ETV Bharat / state

ਪੁਲਿਸ ਨੇ ਸੁਲਝਾਈ ਇਕ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ - ਅੰਮ੍ਰਿਤਸਰ

ਅਜਨਾਲਾ ਦੇ ਪਿੰਡ ਗੁੱਜਰਪੁਰਾ ਵਿਖੇ ਇੱਕ 20 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਕੇ ਉਸ ਦਾ ਕਤਲ ਕਰਕੇ ਇਕ ਗਰਾਊਂਡ ਵਿਚ ਸੁੱਟ ਦਿੱਤਾ ਗਿਆ ਸੀ। ਜਿਸ ਦੀ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਸ ਵੱਲੋਂ 12 ਘੰਟੇ ਵਿੱਚ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ।

ਪੁਲਿਸ ਨੇ ਸੁਲਝਾਈ ਇਕ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ

author img

By

Published : Nov 1, 2021, 1:27 PM IST

ਅੰਮ੍ਰਿਤਸਰ: ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਗੁੱਜਰਪੁਰਾ (Gujjarpura village of Ajnala) ਵਿਖੇ ਇੱਕ 20 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਕੇ ਉਸ ਦਾ ਕਤਲ ਕਰਕੇ ਇਕ ਗਰਾਊਂਡ ਵਿਚ ਸੁੱਟ ਦਿੱਤਾ ਗਿਆ ਸੀ। ਜਿਸ ਦੀ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ (Police of Ajnala police station) ਵੱਲੋਂ 12 ਘੰਟੇ ਵਿੱਚ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਜਿਸ ਕੋਲੋਂ ਪੁਲਿਸ ਵੱਲੋਂ ਆਈਫੋਨ (IPhone) ਅਤੇ ਕਤਲ ਸਮੇਂ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਸੁਲਝਾਈ ਇਕ ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ

ਇਹ ਵੀ ਪੜ੍ਹੋ: 20 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਾਣਕਾਰੀ ਮੁਤਾਬਿਕ ਥੋਮਸ ਦੇ ਕਤਲ ਦਾ ਮੁੱਖ ਕਾਰਨ ਆਈਫੋਨ ਬਣਿਆ ਹੈ, ਥੌਮਸ ਆਪਣਾ ਆਈਫੋਨ (IPhone) ਵੇਚਣ ਲਈ ਦੋਸ਼ੀ ਸੰਨੀ ਮਸੀਹ ਕੋਲ ਗਿਆ ਸੀ। ਜਿਸ ਦੇ ਚਲਦੇ ਸੰਨੀ ਨੇ ਥੋਮਸ ਨਾਲ ਆਈਫੋਨ (IPhone) ਦਾ ਸੌਦਾ ਕਰ ਲਿਆ ਅਤੇ ਜਿਸ ਤੋਂ ਬਾਅਦ ਪੈਸੇ ਦੇਣ ਵੇਲੇ ਸੰਨੀ ਦਾ ਮਨ ਬਦਲ ਗਿਆ ਅਤੇ ਉਸ ਨੇ ਬਿਨ੍ਹਾਂ ਪੈਸੇ ਦਿੱਤੇ ਥੌਮਸ ਪਾਸੋਂ ਫੋਨ ਲੈ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਔਰਤ ਤੋਂ ਫਿਰੌਤੀ ਮੰਗਣ ਵਾਲਾ ਗਿਰੋਹ ਕਾਬੂ

ਇਸ ਸਬੰਧੀ ਥਾਣਾ ਅਜਨਾਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਸਬ ਡਵੀਜ਼ਨ ਅਜਨਾਲਾ ਦੇ ਡੀ.ਐਸ.ਪੀ ਜਸਵੀਰ ਸਿੰਘ (DSP Jasveer Singh) ਨੇ ਦੱਸਿਆ ਕਿ ਕੱਲ੍ਹ ਸਵੇਰੇ ਪਿੰਡ ਗੁੱਜਰਪੁਰਾ (Village Gujjarpura) ਦੇ ਸਕੂਲ ਦੀ ਗਰਾਉਂਡ ਨੇੜਿਓਂ ਖੇਤਾਂ ਵਿਚੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੱਟੀ ਵੱਢੀ ਲਾਸ਼ ਮਿਲੀ ਸੀ। ਜਿਸ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਅਜਨਾਲਾ ਦੇ ਐਸ.ਐਚ.ਓ ਇੰਸਪੈਕਟਰ ਮੋਹਿਤ ਕੁਮਾਰ (SHO Inspector Mohit Kumar) ਵੱਲੋਂ ਮ੍ਰਿਤਕ ਥੋਮਸ ਮਸੀਹ ਪੁੱਤਰ ਕਿਸ਼ੋਰ ਮਸੀਹ ਦੇ ਭਰਾ ਕਰਨ ਮਸੀਹ ਦੇ ਬਿਆਨਾਂ ਤੇ ਥਾਣਾ ਅਜਨਾਲਾ (Ajnala Police Station) ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ETV Bharat Logo

Copyright © 2024 Ushodaya Enterprises Pvt. Ltd., All Rights Reserved.