ETV Bharat / state

ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ, ਗਲ਼ 'ਚ ਤਖ਼ਤੀ ਅਤੇ ਹੱਥ 'ਚ ਬਰਸ਼ਾ ਫੜ੍ਹ ਸੇਵਾ 'ਚ ਹੋਏ ਹਾਜ਼ਿਰ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਅੱਜ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਸਜ਼ਾ ਨਿਭਾਉਣ ਲਈ ਹਾਜ਼ਿਰ ਹੋਏ ਹਨ।

FIRST DAY OF SUKHBIR BADAL SENTENCE
ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ (Etv Bharat)
author img

By ETV Bharat Punjabi Team

Published : 19 hours ago

Updated : 13 hours ago

ਅੰਮ੍ਰਿਤਸਰ: ਬੇਅਦਬੀਆਂ ਵਿਰੁੱਧ ਧਰਨੇ ਦੌਰਾਨ ਬੇਕਸੂਰਾਂ ਉੱਤੇ ਹੋਈ ਫਾਇਰਿੰਗ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਕਬੂਲੇ ਅਤੇ ਫਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਵਿੱਚ ਸਜ਼ਾ ਵੀ ਸੁਣਾਈ ਗਈ। ਇਸ ਸਜ਼ਾ ਨੂੰ ਅਕਾਲੀ ਆਗੂ ਨੂੰ ਬਗੈਰ ਕਿਸੇ ਸਵਾਲ ਜਵਾਬ ਪ੍ਰਵਾਨ ਕੀਤਾ।

ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ (ETV Bharat, ਪੱਤਰਕਾਰ, ਅੰਮ੍ਰਿਤਸਰ)

ਅੱਜ ਪਹਿਲੇ ਦਿਨ ਸੁਖਬੀਰ ਬਾਦਲ ਦੇ ਹਿੱਸੇ ਦੀ ਸਜ਼ਾ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸਜ਼ਾ ਮੁਤਾਬਿਕ ਅੱਜ ਅਕਾਲੀ ਆਗੂ ਸੁਖਬੀਰ ਬਾਦਲ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਪਰਕਿਰਮਾ ਵਿੱਚ ਪਹਿਰੇਦਾਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਉਹ ਵੀਲ੍ਹ ਚੇਅਰ ਉੱਤੇ ਬੈਠ ਕੇ ਨੀਲਾ ਬਾਣਾ ਪਾਕੇ ਪਹੁੰਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗਲ਼ ਵਿੱਚ ਸਜ਼ਾ ਸਬੰਧੀ ਤਖ਼ਤੀ ਹੈ ਅਤੇ ਨਾਲ ਹੀ ਹੱਥ ਵਿੱਚ ਪਹਿਰੇਦਾਰਾਂ ਵਾਲਾ ਬਰਸ਼ਾ ਵੀ ਹੈ।

ਸੀਨੀਅਰ ਅਕਾਲੀ ਆਗੂ ਪਹੁੰਚੇ ਸਜ਼ਾ ਪੂਰੀ ਕਰਨ

ਦੱਸ ਦਈਏ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਸੀਨੀਅਰ ਅਕਾਲੀ ਆਗੂ ਜਿਵੇਂ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਅਤੇ ਸੁਖਦੇਵ ਢੀਂਡਸਾ ਵੀ ਆਪਣੀ ਸਜ਼ਾ ਮੁਤਾਬਿਕ ਸੇਵਾ ਨਿਭਾਉਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ। ਇਸ ਦੌਰਾਨ ਜਿੱਥੇ ਬਿਕਰਮ ਸਿੰਘ ਮਜੀਠੀਆ ਜੂਠੇ ਬਰਤਨਾਂ ਨੂੰ ਸਾਫ ਕਰਨ ਦੀ ਸੇਵਾ ਕਰਦੇ ਨਜ਼ਰ ਆਏ ਉੱਥੇ ਹੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਮੌਕ ਉੱਤੇ ਪਹੁੰਚੇ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਰੱਬ ਦਾ ਭਾਣਾ ਮੰਨਣ ਦੀ ਤਰ੍ਹਾਂ ਹੈ ਅਤੇ ਜੋ ਵੀ ਸਜ਼ਾ ਉਨ੍ਹਾਂ ਨੂੰ ਲਗਾਈ ਗਈ ਹੈ ਉਹ ਪੂਰੀ ਕਰਨ ਲਈ ਪਹੁੰਚੇ ਹਨ।

ਸਜ਼ਾ ਦਾ ਪਹਿਲਾ ਦਿਨ (ETV Bharat, ਪੱਤਰਕਾਰ, ਅੰਮ੍ਰਿਤਸਰ)

