ਅੰਮ੍ਰਿਤਸਰ: ਜ਼ਿੰਦਗੀ ਬੰਦੇ ਨੂੰ ਕੀ ਦਿਨ ਦਿਖਾਵੇ, ਇਸਦਾ ਉਸਨੂੰ ਵੀ ਅੰਦਾਜ਼ਾ ਨਹੀਂ ਹੁੰਦਾ। ਕਈ ਵਾਰ ਹਾਲਾਤ ਇਹੋ ਜਿਹੇ ਹੋ ਜਾਂਦੇ ਹਨ ਕਿ ਨਾ ਤਾਂ ਲੋਕਾਂ ਦਾ ਸਾਥ ਮਿਲਦਾ ਹੈ ਤੇ ਨਾ ਹੀ ਆਪਣੀ ਇੰਨੀ ਹਿੰਮਤ ਹੁੰਦੀ ਹੈ ਕਿ ਹਾਲਾਤ ਬਦਲੇ ਜਾ ਸਕਣ। ਪਰ ਫਿਰ ਵੀ ਹੌਸਲਾ ਰੱਖਣਾ ਪੈਂਦਾ ਹੈ। ਕੱਝ ਇਹੋ ਜਿਹੇ ਹਾਲਾਤਾਂ ਵਿੱਚ ਲੰਘ ਰਹੇ ਇਕ ਪਰਿਵਾਰ ਦੀ ਕਹਾਣੀ ਸਾਂਝੀ ਕਰ ਰਹੇ ਹਾਂ, ਜਿਸ ਨੂੰ ਤੁਹਾਡੇ ਵੀ ਸਾਥ ਦੀ ਲੋੜ ਹੈ।
ਕਿਰਾਏ ਦੇ ਮਕਾਨ 'ਚ ਰਹਿੰਦੀ ਹੈ ਪੀੜਤ: ਦਰਅਸਲ ਕਿਸੇ ਵੇਲੇ ਵਿਦੇਸ਼ਾਂ ਵਿੱਚ ਕੰਮ ਕਰਕੇ ਕਮਾਈ ਕਰਨ ਵਾਲੀ ਲੜਕੀ ਹਰਪ੍ਰੀਤ ਕੌਰ ਉਰਫ਼ ਆਪਣੇ ਮਾਂ ਬਾਪ ਦੀ ਵੀ ਲਾਡਲੀ ਸੀ, ਪਰ ਹੁਣ ਇਸ ਲਾਡਲੀ ਦੇ ਹਾਲਤ ਅੱਖਾਂ ਵਿੱਚ ਹੰਝੂ ਲਿਆਉਣ ਲਈ ਕਾਫੀ ਹਨ। ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀ ਰਹਿਣ ਵਾਲੀ ਇਹ ਲੜਕੀ ਆਪਣੀ ਮਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਜੇਕਰ ਅਸੀਂ ਲੜਕੀ ਦੀ ਗੱਲ ਕਰੀਏ ਤਾਂ ਸਿਹਤ ਪੱਖੋਂ ਇਹ ਲੜਕੀ ਬਾਕੀ ਲੜਕੀਆਂ ਵਰਗੀ ਸੀ ਪਰ ਹੁਣ ਬਿਮਾਰੀ ਨੇ ਘੇਰ ਲਈ ਹੈ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋ ਟੋਲ ਪਲਾਜ਼ੇ ਬੰਦ ਕਰਨ ਦੇ ਮਾਮਲੇ ਨੂੰ ਲੈਕੇ ਅੱਜ HC 'ਚ ਸੁਣਵਾਈ
ਦੋਵੇਂ ਗੁਰਦੇ ਹੋਏ ਫੇਲ੍ਹ: ਇਸ ਲੜਕੀ ਦੇ ਦੋਵੇਂ ਗੁਰਦੇ ਫੇਲ੍ਹ ਹੋਣ ਕਾਰਨ ਹਾਲਤ ਗੰਭੀਰ ਹੈ। ਉਸ ਦੇ ਦੋਵੇਂ ਗੁਰਦੇ ਫੇਲ ਹੋਣ ਕਾਰਨ ਇਸ ਲੜਕੀ ਦੀ ਹਾਲਤ ਖਰਾਬ ਹੈ। ਉਸਨੇ ਦੱਸਿਆ ਕਿ ਉਹ ਵਿਦੇਸ਼ ਵਿੱਚ ਕੰਮ ਕਰਦੀ ਸੀ, ਪਰ ਪਤਾ ਨਹੀਂ ਕਦੋਂ ਉਸ ਨੂੰ ਇਹ ਲਾਇਲਾਜ ਬਿਮਾਰੀ ਲੱਗ ਗਈ ਤੇ ਉਸ ਦੀ ਸਾਰੀ ਜਮ੍ਹਾਂ ਪੂੰਜੀ ਉਸ ਦੀ ਬੀਮਾਰੀ 'ਤੇ ਖਰਚ ਹੋ ਗਈ ਸੀ। ਡਾਕਟਰਾਂ ਨੇ ਉਸ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਕਿਹਾ ਪਰ ਉਸਦੀ ਮਾਂ ਕੋਲ ਇੰਨੇ ਪੈਸੇ ਨਹੀਂ ਹਨ, ਇਸ ਲਈ ਮਾਂ-ਧੀ ਦੋਵੇਂ ਦੇਸ਼-ਵਿਦੇਸ਼ ਵਿਚ ਰਹਿੰਦੇ ਭਰਾਵਾਂ ਨੂੰ ਬੇਨਤੀ ਕਰ ਰਹੇ ਹਨ ਕਿ ਉਸਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਫਿਰ ਤੋਂ ਇਕ ਆਮ ਇਨਸਾਨ ਵਾਂਗ ਜ਼ਿੰਦਗੀ ਬਤੀਤ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸ ਲੜਕੀ ਦੇ ਇਲਾਜ ਉੱਤੇ ਡਾਕਟਰਾਂ ਨੇ 10 ਤੋਂ 12 ਲੱਖ ਰੁਪਏ ਦਾ ਖਰਚਾ ਦੱਸਿਆ ਹੈ ਤੇ ਇਹ ਖਰਚਾ ਦਾਨੀ ਵੀਰਾਂ ਦੀ ਮਦਦ ਤੋਂ ਬਿਨਾਂ ਪੂਰਾ ਕਰਨਾ ਅਸੰਭਵ ਵੀ ਹੈ।