ETV Bharat / state

ਆਪਣੀਆਂ ਦੋ ਮਾਸੂਮ ਧੀਆਂ ਹੋਟਲ ’ਚ ਛੱਡ ਮਾਪੇ ਹੋਏ ਲਾਪਤਾ

author img

By

Published : Jul 3, 2022, 4:00 PM IST

ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਜੋੜਾ ਆਪਣੀਆਂ ਦੋ ਧੀਆਂ ਨੂੰ ਛੱਡ ਕੇ ਲਾਪਤਾ (leaving their two daughters in a hotel ) ਹੋ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਬੱਚੀਆਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਉਨ੍ਹਾਂ ਦੇ ਮਾਪਿਆਂ ਦਾ ਭਾਲ ਸ਼ੁਰੂ ਕਰ ਦਿੱਤੀ ਹੈ।

ਆਪਣੀਆਂ ਦੋ ਮਾਸੂਮ ਧੀਆਂ ਹੋਟਲ ’ਚ ਛੱਡ ਮਾਪੇ ਹੋਏ ਲਾਪਤਾ
ਆਪਣੀਆਂ ਦੋ ਮਾਸੂਮ ਧੀਆਂ ਹੋਟਲ ’ਚ ਛੱਡ ਮਾਪੇ ਹੋਏ ਲਾਪਤਾ

ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਂਦੇ ਇੱਕ ਨਿੱਜੀ ਹੋਟਲ ਦਾ ਹੈ ਜਿੱਥੇ ਬੀਤੇ ਕੁਝ ਦਿਨ ਪਹਿਲਾਂ ਇੱਕ ਜੋੜਾ ਆਪਣਿਆਂ ਦੋ ਬੱਚਿਆਂ ਨਾਲ ਕਮਰਾ ਲੈਣ ਪਹੁੰਚਿਆ ਸੀ। ਹੋਟਲ ਮਾਲਿਕ ਮੁਤਾਬਿਕ ਉਸਦੀ ਆਈ ਡੀ ਰਾਜਸਥਾਨ ਗੰਗਾਨਗਰ ਦੀ ਸੀ।

ਹੋਟਲ ਮਾਲਕ ਨੇ ਦੱਸਿਆ ਕਿ ਉਹ ਜੋੜਾ ਵਾਰ ਵਾਰ ਕਦੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਅਤੇ ਕਦੇ ਮਾਰਕਿਟ ਘੁੰਮਣ ਪਰ ਅੰਤ ਵਿਚ ਉਨ੍ਹਾਂ ਸਾਨੂੰ ਬੇਨਤੀ ਕੀਤੀ ਕਿ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਕੋਵਿਡ ਦੇ ਇਲਾਜ ਲਈ ਜਾ ਰਹੇ ਹਨ ਇਸ ਲਈ ਥੋੜ੍ਹੇ ਸਮੇਂ ਲਈ ਉਹ ਆਪਣੀਆਂ ਬੱਚੀਆਂ ਨੂੰ ਹੋਟਲ ਵਿੱਚ ਛੱਡਕੇ ਜਾ ਰਹੇ ਹਨ ਪਰ ਬਾਅਦ ਵਿੱਚ ਉਹ ਆਪਣੀਆਂ ਬੱਚੀਆਂ ਕੋਲ ਵਾਪਸ ਨਹੀਂ ਆਏ।

ਹੋਟਲ ਮਾਲਕ ਨੇ ਕਿਹਾ ਕਿ ਮਾਮਲਾ ਗੰਭੀਰ ਹੁੰਦਾ ਦੇਖ ਉਨ੍ਹਾਂ ਨੂੰ ਪੁਲਿਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਬੱਚੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਥਾਣਾ ਬੀ ਡਵੀਜਨ ਦੇ ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਜਿਸਦੇ ਚਲਦੇ ਅਸੀਂ ਬੱਚੀਆ ਸੀ ਡਬਲਿਊ ਸੀ ’ਤੇ ਪੇਸ਼ ਕਰਵਾ ਯੂਵੀਲਿਅਨ ਹੋਮ ਵਿੱਚ ਰੱਖ ਉਨ੍ਹਾਂ ਨੂੰ ਬਾਅਦ ਵਿਚ ਜਲੰਧਰ ਵਿਖੇ ਨਾਰੀ ਨਿਕੇਤਨ ਭੇਜ ਦਿੱਤਾ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੀਆਂ ਦੀਆਂ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਮਲੋਹ 'ਚ ਬੱਚੀ ਨੂੰ ਅਗਵਾਹ ਕਰਨ ਦਾ ਮਾਮਲਾ ਆਇਆ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.