ਅੰਮ੍ਰਿਤਸਰ: ਜਿਵੇ ਜਿਵੇ ਦੇਸ਼ ਵਿਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਫੈਲ ਰਿਹਾ ਹੈ ਤਿਵੇਂ ਤਿਵੇਂ ਹੀ ਸਰਕਾਰ ਦੇ ਕਰੋਨਾ ਮਹਾਂਮਾਰੀ ਪ੍ਰਤੀ ਦਾਅਵਿਆਂ ਦੀ ਪੋਲ ਖੁਲਦੀ ਨਜਰ ਆ ਰਹੀ ਹੈ। ਜਿਸਦੀ ਤਾਜ਼ਾ ਮਿਸਾਲ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਵੇਖਣ ਨੂੰ ਮਿਲ ਰਹੀ ਹੈ, ਜਿਥੇ ਇਕ ਪਾਸੇ ਤਾਂ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਕਰੋਨਾ ਵੈਕਸੀਨ ਹਰ ਇਕ ਮਨੁੱਖ ਲਈ ਲਗਵਾਉਣੀ ਜ਼ਰੂਰੀ ਹੈ। ਕੋਰੋਨਾ ਵੈਕਸੀਨ ਲਗਵਾਉਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ ਤਾਂ ਜੋ ਪਰਿਵਾਰ ਅਤੇ ਸਮਾਜ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।
ਇਸ ਸੰਬਧੀ ਜਦੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਮੋਹਨ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦਸਿਆ ਕਿ ਸਿਵਲ ਸਰਜਨ ਦਫ਼ਤਰ ਤੋਂ ਉਹਨਾ ਨੂੰ ਕਰੋਨਾ ਵੈਕਸੀਨ ਦੀ ਸਪਲਾਈ ਪਹੁੰਚ ਰਹੀ ਹੈ। ਜਿਸਦੇ ਚਲਦੇ ਪਹਿਲਾਂ ਮਿਲੀ ਸਪਲਾਈ ਅੱਜ ਸਵੇਰੇ ਖਤਮ ਹੋਈ ਹੈ ਜੋ ਕਿ ਸ਼ਾਮ ਤਕ ਨਵੀ ਸਪਲਾਈ ਆਉਣ ’ਤੇ ਵੈਕਸੀਨ ਲਗਾਉਣੀ ਸ਼ੁਰੂ ਕਰ ਦਿਤੀ ਜਾਵੇਗੀ।