋਂ ਕਿਸਾਨਾਂ ਨੂੰ ਕੰਡਿਆਰੀ ਤਾਰ ਤੋਂ ਪਰਲੇ ਪਾਸੇ ਜਾ ਕੇ ਹੀ ਫ਼ਸਲ ਨੂੰ ਬੀਜਣਾ ਪੈਂਦਾ ਹੈ।
ਉੱਥੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਬੀ.ਐਸ.ਐਫ਼ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਕਿਸਾਨ ਜਥੇਬੰਦੀਆਂ ਦਾ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੀ ਫਸਲ ਨੂੰ ਪਾਣੀ ਜਾਂ ਉਗਾਣਾਂ ਆਉਂਦਾ ਹੈ ਤਾਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
ਪਰ ਬੀ.ਐੱਸ.ਐੱਫ ਦੇ ਅਧਿਕਾਰੀ 9:30 ਵਜੇ ਪਹਿਲਾਂ ਤਾਂ ਜਾਣ ਵਾਸਤੇ ਗੇਟ ਨਹੀ ਖੋਲ੍ਹਦੇ ਹਨ ਅਤੇ ਕਰੀਬ 3 ਵਜੇ ਹੀ ਵਾਪਸ ਲਿਆਉਣ ਵਾਸਤੇ ਵੀ ਉਨ੍ਹਾਂ ਵੱਲੋਂ ਵਿਸਲ ਮਾਰ ਕੇ ਕਿਸਾਨਾਂ ਨੂੰ ਵਾਪਸ ਬੁਲਾਇਆ ਜਾਂਦਾ ਹੈ। ਉਸ ਦੇ ਨਾਲ ਕਿਹਾ ਕਿ ਬਹੁਤ ਲੰਮਾ ਸਮਾਂ ਹੋ ਚੁੱਕਾ ਹੈ ਲੇਕਿਨ ਅਜੇ ਤੱਕ ਸਾਡੀਆਂ ਜੋ ਮੁੱਖ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਕਿਸਾਨ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਰ- ਵਾਰ ਅਸੀਂ ਜਾਣੂ ਕਰ ਰਹੇ ਹਾਂ ਕਿ ਸਾਡੀ ਮੰਗ ਮੰਨੀ ਜਾਵੇ ਨਹੀਂ ਤਾਂ ਅਸੀਂ ਦੂਸਰੀ ਸਰਕਾਰਾਂ ਵਾਂਗੂ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਵਾਂਗੇ। ਉੱਥੇ ਹੀ ਲਗਾਤਾਰੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਮੰਗ ਨਾ ਪੂਰੀ ਹੋਈ ਤਾਂ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਉੱਥੇ ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਉਸ ਥਾਂ 'ਤੇ ਹੀ ਰੁੱਕ ਜਾਵੇਗਾ, ਜਿਸ ਥਾਂ 'ਤੇ ਪੁਲਿਸ ਪ੍ਰਸ਼ਾਸਨ ਸਾਨੂੰ ਰੋਕੇਗੀ, ਪਰ ਧਰਨਾ ਪ੍ਰਦਰਸ਼ਨ ਹੋ ਕੇ ਹੀ ਰਹੇਗਾ। ਉਸ ਦੇ ਨਾਲ ਕਿਹਾ ਕਿ ਅਸੀਂ ਭਗਵੰਤ ਸਿੰਘ ਮਾਨ ਨੂੰ ਖੁਦ ਵੀ ਵੋਟਾਂ ਪਾਈਆਂ ਹਨ, ਪਰ ਲੱਗਦਾ ਨਹੀਂ ਕਿ ਭਗਵੰਤ ਸਿੰਘ ਮਾਨ ਨੂੰ ਸਾਡੇ ਬਾਰੇ ਕੁਝ ਸੋਚ ਸਕਦੇ ਹਨ। ਕਿਸਾਨ ਆਗੂਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਨਾ ਕੀਤਾ ਜਾਵੇ।
ਇੱਥੇ ਜ਼ਿਕਰਯੋਗ ਹੈ ਕਿ ਜਦੋਂ ਦਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ, ਉਸ ਤੋਂ ਬਾਅਦ ਕੰਡਿਆਲੀ ਤਾਰਾਂ ਨੇੜੇ ਰਹਿਣ ਵਾਲੇ ਕਿਸਾਨਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆਉਂਦੇ ਹਨ। ਉੱਥੇ ਹੀ ਬੀ.ਐਸ.ਐਫ਼ ਦੇ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ ਅਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ ਨੂੰ ਲੈ ਕੇ ਲਗਾਤਾਰ ਹੀ ਸੰਸਦ ਵਿੱਚ ਆਵਾਜ਼ ਚੁੱਕੀ ਜਾਂਦੀ ਹੈ। ਪਰ ਹੁਣ ਪੀੜਤ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾ ਸਾਰਥਕ ਹੱਲ ਨਾ ਕੱਢਿਆ ਤਾਂ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਜੇਕਰ ਮਾਨ ਸਰਕਾਰ ਨੂੰ 50 ਦਿਨਾਂ ਤੋਂ ਉੱਪਰ ਦਾ ਸਮੇਂ ਹੋ ਚੁੱਕਾ ਹੈ ਤੇ ਮਾਨ ਸਰਕਾਰ ਲਗਾਤਾਰ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਨ ਦੀ ਗੱਲ ਕਰ ਰਹੀ ਹੈ ਅਤੇ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਕੀਤੀ ਗਈ ਹੈ। ਪਰ ਕਿ ਕੰਡਿਆਰੀ ਪਾਰ ਤਾਰ ਵਾਲੇ ਕਿਸਾਨਾਂ ਦਾ ਕੋਈ ਹੱਲ ਨਿਕਲਦਾ ਹੈ, ਕਿ ਨਹੀਂ ਇਹ ਤਾਂ ਵਕਤ ਹੀ ਦੱਸੇਗਾ।
ਪਰ ਅੱਜ ਵੀ ਕੰਡਿਆਲੀ ਤਾਰ ਦੇ ਪਾਰ ਕਿਸਾਨ ਜ਼ਰੂਰ ਆਪਣੇ ਆਪ ਨੂੰ ਬੇਸਹਾਰਾ ਸਮਝ ਰਹੇ ਹਨ ਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਇਹ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
ਇਹ ਵੀ ਪੜੋ:- ਨਸ਼ੇ ਦੇ ਛੇਵੇਂ ਦਰਿਆ ਨੇ ਪਿੰਡ ਬੀੜ ਤਲਾਬ ਦੀ ਬਸਤੀ ਦੇ ਹਰ ਤੀਸਰੇ ਘਰ ਤੱਕ ਕੀਤੀ ਪਹੁੰਚ