ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਦੇ ਇਲਾਕਾ ਮਹਾਂ ਸਿੰਘ ਗੇਟ ਦਾ ਸਾਹਮਣੇ ਆਇਆ ਹੈ। ਜਿਥੋਂ ਦੀ ਪੁਲਿਸ ਵਲੋਂ ਚੈਕ ਦੇ ਕੇਸ ਵਿਚ ਭਗੌੜੇ ਵਰੁਣ ਭਾਟੀਆ ਨਾਮ ਦੇ ਵਿਅਕਤੀ ਨੂੰ ਥਾਣਾ ਕੋਤਵਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੇ ਕੱਪੜੇ ਦੀ ਰਕਮ ਦਸ ਲਖ ਰੁਪਿਆ ਜੋ ਕਿ ਮੁਲਜ਼ਮ ਵਰੁਣ ਭਾਟੀਆ ਵਲੋਂ ਕੱਪੜੇ ਦੇ ਦੇਣੇ ਸੀ। ਪਰ ਕੱਪੜੇ ਦੀ ਰਕਮ ਦੇ ਬਦਲੇ ਦਸ ਲਖ ਦਾ ਚੈਕ ਦਿਤਾ ਸੀ ਜੋ ਬਾਊਨਸ ਹੋਣ ਦੇ ਚੱਲਦੇ ਕੋਰਟ ਵਿਚ ਕੇਸ ਲਗਾਇਆ ਗਿਆ ਸੀ। ਜਿਸਦੇ ਵਿਚ ਇਹ ਅਦਾਲਤ ਵਿਚ ਪੇਸ ਨਹੀ ਹੋ ਰਿਹਾ ਸੀ। ਜਿਸਦੇ ਚੱਲਦੇ ਭਗੌੜੇ ਵਰੁਣ ਭਾਟੀਆ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀ ਮਣਯੋਗ ਅਦਾਲਤ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਵਰੁਣ ਭਾਟੀਆ ਨਾਮ ਦੇ ਵਿਅਕਤੀ ਦੇ ਖਿਲਾਫ ਮਾਣਯੋਗ ਅਦਾਲਤ ਵਲੋਂ ਪੀ.ਓ ਦੀ ਪਰਸ਼ਿਡਿੰਗ ਦੇ ਚੱਲਦੇ ਵਾਰੰਟ ਜਾਰੀ ਕੀਤੇ ਗਏ ਸਨ। ਇਸਦੇ ਚੱਲਦੇ ਸ਼ਿਕਾਇਤ ਕਰਤਾ ਗੁਲਸ਼ਨ ਅਰੋੜਾ ਦੇ ਕਹਿਣ 'ਤੇ ਇਲਾਕਾ ਮਹਾਂ ਸਿੰਘ ਗੇਟ ਤੋਂ ਵਰੁਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਸ਼ਨੀਵਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਸ਼ੇ ਨੇ ਵਿਛਾਏ ਇੱਕ ਹੋਰ ਘਰ ਵਿਚ ਸੱਥਰ, ਚੜ੍ਹਦੀ ਉਮਰੇ ਹੋਈ ਮੌਤ