ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਵੱਲੋਂ ਬੀ.ਐੱਸ.ਐੱਫ. (BSF) ਨੂੰ ਪੰਜਾਬ 'ਚ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਦਾ ਅਧਿਕਾਰ ਦੇਣ ਦੇ ਵਿਰੋਧ ਅਤੇ ਪੰਜਾਬ ਦੇ ਅਧਿਕਾਰਾਂ ਅਤੇ ਸੰਘੀ ਸਰੂਪ 'ਤੇ ਮਾਰੇ ਡਾਕੇ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਮਾਰਚ ਕੱਢਿਆ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਤਮਾਮ ਲੀਡਰਸ਼ਿਪ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੀ ਅਗਵਾਈ 'ਚ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ, ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ।
ਇਸ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਅਕਾਲੀ ਵਰਕਰਾਂ ਦਾ ਕਾਫ਼ਲਾ ਮੋਟਰਸਾਈਕਲਾਂ ’ਤੇ ਰਵਾਨਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਬੀਐਸਐਫ (BSF) ਦਾ ਦਾਇਰਾ ਵਧਾਇਆ ਹੈ, ਉਸਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਨਤਾ ਕੇਂਦਰ ਦਾ ਦਖ਼ਲ ਨਹੀਂ ਚਾਹੁੰਦੀ।
ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ (Vikram Majithia) ਨੇ ਕਿਹਾ ਕਿ ਇਹ ਪੰਜਾਬ ਦੇ ਅਧਿਕਾਰਾਂ ਦੀ ਗੱਲ ਹੈ, ਭਾਈਚਾਰਕ ਸਾਂਝ ਦੀ ਗੱਲ ਹੈ ਅਤੇ ਅਸੀਂ ਬਾਰਡਰ ਸਕਿਉਰੀਟਿ ਫੋਰਸ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਜਾਰੀ ਹੋਣ ਤੋਂ ਬਾਅਦ ਬਲਵੰਤ ਖੇੜਾ ਨੇ ਦੱਸੀ ਪੂਰੀ ਜਾਣਕਾਰੀ
ਉਨ੍ਹਾਂ ਕਿਹਾ ਕਿ ਚੰਨੀ ਅਤੇ ਕੈਪਟਨ ਆਪਸ ਵਿੱਚ ਮਿਲੇ ਹੋਏ ਹਨ। ਬੀਐਸਐਫ (BSF) ਨੂੰ ਪਹਿਲਾਂ ਜੇਲਾਂ ਦੇ ਦਿੱਤੀਆਂ, ਕਿ ਇਹ ਪੰਜਾਬ 'ਤੇ ਡਾਕਾ ਨਹੀਂ ਜਾਂ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ। ਉਨ੍ਹਾਂ ਨੇ ਕਿਹਾ ਕਿ ਬਾਰਡਰ ਸਕਿਉਰਟੀ ਬਾਰਡਰ 'ਤੇ ਤਾਇਨਾਤ ਰਹੇ ਆਪਣਾ ਕੰਮ ਕਰੇ ਅਸੀਂ ਸਤਿਕਾਰ ਕਰਦੇ ਹਾਂ।
ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਸਿੱਧਾ ਸੀਐਮ ਚੰਨੀ (CM Channy) ਨੂੰ ਸਵਾਲ ਹੈ ਕਿ ਅੱਜ ਤੱਕ ਕਿੰਨ੍ਹੇ ਮਤੇ ਪਏ ਹਨ ਅਤੇ ਕਿੰਨ੍ਹੇ ਲਾਗੂ ਹੋਏ ਹਨ, ਕਦੇ ਕਿਸੇ ਦਾ ਜਵਾਬ ਆਇਆ? ਉਨ੍ਹਾਂ ਕਿਹਾ ਕਿ ਮਤਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕੈਬਨਿਟ ਪਾਵਰ ਰੱਖਦੀ ਹੈ, ਕੈਬਨਿਟ ਪਾਸ ਕਰੇ ਉਹ ਆਪਣਾ ਫੈਸਲਾ ਲਵੇ ਅਤੇ ਸਾਰੇ ਆਪਣੀ ਅਫ਼ਸਰਸਾਹੀ ਅਤੇ ਪੁਲਸੀਆਂ ਤੰਤਰ ਨੂੰ ਹਦਾਇਤਾ ਕਰੋ ਕਿ ਕਿਸੇ ਵੀ ਤਰ੍ਹਾਂ ਬੀਐਸਐਫ ਨੂੰ ਸਹਿਯੋਗ ਨਾ ਦਿੱਤਾ ਜਾਵੇ ਅਤੇ ਜਿਹੜ੍ਹੀ ਕੇਂਦਰ ਦੀ 50 ਕਿਲੋਮੀਟਰ ਦੇ ਅਧਿਕਾਰ ਦੀ ਨੋਟੀਫਿਕੇਸ਼ ਹੈ , ਉਸਨੂੰ ਰੋਕਣ ਲਈ ਜੋ ਉਹ ਵੱਧ ਤੋਂ ਵੱਧ ਕਰ ਸਕਦੀ ਹੈ ਉਹ ਕਰੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ Update: ਕੁੰਡਲੀ ਬਾਰਡਰ 'ਤੇ 95 ਸਾਲਾ ਨਿਹੰਗ ਸਿੰਘ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਅੱਗੇ ਵੀ ਵਿਧਾਨ ਸਭਾ 'ਚ ਕਈ ਤਰ੍ਹਾਂ ਦੇ ਮਤੇ ਪਾਸ ਹੁੰਦੇ ਹਨ, ਮਤਾ ਪੈਣ ਤੋਂ ਬਾਅਦ ਲੋਕਾਂ ਦੀ ਕੀ ਧਾਰਨਾ ਹੈ, ਲੋਕੀ ਇਸ ਬਾਰੇ ਕੀ ਸੋਚਦੇ ਹਨ, ਇਸ ਤਰ੍ਹਾਂ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਆਉਂਦੀਆਂ ਹਨ। ਉਸਤੋਂ ਬਾਅਦ ਭੇਜਿਆ ਜਾਂਦਾ ਹੈ, ਕੋਈ ਲਾਗੂ ਕਰੇ ਜਾਂ ਨਾ ਕਰੇ ਮੰਨੇ ਚਾਹੇ ਨਾ ਮੰਨੇ ਮਤੇ ਦੀ ਕੋਈ ਖਾਸੀਅਤ ਨਹੀਂ ਵਿਧਾਨ ਸਭਾ 'ਚ ਕਾਨੂੰਨ ਬਣਦੇ ਹਨ।
ਕਿਸੇ ਕਦਮ ਲਈ ਬਣਦੇ ਹਨ ਜਾਂ ਕਦਮ ਨੂੰ ਰੋਕਣ ਲਈ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਚੰਨੀ ਸਹਿਮਤੀ ਭਰ ਕੇ ਆਏ ਹਨ ਇਸ ਵਿੱਚ ਤਾਂ ਕੋਈ ਦੋ ਰਾਇ ਨਹੀਂ ਕਿਉਂਕਿ ਸੀਐਮ ਚੰਨੀ (CM Channy) ਜਿਸ ਦਿਨ ਅਮਿਤ ਸਾਹ ਨੂੰ ਮਿਲ ਕੇ ਬਾਹਰ ਨਿਕਲੇ ਐਵੇ ਹੋ ਗਏ ਕਿ ਪਤਾ ਨਹੀਂ ਮੈਂ ਕੀ ਪ੍ਰਾਪਤ ਕਰ ਲਿਆ ਹੈ ਕਿ ਅਮਿਤ ਸਾਹ ਨੇ ਜੋ ਕਹਿ ਦਿੱਤਾ ਕਿ ਪੂਰਾ ਠੋਕ ਕੇ ਬਾਰਡਰ ਸੀਲ ਕਰ ਦੇਵਾਂਗੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਇਨ੍ਹਾਂ ਨੇ ਸਾਰਾ ਪੰਜਾਬ ਬੀਐਸਐਫ (BSF) ਦੇ ਹਵਾਲੇ ਕਰ ਦਿੱਤਾ ਇਸ ਤੋਂ ਮੰਦਭਾਗੀ ਘਟਨਾ ਕੀ ਹੋ ਸਕਦੀ ਹੈ। ਵਲਟੋਹਾ ਨੇ ਕਿਹਾ ਕਿ ਅਸੀਂ ਬੀਐਸਐਫ (BSF) ਦਾ ਸਤਿਕਾਰ ਕਰਦੇ ਹਾਂ, ਬੀਐਸਐਫ (BSF) ਸਾਡੀਮਾਣਮੱਤੀ ਫੋਰਸ ਹੈ, ਦੇਸ਼ ਦੀ ਰੱਖਿਆ ਕਰਦੀ ਹੈਸ ਬਾਰਡਰਾਂ ਦੇ ਉੱਤੇ ਬੜ੍ਹੀ ਔਖੀ ਡਿਉਟੀ ਕਰਦੇ ਹਨ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਅਦਾਲਤ ਵੱਲੋਂ ਤਲਬ