ਅੰਮ੍ਰਿਤਸਰ: ਅੰਮ੍ਰਿਤਸਰ ਕਲੋਨਾਇਜਰ ਅਤੇ ਪ੍ਰਾਪਰਟੀ ਡੀਲਰਾਂ ਵੱਲੋ ਅੱਜ ਦੁਸਹਿਰੇ ਮੌਕੇ ਸਰਕਾਰ ਨੂੰ ਆਪਣੀ ਅਵਾਜ਼ ਸੁਣਾਉਣ ਲਈ ਰਾਵਣ ਦੇ ਪੁਤਲੇ ਹੱਥਾਂ ਵਿਚ ਫੜ ਰੋਸ ਪ੍ਰਦਰਸ਼ਨ ਕੀਤਾ। ਜਿਸ ਸੰਬਧੀ ਉਹਨਾਂ ਦਾ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਆਪ ਸਰਕਾਰ ਵੇਲੇ ਨਾ ਤੇ ਰੇਤ ਮਿਲ ਰਹੀ ਹੈ ਨਾ ਹੀ NOC ਮਿਲਦੀ ਹੈ। ਜਿਸਦੇ ਚਲਦੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਤਾਂ ਜੋ ਅੰਨੀ ਬੋਲੀ ਸਰਕਾਰ ਤੱਕ ਨੂੰ ਸਾਡੀ ਅਵਾਜ ਪਹੁੰਚ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਾਪਰਟੀ ਅਤੇ ਕਲੋਨਾਜਿਰ ਐਸ਼ੋਸਿਏਸ਼ਨ ਦੇ ਆਗੂ ਮਧੂਪਾਲ ਸਿੰਘ ਗੋਗਾ ਅਤੇ ਹੋਰ ਪ੍ਰਾਪਰਟੀ ਡੀਲਰਾਂ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਜਿਰ ਦੀ ਅਵਾਜ ਨੂੰ ਸਰਕਾਰ ਅਣਗੌਲਿਆਂ ਕਰ ਰਹੀ ਹੈ। ਜਿਸਦੇ ਚੱਲਦੇ ਅੱਜ ਅਸੀ ਦੁਸਹਿਰੇ ਮੌਕੇ ਸਰਕਾਰ ਖਿਲਾਫ ਰਾਵਣ ਦੇ ਪੁਤਲੇ ਫੜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਜੋ ਸਰਕਾਰ ਸਾਡੀਆਂ ਮਜ਼ਬੂਰੀਆਂ ਨੂੰ ਸਮਝੇ।
ਰਜਿਸਟਰੀਆਂ ਕਰਵਾਉਣ ਸਮੇਂ ਵਧਾਈਆਂ ਫੀਸਾਂ ਦੇ ਚੱਕਰਾ ਵਿਚ ਲੋਕ ਨਵੀਂ ਪ੍ਰਾਪਰਟੀ ਨਹੀ ਖਰੀਦ ਰਹੇ। ਰੇਤ ਮਹਿੰਗੀ ਹੋਣ ਕਾਰਨ ਉਸਾਰੀਆਂ ਰੁਕਿਆ ਪਇਆ ਹਨ। ਜਿਸਦੇ ਚਲਦੇ ਮਜ਼ਦੂਰ ਅਤੇ ਰਾਜ ਮਿਸਤਰੀ ਵੀ ਵਿਹਲੇ ਫਿਰ ਰਹੇ ਹਨ। ਇਸ ਕਾਰਨ ਅੱਜ ਰਾਜ ਮਿਸਤਰੀ, ਮਜ਼ਦੂਰ, ਅਤੇ ਪ੍ਰਾਪਰਟੀ ਕਲੋਨਾਇਜਰ ਵੱਲੋ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਜੋ ਸਰਕਾਰ ਸਾਡੇ ਕੰਮਾਂ ਕਾਰਾ ਉਪਰ ਧਿਆਨ ਦੇ ਸਾਨੂੰ ਮੁੜ ਤੋ ਰੋਟੀ ਖਾਣ ਜੋਗੇ ਕਰੇ।
ਇਹ ਵੀ ਪੜ੍ਹੋ:- ਦੁਸਹਿਰੇ ਦੇ ਤਿਉਹਾਰ ਮੌਕੇ ਕਿਸਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੀਤਾ ਪ੍ਰਦਰਸ਼ਨ