ਅੰਮ੍ਰਿਤਸਰ : ਪੰਜਾਬ ਵਿਚ ਵਧ ਰਹੀਆਂ ਕਤਲ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਸਰਗਰਮ ਨਜ਼ਰ ਆ ਰਹੀ ਹੈ,ਇਸੇ ਤਹਿਤ ਪੁਲਿਸ ਵੱਲੋਂ ਪੂਰੇ ਪੰਜਾਬ ਵਿਚ ਨਾਕੇਬੰਦੀਆਂ ਕਰਕੇ ਸਰਚ ਅਭਿਆਨ ਚਲਾਏ ਜਾ ਰਹੇ ਹਨ। ਜਿਸਦੇ ਚਲਦੇ ਅੰਮ੍ਰਿਤਸਰ ਦੇ ਲਾਰੰਸ ਰੋਡ ਉਪਰ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਿਸ ਵੱਲੋਂ ਹਰ ਸ਼ੱਕੀ ਵਿਅਕਤੀ ਦੀ ਬਰੀਕੀ ਦੇ ਨਾਲ ਚੈਕਿੰਗ ਦੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਇਕ ਕਾਰ ਨੂੰ ਚੈਕਿੰਗ ਲਈ ਰੋਕਿਆ ਅਤੇ ਕਾਰ ਸਵਾਰ ਵਿਅਕਤੀਆਂ ਦੇ ਕੋਲੋਂ ਇਕ ਨਾਜਾਇਜ਼ ਹਥਿਆਰ ਅਤੇ 5 ਜ਼ਿੰਦਾ ਰੌਂਦ ਕਾਰਤੂਸ ਵੀ ਬਰਾਮਦ ਹੋਏ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ।
ਗੱਡੀ ਚਲਾਉਣ ਵਾਲੇ ਕੋਲ ਨਜਾਇਜ ਹਥਿਆਰ: ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦਿਆਂ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਨਾਵਲਟੀ ਚੌਕ ਤੋਂ D ਮਾਰਟ ਨੂੰ ਜਾਂਦੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਨੌਜਵਾਨ ਕਾਰ 'ਤੇ ਨਾਵਲਟੀ ਚੌਕ ਤੋਂ ਡੀ ਮਾਰਟ ਵੱਲ ਨੂੰ ਆ ਰਹੇ ਹਨ ਅਤੇ ਗੱਡੀ ਚਲਾਉਣ ਵਾਲੇ ਕੋਲ ਨਜਾਇਜ ਹਥਿਆਰ ਹੈ। ਜਿਸ 'ਤੇ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ, ਤੇ ਜਦੋਂ ਗੱਡੀ PB46 z 9906 ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਚਲਾਉਣ ਵਾਲੇ ਵਿਅਕਤੀ ਦੇ ਡੱਬ ਵਿਚ ਪਿਸਤੌਲ ਮੈਗਜ਼ੀਨ ਬ੍ਰਾਮਦ ਹੋਇਆ ਜਿਸ ਨੂੰ ਖਾਲੀ ਕਰਨ 'ਤੇ ਮੈਗਜੀਨ ਵਿੱਚੋਂ 5 ਰੋਂਦ ਜਿੰਦਾ ਬ੍ਰਾਮਦ ਹੋਏ।
ਪੁਲਿਸ ਪੜਤਾਲ ਵਿਚ ਖੁਲਾਸੇ ਹੋਣਗੇ : ਇਨਾਂ ਵਿਚ ਡਰਾਈਵਰ ਦੇ ਨਾਲ ਦੀ ਸੀਟ ਉੱਤੇ ਬੈਠੇ ਵਿਅਕਤੀ ਤੋਂ ਜਦ ਉਸ ਦਾ ਨਾਮ ਪਤਾ ਪੁੱਛਿਆ ਗਿਆ ਉਸਨੇ ਆਪਣਾ ਨਾਮ ਫਕੀਰ ਚੰਦ ਵਾਸੀ ਖੇਮਕਰਨ ਦੱਸਿਆ ਜਿਸਦੀ ਚੈਕਿੰਗ ਕਰਨ ਤੇ ਕੋਈ ਵੀ ਨਜਾਇਜ ਚੀਜ਼ ਬ੍ਰਾਮਦ ਨਹੀਂ ਹੋਈ ਜੋ ਸਾਜਨ ਸ਼ਰਮਾ ਅਤੇ ਫਕੀਰ ਚੰਦ ਤੇ ਅਸਲਾ ਐਕਟ ਦੇ ਅਧੀਨ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਵਾਇਆ ਜਿਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਸਾਜਨ ਅਤੇ ਫਕੀਰ ਚੰਦ ਤੋਂ ਪੁਲਿਸ ਪੜਤਾਲ ਵਿਚ ਜੋ ਵੀ ਖੁਲਾਸੇ ਹੋਣਗੇ ਉਸ ਤਹਿਤ ਕਾਰਵਾਈ ਅਮਲ ਵਿਚ ਲਿਆਉਣ ਦੀ ਪੁਲਿਸ ਨੇ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਇਹਨੀਂ ਦਿਨੀ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ,ਜਿਸ ਤਹਿਤ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ,ਦੂਜੇ ਪਾਸੇ ਤਾਜਾ ਹੀ ਮਾਮਲਾ ਬੀਤੀ ਰਾਤ ਵੀ ਸ੍ਹਾਮਣੇ ਆਇਆ ਸੀ ਜਿਥੇ ਭਾਜਪਾ ਆਗੂ ਨੂੰ ਦੇਰ ਰਾਤ ਫੋਨ ਆਇਆ ਸੀ ਕਿ ਉਸ ਨੂੰ ਮਾਰ ਦਿੱਤੋ ਜਾਵੇਗਾ ਜਿਸ ਤੋਂ ਕੁਝ ਹੀ ਸਮੇਂ ਬਾਅਦ ਗੋਲੀਆਂ ਚਲਾਈਆਂ ਗਈਆਂ, ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