ਅੰਮ੍ਰਿਤਸਰ: ਯੂਕਰੇਨ ਅਤੇ ਰੂਸ ਵਿਚਾਲੇ (war between russia and ukraine) ਚੱਲ ਰਹੇ ਜੰਗ ਦੌਰਾਨ ਮਾਰੇ ਗਏ ਕਰਨਾਟਕ ਦੇ ਇੱਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਬਾਕੀ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਹੈ। ਇਸੇ ਦੇ ਤਹਿਤ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਸਾਰੇ ਮਾਤਾ-ਪਿਤਾ ਜਿਨ੍ਹਾਂ ਦੇ ਬੱਚੇ ਯੂਕਰੇਨ ਦੇ ਖਾਰਕਿਵ ਚ ਫਸੇ ਹੋਏ ਹਨ ਲਈ ਅਗਲੀ ਰਣਨੀਤੀ ਬਣਾਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜਾਈ ਦੇ ਲਈ ਯੂਕਰੇਨ ਵਿੱਚ ਗਏ ਹੋਏ ਸੀ ਜੋ ਕਿ ਜੰਗ ਦੇ ਕਾਰਨ ਉੱਥੇ ਫਸ ਗਏ ਹਨ। ਭਾਰਤ ਸਰਕਾਰ ਨੇ ਸਹੀ ਸਮੇਂ ’ਤੇ ਸਹੀ ਕਦਮ ਨਾ ਚੁੱਕਣ ਦੇ ਕਾਰਨ ਅੱਜ ਆਪਣੇ ਨਾਗਰਿਕਾਂ ਦੀ ਜਾਨ ਖਤਰੇ ਵਿਚ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਹੁਣ ਤੱਕ ਉਹ ਨਾਕਾਫੀ ਪਾਏ ਗਏ ਹਨ। ਇਸ ਮੌਕੇ ਯੂਕਰੇਨ ਚ ਫਸੇ ਵਿਦਿਆਰਥੀ ਦੇ ਪਿਤਾ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਸਹੀ ਕਦਮ ਨਹੀਂ ਚੁੱਕੇਗੀ ਤਾਂ ਉਨ੍ਹਾਂ ਨੂੰ ਸਾਰੇ ਪੰਜਾਬ ਦੇ ਮਾਤਾ ਪਿਤਾ ਨੂੰ ਇਕੱਠਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ ਜਗਦੀਸ਼ ਠਾਕੁਰ ਜਿਨ੍ਹਾਂ ਦਾ ਬੇਟਾ ਕੁਝ ਦਿਨ ਪਹਿਲਾਂ ਹੀ ਯੂਕਰੇਨ ਤੋਂ ਭਾਰਤ ਵਾਪਸ ਪਰਤਿਆ ਹੈ, ਭਾਰਤ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਇਕ ਪਾਰਟੀ ਦੇ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਹੁਣ ਤੱਕ ਸਹੀ ਕਦਮ ਨਾ ਚੁੱਕੇ ਜਾਣ ਕਾਰਨ ਹੀ ਭਾਰਤ ਦੇ ਨਾਗਰਿਕ ਯੂਕਰੇਨ ਵਿੱਚ ਤਸੀਹੇ ਸਹਿ ਰਹੇ ਹਨ ਅਤੇ ਪਲ-ਪਲ ਮਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੋਰਨਾਂ ਮਾਤਾ-ਪਿਤਾ ਵਾਂਗ ਉਨ੍ਹਾਂ ਨੇ ਵੀ ਆਪਣੇ ਬੇਟੇ ਨੂੰ ਯੂਕਰੇਨ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਭੇਜਿਆ ਸੀ। ਜੇਕਰ ਸਰਕਾਰ ਭਾਰਤ ਵਿੱਚ ਹੀ ਅਜਿਹੀ ਸਹੂਲੀਅਤ ਦੇਵੇਂ ਤਾਂ ਕਿਸੇ ਮਾਤਾ-ਪਿਤਾ ਨੂੰ ਅੱਜ ਆਪਣੇ ਬੱਚਿਆਂ ਦੀ ਐਮਬੀਬੀਐਸ ਦੀ ਪੜਾਈ ਲਈ ਵਿਦੇਸ਼ ਭੇਜਣ ਦੀ ਲੋੜ ਨਾ ਪੈਂਦੀ
ਇਹ ਵੀ ਪੜੋ: ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ 'ਤੇ ਸਵਾਗਤ, ਨਵੀਨ ਦੀ ਲਾਸ਼ ਦੀ ਤਸਵੀਰ ਆਈ ਸਾਹਮਣੇ