ETV Bharat / state

ਐੱਸਡੀਓ 'ਤੇ ਲੱਗੇ ਪੈਸੇ ਲੈ ਕੇ ਦੂਜੇ ਪਾਸੇ ਤਾਰਾਂ ਪਾਉਣ ਦੇ ਇਲਜ਼ਾਮ

author img

By

Published : Aug 1, 2019, 1:33 PM IST

Updated : Aug 1, 2019, 2:48 PM IST

ਲੋਕਾਂ ਨੇ ਦੋਸ਼ ਲਗਾਇਆ ਕਿ ਐੱਸਡੀਓ ਨੇ ਪੈਸੇ ਲੈ ਕੇ ਪ੍ਰੋਜੈਕਟ ਰਿਹਾਇਸ਼ੀ ਇਲਾਕੇ ਵਿੱਚੋਂ ਪਾਸ ਕਰਵਾਇਆ ਗਿਆ ਹੈ। ਐੱਸਡੀਓ ਨੂੰ ਬਦਲਣ ਦੀ ਮੰਗ ਕੀਤੀ ਗਈ। ਇਸ ਫੈਸਲੇ ਦਾ ਇਲਾਕਾ ਵਾਸਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਫ਼ੋਟੋ

ਅੰਮ੍ਰਿਤਸਰ: ਬਿਜਲੀ ਵਿਭਾਗ ਵੱਲੋਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ 'ਚੋਂ ਧੱਕੇ ਨਾਲ ਹਾਈਵੋਲਟੇਜ ਤਾਰਾਂ ਕੱਢਣ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸਾਬਕਾ ਸਰਪੰਚ ਨਿਰਵੈਲ ਸਿੰਘ ਤੇ ਸਰਪੰਚ ਮਨਬੀਰ ਸਿੰਘ ਨੇ ਕੀਤੀ। ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਐੱਸਡੀਓ ਜ਼ਬਰਨ ਹਾਈਵੋਲਟੇਜ ਦੀਆਂ ਤਾਰਾਂ ਦਾ ਪ੍ਰੋਜੇਕਟ ਪਾਸ ਕਰਵਾ ਕੇ ਰਿਹਾਇਸ਼ੀ ਇਲਾਕੇ ਵਿੱਚੋਂ ਕੱਢ ਰਿਹਾ ਹੈ।

ਇਹ ਹੈ ਮਾਮਲਾ

ਇਸ ਮੌਕੇ ਸਾਬਕਾ ਸਰਪੰਚ ਨਿਰਵੈਲ ਸਿੰਘ ਨੇ ਦੱਸਿਆ ਕਿ ਪਿੰਡ ਖਾਸਾ ਦੇ ਬਾਹਰੀ ਇਲਾਕੇ ਤੋਂ ਪਿਛਲੇ ਕਈ ਸਾਲਾਂ ਤੋਂ ਹਾਈਵੋਲਟੇਜ ਤਾਰਾਂ ਦੀ ਲਾਈਨ ਲੰਘ ਰਹੀ ਸੀ, ਜਿਸ ਨੂੰ ਬਿਜਲੀ ਵਿਭਾਗ ਦੇ ਐੱਸਡੀਓ ਹਰਗੋਬਿੰਦ ਸਿੰਘ ਵੱਲੋਂ ਬਦਲ ਕੇ ਖਾਸਾ ਅੱਡਾ ਖੁਰਮਣੀਆਂ ਰੋਡ ਵੱਲੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਰਸਤੇ ਤੋਂ ਇਹ ਹਾਈਵੋਲਟੇਜ ਤਾਰਾਂ ਕੱਢੀਆਂ ਜਾ ਰਹੀਆਂ ਹਨ, ਉਹ ਖ਼ਾਸ ਬਜਾਰ ਹੈ, ਜਿਸ 'ਚੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਅਤੇ ਭਾਰੀ ਵਾਹਨ ਵੀ ਲੰਘਦੇ ਹਨ। ਇਨ੍ਹਾਂ ਬਿਜਲੀ ਦੀ ਤਾਰਾਂ ਦੇ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਵੀਡੀਓ

