ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਦਾ ਚੋਣ ਅਖਾੜਾ ਭਖਦਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਹੋਣ ਤੋਂ ਬਾਅਦ ਵੀ ਸਿਆਸਤ ਭਖਦੀ ਜਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ (Sidhu’s wife Navjot kaur) ਦਾ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ ਗਰੀਬ ਹੋਣ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ।
ਕਾਂਗਰਸ ਦਾ ਸੀਐਮ ਚਿਹਰਾ ਗਰੀਬ ਹੋਣ ’ਤੇ ਬਿਆਨ
ਉਨ੍ਹਾਂ ਚਰਨਜੀਤ ਚੰਨੀ ਦੇ ਗਰੀਬ ਹੋਣ ’ਤੇ ਬੋਲਦਿਆਂ ਕਿਹਾ ਕਿ ਉਹ ਗਰੀਬ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਹਿਣਾ ਗਲਤ ਹੈ ਕਿ ਉਹ ਗਰੀਬ ਹਨ। ਇਸਦੇ ਨਾਲ ਹੀ ਉਹ ਅਸਿੱਧੇ ਤੌਰ ’ਤੇ ਕਾਂਗਰਸ ਹਾਈਕਮਾਨ ਨੂੰ ਨਸੀਹਤ ਦਿੰਦੇ ਨਜ਼ਰ ਆਏ ਕਿ ਗਰੀਬ ਦੀ ਬਜਾਇ ਮੈਰਿਟ ਦੇ ਆਧਾਰ ਉੱਪਰ ਚੋਣ ਹੋਣੀ ਚਾਹੀਦੀ ਹੈ।
ਚੰਨੀ ਦੀ ਆਮਦਨ ਨਵਜੋਤ ਸਿੱਧੂ ਤੋਂ ਜ਼ਿਆਦਾ
ਇਸ ਮੌਕੇ ਨਵਜੋਤ ਕੌਰ ਸਿੱਧੂ ਇਹ ਵੀ ਦਾਅਵਾ ਕਰਦੇ ਨਜ਼ਰ ਆਏ ਕਿ ਚਰਨਜੀਤ ਚੰਨੀ ਦੀ ਆਮਦਨ ਉਨ੍ਹਾਂ ਤੋਂ ਜ਼ਿਆਦਾ ਹੈ। ਇਸਦੇ ਨਾਲ ਹੀ ਉੁਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਵੱਲੋਂ ਆਰਥਿਕ ਤੰਗੀ ਵੀ ਝੱਲੀ ਹੋਈ ਹੈ।
ਟੀਵੀ ਛੱਡਣ ਦੇ ਚੱਲਦੇ 250 ਕਰੋੜ ਦਾ ਹੋਇਆ ਨੁਕਸਾਨ
ਉਨ੍ਹਾਂ ਦੱਸਿਆ ਕਿ ਟੀਵੀ ਪ੍ਰੋਗਰਾਮ ਛੱਡਣ ਦੇ ਚੱਲਦੇ ਉਨ੍ਹਾਂ ਨੂੰ ਕਰੀਬ 250 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ 50 ਲੱਖ ਰੁਪਏ ਹੀ ਬਚੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣਾ ਦਿੱਲੀ ਦਾ ਇੱਕ ਫਲੈਟ 7 ਕਰੋੜ ਰੁਪਏ ਵਿੱਚ ਵੇਚਣਾ ਪਿਆ ਹੈ।
ਕੀ ਸਿੱਧੂ ਛੱਡਣਗੇ ਰਾਜਨੀਤੀ ?
ਨਵਜੋਤ ਸਿੱਧੂ ਦੇ ਰਾਜਨੀਤੀ ਛੱਡਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਿੱਧੂ ਰਾਜੀਨੀਤੀ ਨਹੀਂ ਛੱਡੇਗਾ ਕਿਉਂਕਿ ਨਵਜੋਤ ਸਿੱਧੂ ਚੋਣ ਜਿੱਤੇਗਾ ਅਤੇ ਪੰਜਾਬ ਦੇ ਲਈ ਕੰਮਕੇ ਕਰੇਗਾ। ਇਸ ਦੌਰਾਨ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਜ਼ਿੰਮੇਵਾਰੀ ਵਧ ਗਈ ਹੈ ਅਤੇ ਉਹ ਆਪਣਾ ਘਰ ਚਲਾਉਣ ਦੇ ਲਈ ਆਪਣਾ ਡਾਕਟਰੀ ਪੇਸ਼ਾ ਵੀ ਸ਼ੁਰੂ ਕਰਨਗੇ।
'ਸਿੱਧੂ ’ਤੇ ਜ਼ਿੰਮੇਵਾਰੀ ਵਧਣ ਕਾਰਨ ਪੇਸ਼ਾ ਕਰਨ ਪਵੇਗਾ ਸ਼ੁਰੂ'
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਕਿੱਤਾ ਦੁਬਾਰਾ ਸ਼ੁਰੂ ਕਰਨਾ ਪੈਣਾ ਹੈ ਕਿਉਂਕਿ ਨਵਜੋਤ ਸਿੱਧੂ ਤੇ ਜ਼ਿੰਮੇਵਾਰੀ ਜ਼ਿਆਦਾ ਹੈ ਇਸ ਲਈ ਡਾਕਟਰੀ ਪੇਸ਼ਾ ਮੁੜ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਦੇ ਨਾਲ ਨਾਲ ਆਪਣਾ ਡਾਕਟਰੀ ਦਾ ਪੇਸ਼ਾ ਵੀ ਸ਼ੁਰੂ ਕਰਨਗੇ।