ETV Bharat / entertainment

ਪੰਜਾਬੀ ਗੀਤ ਦਾ ਹਿੱਸਾ ਬਣੀ ਬਾਲੀਵੁੱਡ ਸੁੰਦਰੀ ਸ਼ਿਵਾਂਗੀ ਜੋਸ਼ੀ, ਇੰਦਰ ਚਾਹਲ ਨਾਲ ਆਏਗੀ ਨਜ਼ਰ

ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਗਾਇਕ ਇੰਦਰ ਚਾਹਲ ਨਾਲ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ।

Shivangi Joshi And Inder Chahal
Shivangi Joshi And Inder Chahal (Instagram @Inder Chahal)
author img

By ETV Bharat Entertainment Team

Published : 19 hours ago

ਚੰਡੀਗੜ੍ਹ: ਬਾਲੀਵੁੱਡ ਦੇ ਚਰਚਿਤ ਚਿਹਰੇ ਅਤੇ ਛੋਟੇ ਪਰਦੇ ਦੀਆਂ ਵੱਡੀਆਂ ਅਦਾਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸ਼ਿਵਾਂਗੀ ਜੋਸ਼ੀ, ਜਿੰਨ੍ਹਾਂ ਨੂੰ ਮਸ਼ਹੂਰ ਪੰਜਾਬੀ ਗਾਇਕ ਇੰਦਰ ਚਾਹਲ ਦੇ ਨਵੇਂ ਗਾਣੇ ਸੰਬੰਧਤ ਸੰਗੀਤਕ ਵੀਡੀਓ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਸਾਹਮਣੇ ਆਉਣ ਜਾ ਰਹੇ ਇਸ ਸ਼ਾਨਦਾਰ ਵੀਡੀਓ ਵਿੱਚ ਪ੍ਰਭਾਵੀ ਫੀਚਰਿੰਗ ਕਰਦੀ ਨਜ਼ਰ ਆਵੇਗੀ।

'ਇੰਦਰ ਚਾਹਲ ਸੰਗੀਤਕ ਲੇਬਲ' ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਅਤੇ 05 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੇ ਉਕਤ ਟ੍ਰੈਕ 'ਹੁੱਡ ਲਵ' ਨੂੰ ਆਵਾਜ਼ਾਂ ਇੰਦਰ ਚਾਹਲ ਅਤੇ ਗੁਰਲੇਜ਼ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਸ਼ਿਵ ਦੁਆਰਾ ਤਿਆਰ ਕੀਤਾ ਗਿਆ ਹੈ।

ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਪਿਆਰ ਸਨੇਹ ਭਰੇ ਜਜ਼ਬਾਤਾਂ ਅਧੀਨ ਬੁਣੇ ਗਏ ਉਕਤ ਗਾਣੇ ਦੇ ਬੋਲਾਂ ਦੀ ਰਚਨਾ ਅਬੀਰ ਨੇ ਕੀਤੀ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤ ਸ਼ਬਦਾਂਵਲੀ ਅਧੀਨ ਬੁਣੇ ਗਏ ਇਸ ਪੰਜਾਬੀ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਵਿਜ਼ਨ ਫਿਲਮਜ਼ ਦੁਆਰਾ ਅੰਜ਼ਾਮ ਦਿੱਤੀ ਗਈ ਹੈ।

ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਦੁਆਰਾ ਪਾਲੀਵੁੱਡ ਮੰਨੋਰੰਜਨ ਉਦਯੋਗ ਵਿੱਚ ਪ੍ਰਭਾਵੀ ਦਸਤਕ ਦਾ ਪ੍ਰਗਟਾਵਾ ਕਰਵਾਏਗੀ ਅਦਾਕਾਰ ਸ਼ਿਵਾਂਗੀ ਜੋਸ਼ੀ, ਜੋ ਪਹਿਲੀ ਵਾਰ ਕਿਸੇ ਪੰਜਾਬੀ ਮਿਊਜ਼ਿਕ ਵੀਡੀਓ ਪ੍ਰਫਾਰਮਿੰਗ ਕਰਦੀ ਨਜ਼ਰੀ ਆਵੇਗੀ।

ਟੈਲੀਵਿਜ਼ਨ ਦੀ ਸਟਾਰ ਅਦਾਕਾਰਾਂ ਵਜੋਂ ਭੱਲ ਸਥਾਪਿਤ ਕਰਨ ਵਾਲੀ ਇਸ ਹੋਣਹਾਰ ਅਦਾਕਾਰਾ ਦਾ ਹਾਲੀਆ ਟੀਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ' ਲੋਕਪ੍ਰਿਯਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਕਾਮਯਾਬ ਰਿਹਾ ਹੈ, ਜਿਸ ਤੋਂ ਇਲਾਵਾ ਉਨ੍ਹਾਂ ਦੀ ਭਾਵਪੂਰਨ ਅਦਾਕਾਰੀ ਨੂੰ ਹੋਰ ਕਈ ਸੀਰੀਅਲਜ਼ ਵਿੱਚ ਵੀ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ, ਜਿੰਨ੍ਹਾਂ ਵਿੱਚ 'ਬਾਲਿਕਾ ਵਧੂ', 'ਬੇਕਾਬੂ', 'ਯੇ ਰਿਸ਼ਤੇ ਹੈ ਪਿਆਰ ਕੇ' ਆਦਿ ਤੋਂ ਇਲਾਵਾ ਰਿਐਲਟੀ ਸ਼ੋਅ 'ਫੀਅਰ ਫੈਕਟਰ ਖਤਰੋ ਕਾ ਖਿਲਾੜੀ' (2008) ਸ਼ਾਮਿਲ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.