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਕਈ ਵਾਰ ਐੱਸਡੀਓ ਅਤੇ ਹੋਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨਾਲ ਸੰਪਰਕ ਵੀ ਕੀਤਾ ਗਿਆ ਪਰ ਐੱਸਡੀਓ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਵੱਲੋਂ ਉਕਤ ਐੱਸਡੀਓ ਦੇ ਉੱਪਰ ਨਿੱਜੀ ਹਸਪਤਾਲ ਤੋਂ ਰਿਸ਼ਵਤ ਲੈ ਕੇ ਜ਼ਬਰੀ ਤਾਰਾਂ ਦੁਜੇ ਪਾਸੇ ਤੋਂ ਕੱਢਿਆਂ ਜਾ ਰਹਿਆਂ ਹਨ। ਸਰਪੰਚ ਨੇ ਕਿਹਾ ਕਿ ਜੇ ਵਿਭਾਗ ਨੇ ਅਜੇ ਵੀ ਆਪਣੀ ਧੱਕੇਸ਼ਾਹੀ ਤੋਂ ਬਾਜ ਨਹੀਂ ਆਇਆ ਤਾਂ ਉਹ ਇਲਾਕਾ ਵਾਸੀਆਂ ਦੇ ਨਾਲ ਬਿਜਲੀ ਘਰ ਦੇ ਬਾਹਰ ਧਰਨਾ ਲਗਾਉਣਗੇ।

ਇਹ ਵੀ ਪੜ੍ਹੋ: 'ਕਲੋਜ਼ਰ ਰਿਪੋਰਟ ਤੇ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਕੀਤਾ ਪੇਸ਼'

ਜਦਕਿ ਐੱਸਡੀਓ ਹਰਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਤਾਰਾਂ ਪਹਿਲਾਂ ਤੋਂ ਲੋਕਾਂ ਦੇ ਘਰ ਦੇ ਉੱਪਰੋ ਲੰਘ ਰਹੀਆਂ ਹਨ, ਜਿਸ ਕਰ ਕੇ ਇਨ੍ਹਾਂ ਨੂੰ ਖਾਸਾ ਅੱਡਾ ਵਿੱਚੋਂ ਕੱਢਣ ਦਾ ਅਨੁਮਾਨ ਪਾਸ ਕਰਵਾ ਕੇ ਕੱਢਿਆ ਜਾ ਰਿਹਾ ਹੈ। ਅਜੇ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਵਿਭਾਗ ਵੱਲੋਂ ਕੰਮ ਰੋਕ ਦਿੱਤਾ ਗਿਆ ਹੈ। ਵਿਭਾਗ ਵੱਲੋਂ ਉੱਚ ਆਦੇਸ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।

