ਅੰਮ੍ਰਿਤਸਰ:ਪਟਵਾਰੀਆਂ ਵਲੋਂ ਸੂਬਾ ਪੱਧਰ ਉਤੇ ਪੰਜਾਬ ਸਰਕਾਰ ਅੱਗੇ ਰੱਖੀਆਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਜੋਂ ਸਮੂਹਕ ਛੁੱਟੀ ਲੈ ਕੇ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ।ਜਿਸ ਨਾਲ ਮਾਲ ਵਿਭਾਗ ਨਾਲ ਸਬੰਧਿਤ ਆਪਣੇ ਕੰਮਕਾਜ ਲਈ ਤਹਿਸੀਲ ਅਤੇ ਪਟਵਾਰਖਾਨੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਮੀਟਿੰਗ ਪ੍ਰਧਾਨ ਰਛਪਾਲ ਸਿੰਘ ਜਲਾਲ ਉਸਮਾਂ ਦੀ ਪ੍ਰਧਾਨਗੀ ਹੇੇਠ ਹੋਈ।ਜਿਸ ਵਿੱਚ ਪ੍ਰਧਾਨ ਜਲਾਲ ਉਸਮਾਂ ਨੇ ਕਿਹਾ ਕਿ ਪੰਜਾਬ ਬਾਡੀ ਦੇ ਆਦੇਸ਼ਾਂ ਮੁਤਾਬਕ ਜੇਕਰ ਪਟਵਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਪਟਵਾਰੀ 12 ਅਤੇ 13 ਮਈ ਨੂੰ ਸਮੂਹਿਕ ਛੁੱਟੀ ਤੇ ਜਾਣਗੇ ਅਤੇ ਸਾਰੇ ਦਫ਼ਤਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬ ਡਵੀਜਨਲ ਮੈਜਿਸਟਰੇਟ ਮੇਜਰ ਡਾ: ਸੁਮਿੱਤ ਮੁੱਧ ਨੂੰ ਸਮੂਹਿਕ ਛੁੱਟੀਆਂ ਸਬੰਧੀ ਪੱਤਰ ਵੀ ਸੌਂਪਿਆ ਗਿਆ ਹੈ।ਇਸ ਮੌਕੇ ਕੁਲਵਿੰਦਰ ਸਿੰਘ ਉਦੋਕੇ ਜਨਰਲ ਸਕੱਤਰ, ਵਰਿੰਦਰਪਾਲ ਸਿੰਘ ਖਜ਼ਾਨਚੀ, ਅੰਗਰੇਜ ਸਿੰਘ, ਪ੍ਰਿੰਸਜੀਤ ਸਿੰਘ, ਦਵਿੰਦਰ ਸਿੰਘ , ਗੁਰਮੇਜ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਦਫਤਰ ਸਕੱਤਰ, ਤਰਸੇਮ ਸਿੰਘ ਐਗਜ਼ੈਕਟਿਵ ਮੈਂਬਰ, ਬਲਵਿੰਦਰ ਸਿੰਘ ਸੰਗਠਨ ਸਕੱਤਰ, ਹਰਪ੍ਰੀਤ ਸਿੰਘ ਨਾਗੋਕੇ ਪ੍ਰੈਸ ਸਕੱਤਰ, ਸਤਪਾਲ ਸਿੰਘ,ਗੁਰਦੇਵ ਸਿੰਘ ਸਹਾਇਕ ਖਜ਼ਾਨਚੀ ਆਦਿ ਸ਼ਾਮਿਲ ਹੋਏ।
ਇਹ ਵੀ ਪੜੋ:ਗਿੱਦੜਬਾਹਾ ਵਿਚ ਦੁਕਾਨਦਾਰਾਂ ਨੇ ਸਰਕਾਰ ਦੇ ਫੈਸਲੇ ਦਾ ਕੀਤਾ ਵਿਰੋਧ