ਅੰਮ੍ਰਿਤਸਰ: ਪੰਜਾਬ ਦੀ ਜਨਤਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਦਲਾਅ ਲਿਆਉਣ ਲਈ 92 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਤਾਂ ਇਕ ਉਮੀਦ ਬੱਝੀ ਸੀ ਕਿ, ਪੰਜਾਬ ਵਿਚ ਹੁਣ ਕੋਈ ਬੇਰੁਜ਼ਗਾਰ ਨਹੀਂ ਹੋਵੇਗਾ। ਨਾਲ ਹੀ ਪੰਜਾਬ ਵਿਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਵਿਚ ਵਿਚ ਠੱਲ ਪਵੇਗੀ। ਪਰ ਇਸ ਦੇ ਉਲਟਾ ਜਦ ਲੋਕਾਂ ਨੂੰ ਮਹਿਸੂਸ ਹੋਇਆ ਕਿ ਲੋਕਾਂ ਦਾ ਕੁਝ ਬਣਿਆ ਨਹੀਂ ਬਲਕਿ ਵਿਗੜਦਾ ਰਿਹਾ ਤਾਂ ਹੁਣ ਲੋਕ ਸੜਕਾਂ 'ਤੇ ਉਤਰ ਆਏ ਹਨ। ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਕਰਾਇਮ ਦੀਆਂ ਵਾਰਦਾਤਾਂ ਅਤੇ ਪੰਜਾਬ ਵਿੱਚ ਵਿਗੜ ਰਹੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਹਰ ਪਾਰਟੀ ਪੰਜਾਬ ਸਰਕਾਰ ਦੇ ਸਵਾਲ ਚੁੱਕਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਹਾਲ ਗੇਟ ਦੇ ਬਾਹਰ ਆਸ ਪੰਜਾਬ ਪਾਰਟੀ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : Bomb threat to Google office: ਗੂਗਲ ਦੇ ਦਫ਼ਤਰ 'ਚ ਬੰਬ ਹੋਣ ਖਬਰ ਮਹਿਜ਼ ਅਫਵਾਹ, ਮੁਲਜ਼ਮ ਕਾਬੂ
ਲੁੱਟਾਂ-ਖੋਹਾਂ ਆਮ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਵਿਚ ਲਾਅ ਐਂਡ ਆਰਡਰ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੇ ਰੇਟ ਵੀ ਵਧਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਆਏ ਦਿਨ ਨਹੀਂ ਦਿਨ ਦਿਹਾੜੇ ਗੋਲੀਆਂ ਚੱਲਣ ਦੀਆਂ ਅਤੇ ਲੁੱਟਾਂ-ਖੋਹਾਂ ਦੀਆਂ ਖਬਰਾਂ ਹੁਣ ਆਮ ਜਿਹੀਆਂ ਖ਼ਬਰਾਂ ਲੱਗਦੀਆਂ ਹਨ। ਇਸੇ ਲਈ ਅੱਜ ਓਹਨਾ ਨੂੰ ਮਜਬੂਰੀ ਕਾਰਨ ਸੜਕਾਂ 'ਤੇ ਉਤਰਦੇ ਹੋਏ ਪ੍ਰਦਰਸ਼ਨ ਕਰਨਾ ਪੈ ਰਿਹਾ। ਲੋਕਾਂ ਕਿਹਾ ਕਿ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ਤੋਂ ਜਿੱਤੇ ਵਧਾਇਕ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਉਹਨਾਂ ਕਿਹਾ ਕਿ ਹਲਕਾ ਉੱਤਰੀ ਤੋਂ ਵਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਲਾਅ ਐਂਡ ਆਰਡਰ ਤੇ ਕੁਝ ਵੀ ਨਹੀਂ ਬੋਲ ਰਹੇ ਲੋਕ ਮਾਰੂ ਨੀਤੀਆਂ ਦੇ ਖਿਲਾਫ ਅੱਜ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।
ਆਪਣਾ ਹੱਕ ਮੰਗਣ ਲਈ ਪ੍ਰਦਰਸ਼ਨ: ਦੂਜੇ ਪਾਸੇ ਆਸ ਪੰਜਾਬ ਪਾਰਟੀ ਦੇ ਆਗੂ ਜੁਗਲ ਮਹਾਜਨ ਨੇ ਕਿਹਾ ਕਿ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਧਰਨੇ ਪ੍ਰਦਰਸ਼ਨ ਨਹੀਂ ਹੋਣ ਦਿੱਤੇ ਜਾਣਗੇ ਲੇਕਿਨ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲਗਾਤਾਰ ਪੰਜਾਬ ਵਿੱਚ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਜੋ ਆਪਣਾ ਹੱਕ ਮੰਗਣ ਲਈ ਪ੍ਰਦਰਸ਼ਨ ਕਰਦੇ ਹਨ ਅਤੇ ਉਹਨਾਂ ਦੇ ਪੁਲਿਸ ਪ੍ਰਸਾਸ਼ਨ ਦਾ ਡਾਢਾ ਤੰਤਰ ਚਲਦਾ ਵੀ ਦਿਖਾਈ ਦਿੰਦਾ।