Intro:
ਖਾਸਾ ਅੱਡੇ ਵਿਚੋਂ ਹਾਈਵੋਲਟੇਜ ਤਾਰਾਂ ਕੱਢਣ ਨੂੰ ਲੈ ਕੇ ਲੋਕਾਂ ਕੀਤਾ ਰੋਸ਼ ਪ੍ਰਦਰਸ਼ਨ

ਇਲਾਕਾ ਵਾਸੀਆਂ ਨੇ ਐਸਡੀਓ ਬਦਲਣ ਦੀ ਕੀਤੀ ਮੰਗ

ਐਂਕਰ,,ਅੰਮ੍ਰਿਤਸਰ ਦੇ ਖਾਸੇ ਵਿਖੇ ਬਿਜਲੀ ਵਿਭਾਗ ਵਲੋਂ ਧੱਕੇ ਨਾਲ ਰਿਹਾਇਸ਼ੀ ਇਲਾਕੇ ਵਿਚੋਂ ਹਾਈਵੋਲਟੇਜ ਤਾਰਾਂ ਕੱਢਣ ਨੂੰ ਲੈ ਕੇ ਸਾਬਕਾ ਸਰਪੰਚ ਨਿਰਵੈਲ ਸਿੰਘ ਸਰਕਾਰੀਆ, ਸਰਪੰਚ ਮਨਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਜਮ ਕੇ ਐਸਡੀਓ ਖਿਲਾਫ ਪ੍ਰਦਰਸ਼ਨ ਕੀਤਾ ਗਿਆ।Body:Vol,,ਇਸ ਮੋਕੇ ਨਿਰਵੈਲ ਸਿੰਘ ਸਰਕਾਰੀਆ, ਨੇ ਦੱਸਿਆ ਕਿ ਪਿੰਡ ਖਾਸਾ ਦੇ ਬਾਹਰੀ ਸਾਈਡ ਤੋਂ ਪਿਛਲੇ ਕਈ ਸਾਲਾਂ ਹਾਈਵੋਲਟੇਜ ਤਾਰਾਂ ਦੀ ਲਾਈਨ ਲੰਘ ਰਹੀ ਸੀ, ਜਿਸਨੂੰ ਬਿਜਲੀ ਵਿਭਾਗ ਦੇ ਐਸਡੀਓ ਹਰਗੋਬਿੰਦ ਸਿੰਘ ਵਲੋਂ ਬਦਲ ਕੇ ਖਾਸਾ ਅੱਡਾ ਖੁਰਮਣੀਆਂ ਰੋਡ ਵਲੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਜਿਸ ਰਸਤੇ ਤੋਂ ਇਹ ਹਾਈਵੋਲਟੇਜ ਤਾਰਾਂ ਕੱਢੀਆਂ ਜਾ ਰਹੀਆਂ ਹਨ, ਇਹ ਮੈਨ ਬਜਾਰ ਹੈ, ਜਿਸ ਵਿਚੋਂ ਰੋਜਾਨਾਂ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਤੇ ਭਾਰੀ ਵਾਹਨਾਂ ਦਾ ਲਾਂਘਾ ਹੈ, ਇਸ ਹਾਈਵੋਲਟੇਜ ਤਾਰਾਂ ਦੇ ਲੰਘਣ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਹਾਈਵੋਲਟੇਜ ਤਾਰਾਂ ਨੂੰ ਭਰੇ ਬਾਜਾਰ ਵਿਚੋਂ ਨਾ ਕੱਢਣ ਲਈ ਕਈ ਵਾਰ ਐਸਡੀਓ ਤੇ ਹੋਰ ਬਿਜਲੀ ਵਿਭਾਗ ਦੇ ਮੁਲਾਜਮਾਂ ਨਾਲ ਸੰਪਰਕ ਕੀਤਾ ਗਿਆ, ਪਰ ਐਸਡੀਓ ਵਲੋਂ ਇਸ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਐਸਡੀਓ ਨਿੱਜੀ ਹਸਪਤਾਲ ਤੋਂ ਪੈਸੇ ਲੈ ਕੇ ਜਬਰੀ ਇੰਨ੍ਹਾਂ ਤਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।ਜੇਕਰ ਵਿਭਾਗ ਅਜੇ ਵੀ ਆਪਣੀ ਧੱਕੇਸ਼ਾਹੀ ਤੋਂ ਬਾਜ ਨਹੀ ਆਇਆ ਤਾਂ ਉਹ ਇਲਾਕਾ ਵਾਸੀਆਂ ਬਿਜਲੀ ਘਰ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਗੇ।Conclusion:Vol,, ਐਸਡੀਓ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਉਪਰੋ ਤਾਰਾਂ ਲ਼ੰਗਦੀਆ ਸਨ, ਜਿਸ ਕਰਕੇ ਖਾਸਾ ਅੱਡਾ ਵਿਚੋਂ ਕੱਢਣ ਦਾ ਅਨੁਮਾਨ ਪਾਸ ਕਰਵਾ ਕੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਦੇ ਘਰਾਂ ਉਪਰੋਂ ਤਾਰਾਂ ਲੰਘਦੀਆਂ ਸਨ, ਉਨ੍ਹਾਂ ਨੇ ਐਸਟੀਮੈਟ ਪਾਸ ਕਰਵਾ ਕੇ ਇਸਦੇ ਪੈਸੇ ਜਮ੍ਹਾਂ ਕਰਵਾਏ ਹਨ ਤਾਂ ਕਿ ਇਹ ਤਾਰਾਂ ਉਥੋਂ ਬਾਹਰ ਕੱਢੀਆ ਜਾ ਸਕਣ, ਜਿਸਦੀ ਰਸੀਦ ਉਨ੍ਹਾ ਨੂੰ ਦਿੱਤੀ ਗਈ ਹੈ। ਫਿਲਹਾਲ ਲੋਕਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਨੇ ਉਕਤ ਕੰਮ ਨੂੰ ਰੋਕ ਦਿੱਤਾ ਹੈ, ਹੁਣ ਜੋ ਵੀ ਵਿਭਾਗ ਵਲੋਂ ਆਦੇਸ਼ ਹੋਵੇਗਾ ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ।

Bite,,, ਨਿਰਵੈਲ ਸਿੰਘ ਸਰਕਾਰੀਆ

Bite,,,ਐਸਡੀਓ ਹਰਗੋਬਿੰਦ ਸਿੰਘ
Last Updated : Aug 1, 2019, 2:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.