ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਫਰਾਰ ਮੁਲਜ਼ਮ ਗੈਂਗਸਟਰ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦਾ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਐਕਨਾਉਂਟਰ ਕਰ ਦਿੱਤਾ ਗਿਆ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ’ਚ ਰੂਪਾ ਅਤੇ ਮਨੂੰ ਸਣੇ ਤਿੰਨ ਗੈਂਗਸਟਰ ਮਾਰੇ ਗਏ। ਜਿਨ੍ਹਾਂ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਮਨਪ੍ਰੀਤ ਮਨੂੰ ਨੂੰ ਤਿੰਨ ਗੋਲੀਆਂ ਲੱਗੀਆਂ ਜਿਨ੍ਹਾਂ ’ਚ ਇੱਕ ਗੋਲੀ ਉਸਦੀ ਅੱਖ ’ਤੇ ਲੱਗੀ। ਜਦਕਿ ਦੂਜੇ ਗੈਂਗਸਟਰ ਜਗਰੂਪ ਰੂਪਾ ਨੂੰ 7 ਦੇ ਕਰੀਬ ਗੋਲੀਆਂ ਲੱਗੀਆਂ। ਪੁਲਿਸ ਨੂੰ ਉਨ੍ਹਾਂ ਦੀਆਂ ਜੇਬਾਂ ਚੋਂ 25 ਦੇ ਕਰੀਬ ਗੋਲੀਆਂ ਮਿਲੀਆਂ।
ਇਸ ਦੌਰਾਨ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਮੁਠਭੇੜ ਦੌਰਾਨ ਮਾਰੇ ਗਏ ਗੈਂਗਸਟਰਾਂ ਦੀ ਜੇਬਾਂ ਚੋਂ 25 ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਹਨ ਅਤੇ ਏਕੇ 47 ਦੇ ਨਾਲ ਪਿਸਤੌਲ ਵੀ ਬਰਾਮਦ ਹੋਈ ਹੈ। ਇਨ੍ਹਾਂ ਤੋਂ ਇਲਾਵਾ ਗੈਂਗਸਟਰਾਂ ਕੋਲੋਂ 37 ਜ਼ਿੰਦਾ ਰੌਂਦ ਅਤੇ 2 ਮੈਗਜ਼ੀਨ ਵੀ ਬਰਾਮਦ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰਾਂ ਕੋਲੋ ਇੱਕ ਬੈਗ ਵੀ ਬਰਾਮਦ ਹੋਇਆ ਹੈ ਜਿਸ ਚੋਂ ਭਾਰੀ ਮਾਤਰਾ ਚ ਅਸਲਾ, ਕਪੜੇ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਬੀਤੇ ਦਿਨ ਰਾਤ ਦੇ ਹਨੇਰੇ ਹੋਣ ਕਾਰਨ ਜਾਂਚ ਨਹੀਂ ਹੋ ਪਾਈ ਪਰ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਹੁਣ ਫੌਰੈਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪੂਰੇ ਘਰ ਦੀ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰ ਇੱਕ ਗੱਡੀ ਛੱਡ ਗਏ ਹਨ।
ਥੋੜੀ ਦੇਰ ਚ ਹੋਵੇਗਾ ਪੋਸਟਮਾਰਟਮ: ਦੱਸ ਦਈਏ ਕਿ ਮ੍ਰਿਤਕ ਗੈਂਗਸਟਰਾਂ ਦਾ ਕੁਝ ਸਮੇਂ ਬਾਅਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਤੇ ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਵੱਲੋਂ ਮ੍ਰਿਤਕ ਦੇਹਾਂ ਦੀ ਤਲਾਸ਼ੀ ਦੇ ਦੌਰਾਨ ਕਾਫ਼ੀ ਗੋਲੀਆਂ ਬਰਾਮਦ ਹੋਈਆਂ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: 75 ਸਾਲਾਂ ਬਾਅਦ ਰੀਨਾ ਵਰਮਾ ਦਾ ਸੁਪਨਾ ਹੋਇਆ ਪੂਰਾ, ਪਾਕਿਸਤਾਨ ਦਾ ਮਿਲਿਆ ਵੀਜ਼ਾ