ਜਥੇਦਾਰ ਗਿਆਨੀ ਹਰਪ੍ਰੀਤ ਦਾ ਬਿਆਨ

ਸੁਖਬੀਰ ਬਾਦਲ ਵੱਲੋਂ ਸੇਵਾ ਨਿਭਾਏ ਜਾਣ ਮੌਕੇ ਉਨ੍ਹਾਂ ਦੀ ਵੀਵੀਆਈਪੀ ਸੁਰੱਖਿਆ ਨੂੰ ਲੈਕੇ ਕਈ ਤਰ੍ਹਾਂ ਦੇ ਸਵਾਲ ਉੱਠੇ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਜ਼ਾ ਨਹੀਂ ਪਖੰਡ ਕਰਾਰ ਦਿੱਤਾ। ਦੂਜੇ ਪਾਸੇ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਵੀ ਹੈ ਤਾਂ ਉਸ ਸਬੰਧੀ ਜ਼ਰੂਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਸਾਂਝੇ ਕੀਤੇ ਜਾਣਗੇ।

ਗਲ਼ 'ਚ ਤਖ਼ਤੀ ਅਤੇ ਹੱਥ 'ਚ ਬਰਸ਼ਾ ਫੜ੍ਹ ਸੇਵਾ 'ਚ ਹੋਏ ਹਾਜ਼ਿਰ (ETV Bharat, ਪੱਤਰਕਾਰ, ਅੰਮ੍ਰਿਤਸਰ)

ਸੁਖਬੀਰ ਬਾਦਲ ਦੀ ਸਜ਼ਾ ਇਸ ਮੁਤਾਬਿਕ -

3 ਦਸੰਬਰ ਨੂੰ ਸੰਗਤਾਂ ਲਈ ਦਰਬਾਰ ਸਾਹਿਬ 'ਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ। 1 ਘੰਟਾ ਲੰਗਰ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਤੋਂ ਬਾਅਦ ਜੋੜੇ ਸਾਫ਼ ਕਰਨ ਦੀ ਸੇਵਾ ਵਿੱਚ ਹਿੱਸਾ ਪਾਉਣਗੇ ਫਿਰ ਕੀਰਤਨ ਸਰਵਣ ਕਰਨ ਦੀ ਸੇਵਾ ਕਰਨਗੇ। ਸਵੇਰੇ 9 ਵਜੇ ਤੋਂ 10 ਵਜੇ ਤੱਕ ਦਰਬਾਰ ਸਾਹਿਬ ਦੇ ਬਾਹਰ ਬੈਠਣ ਦੀ ਸਜ਼ਾ। ਇਸ ਤੋਂ ਇਲਾਵਾ, ਗਲੇ ਵਿਚ ਤਖ਼ਤੀ ਪਾ ਕੇ ਸੇਵਾ ਕਰਨਗੇ। ਬਰਸ਼ਾ ਲੈ ਕੇ ਵ੍ਹੀਲ ਚੇਅਰ 'ਤੇ ਬੈਠ ਕੇ ਮੁੱਖ ਗੇਟ 'ਤੇ ਇਕ ਘੰਟੇ ਦੀ ਸੇਵਾ। ਸੁਖਬੀਰ ਬਾਦਲ ਸਜ਼ਾ ਮੁਤਾਬਿਕ ਹੀ ਆਪਣਾ ਫਰਜ਼ ਅਦਾ ਕਰ ਰਹੇ ਹਨ।

'ਭੁੱਲਣਹਾਰ ਹਾਂ, ਗੁਰੂ ਸਾਹਿਬ ਸੁਮੱਤ ਬਖਸ਼ਣ'

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੱਗੀ ਸਜ਼ਾ ਨੂੰ ਭੁਗਤਣ ਆਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨਸਾਨ ਭੁੱਲਣਹਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਵੀ ਕਈ ਗਲਤੀਆਂ ਹੋਈਆਂ ਹੋਣਗੀਆਂ। ਜਿਸ ਦੇ ਚੱਲਦੇ ਇਹ ਸਜ਼ਾ ਲੱਗੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸਜ਼ਾ ਨੂੰ ਨਿਭਾ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ। ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਜੋ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ 'ਚ ਬੈਅਆਂ ਪਾਰਟੀਆਂ ਅਜਿਹਾ ਕੁਝ ਨਾ ਕਰੇ ਕਿ ਖੇਤਰੀ ਪਾਰਟੀ ਪੰਜਾਬ ਦੀ ਖ਼ਤਮ ਹੋ ਜਾਵੇ। ਇਸ ਲਈ ਸਾਰਿਆਂ ਨੂੰ ਗਿਲੇ ਸ਼ਿਕਵੇ ਭੁਲਾ ਕੇ ਪੰਜਾਬ ਦੇ ਲੋਕਾਂ ਲਈ ਇੱਕ ਹੋਣਾ ਪਵੇਗਾ।

Last Updated : 13 hours ago
ETV Bharat Logo

Copyright © 2024 Ushodaya Enterprises Pvt. Ltd., All Rights Reserved.