ਅੰਮ੍ਰਿਤਸਰ: ਬੀਤੇ 17 ਮਹੀਨੇ ਪਹਿਲਾਂ ਦਾ ਹੈ ਜਦੋ ਥਾਣਾ ਕੰਟੌਨਮੈਟ ਦੀ ਸਫਾਈ ਮੌਕੇ ਮਿਲੇ ਕਬਾੜ ਨੂੰ ਘਰ ਲਿਜਾਣ ਵਾਲੇ ਵਿਅਕਤੀਆ ਦੇ ਘਰ ਕਬਾੜ ਵਿਚ ਪਏ ਗਰਨੇਡ ਫਟਣ ਕਾਰਣ ਹੋਈ ਦੋ ਵਿਅਕਤੀਆਂ ਦੀ ਮੌਤ ਕਾਰਨ ਲਵ ਕੁਸ਼ ਨਗਰ ਇਲਾਕੇ ਦੇ ਲੋਕਾ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਧਰਨਾ ਲਗਾਇਆ ਗਿਆ ਸੀ।
ਉਸ ਸਮੇਂ ਮੌਕੇ ‘ਤੇ ਪਹੁੰਚੇ ਕੈਬਨਿਟ ਮੰਤਰੀ ਉਮ ਪ੍ਰਕਾਸ਼ ਸੋਨੀ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਦੋਵਾਂ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਅਤੇ 10-10 ਲੱਖ ਰੁਪਏ ਦੇਣ ਦੀ ਗੱਲ ਕਰਕੇ ਇਹ ਧਰਨਾ ਚੁਕਾਇਆ ਗਿਆ ਸੀ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ। ਕਿ ਅੱਜ ਘਟਨਾ ਦੇ 17 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਜਿਸ ਦੇ ਚਲਦੇ ਅੱਜ ਫਿਰ ਤੋਂ ਪੀੜਤ ਪਰਿਵਾਰਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਉਪਰ ਭੁੱਖ ਹੜਤਾਲ ‘ਤੇ ਬੈਠਣ ਨੂੰ ਮਜ਼ਬੂਰ ਹੋ ਗਿਆ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਦਲਿਤ ਸਮਾਜ ਆਗੂ ਨਿਤਿਨ ਗਿਲ (ਮਨੀ) ਅਤੇ ਰਾਣੀ ਗਿਲ ਭਾਰਤੀ ਮੁਲ ਨਿਵਾਸੀ ਮੁਕਤੀ ਮੋਰਚਾ ਅਧਿਅਕਸ਼ ਨੇ ਦਸਿਆ ਕਿ ਬੀਤੇ 17 ਮਹੀਨਿਆਂ ਤੌ ਇਹ ਪਰਿਵਾਰ ਇਨਸਾਫ਼ ਦੀ ਆਸ ਵਿਚ ਬੈਠੇ ਹਨ ਪਰ ਕੋਈ ਵਿਚ ਰਾਜਨੀਤਿਕ ਪਾਰਟੀ ਇਹਨਾ ਦਾ ਸਾਥ ਨਹੀ ਦੇ ਰਿਹਾ ਹੈ ਜਿਸਦੇ ਚਲਦੇ ਅੱਜ ਇਹ ਪਰਿਵਾਰ ਭੁੱਖ ਹੜਤਾਲ ਤੇ ਬੈਠਣ ਨੂੰ ਮਜ਼ਬੂਰ ਹੋ ਗਿਆ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ, ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਮਾਮਾ ਦੇ ਮੁੰਡੇ ਨਾਲ ਫ਼ੋਨ 'ਤੇ ਗੱਲ ਕਰਨ ਨੂੰ ਲੈ ਕੇ ਲੜਕੀਆਂ ਦੀਆਂ ਬੇਰਹਿਮੀ ਨਾਲ ਕੁੱਟਮਾਰ