ਅੰਮ੍ਰਿਤਸਰ : ਜ਼ਿਲ੍ਹੇ ਦੇ ਵੇਰਕਾ ਇਲਾਕੇ ਨਜ਼ਦੀਕ ਪਿੰਡ ਜਹਾਂਗੀਰ ਦੀ ਸਰਪੰਚ ਤੇ ਮੈਂਬਰ ਪੰਚਾਇਤ ਵੱਲੋਂ ਸਰਕਾਰੀ ਗ੍ਰਾਂਟ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮੈਂਬਰ ਪੰਚਾਇਤ ਵੱਲੋਂ ਸਰਕਾਰੀ ਇੱਟਾਂ ਚੋਰੀ ਕਰ ਕੇ ਆਪਣੇ ਘਰ ਲਾ ਲਈਆਂ ਗਈਆਂ ਹਨ, ਜਿਸਦੀ ਵੀਡਿਓ ਵੀ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਸਰਕਾਰੀ ਗ੍ਰਾਂਟ ਤੋਂ ਆਈਆ ਇੱਕ ਵੀ ਪੈਸਾ ਪਿੰਡ ਦੇ ਵਿਕਾਸ ਲਈ ਨਹੀਂ ਲਗਾਇਆ ਗਿਆ।
ਇਹ ਵੀ ਪੜ੍ਹੋ : Clash In Ferozepur : ਔਰਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਸਰਪੰਚ ਉਤੇ ਗ੍ਰਾਂਟਾਂ ਵਿਚ ਗਬਨ ਦੇ ਇਲਜ਼ਾਮ : ਉਨ੍ਹਾਂ ਕਿਹਾ ਸਰਪੰਚ ਅਮਰੀਕ ਸਿੰਘ ਵੱਲੋਂ ਸਰਕਾਰੀ ਗ੍ਰਾਂਟ ਵਿੱਚ ਕਾਫੀ ਵੱਡਾ ਗਬਨ ਹੋਇਆ ਹੈ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਇਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੀ ਨਰੇਗਾ ਸਕੀਮ ਤੋਂ ਲੈ ਕੇ ਸ਼ਮਸ਼ਾਨ ਘਾਟ ਦੀ ਉਸਾਰੀ ਤੱਕ ਲਈ ਗ੍ਰਾਂਟ ਜਾਰੀ ਹੋਈ ਸੀ ਪਰ ਸਰਪੰਚ ਅਤੇ ਮੈਂਬਰ ਪੰਚਾਇਤ ਵੱਲੋਂ ਇਸ ਜਗ੍ਹਾ ਉਤੇ ਇਕ ਰੁਪਇਆ ਵੀ ਨਹੀਂ ਲਗਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਤਿੰਨ ਸ਼ਮਸ਼ਾਨ ਘਾਟ ਹਨ। ਇੱਕ ਸ਼ਮਸ਼ਾਨ ਘਾਟ ਜੱਟਾਂ ਦਾ ਦੂਸਰਾ ਪੰਡਤਾਂ ਦਾ ਤੇ ਤੀਸਰਾ ਐਸਸੀ ਭਾਈਚਾਰੇ ਦਾ ਹੈ, ਜਿਸ ਦੀ ਹਾਲਾਤ ਬਹੁਤ ਹੀ ਮਾੜੀ ਹੈ। ਇਸ ਦੀ ਉਸਾਰੀ ਲਈ ਵੀ ਗ੍ਰਾਂਟ ਆਈ ਸੀ ਪਰ ਸਰਪੰਚ ਵੱਲੋਂ ਇਸ ਉਤੇ ਕੋਈ ਪੈਸਾ ਨਹੀਂ ਲਗਾਇਆ ਗਿਆ।
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ, ਡੀਡੀਪੀਓ ਤੇ ਡੀਸੀ ਅੰਮ੍ਰਿਤਸਰ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਚਿੱਠੀਆਂ ਪਾਇਆ ਹਣ ਪਰ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ। ਪਿੰਡ ਵਾਸੀਆਂ ਨੇ ਕਿਹਾ ਪੰਚਾਇਤ ਮੈਂਬਰ ਸ਼ਮਸ਼ਾਨ ਘਾਟ ਦੀਆਂ ਇੱਟਾਂ ਵੀ ਚੁੱਕ ਕੇ ਲੈ ਗਏ ਹਨ, ਜਦੋਂ ਅਸੀਂ ਇਨ੍ਹਾਂ ਖਿਲਾਫ ਸ਼ਿਕਾਇਤ ਕਰਦੇ ਹਾਂ ਤੇ ਸਰਪੰਚ ਤੇ ਉਸਦੇ ਮੈਂਬਰ ਸਾਨੂੰ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਚੀਜ਼ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਆਈ ਹੈ ਉਹ ਪਿੰਡ ਦੀ ਤਰੱਕੀ ਉਤੇ ਹੀ ਲਾਈ ਜਾਵੇ।
ਇਹ ਵੀ ਪੜ੍ਹੋ : Kuldeep Dhaliwal on Opium Farming : ਅਫ਼ੀਮ ਦੀ ਖੇਤੀ ਦੇ ਬਿਆਨ 'ਤੇ ਮੰਤਰੀ ਧਾਲੀਵਾਲ ਦਾ ਯੂ-ਟਰਨ, ਕਹਿੰਦੇ-ਮੈਂ ਅਜਿਹਾ ਕੁੱਝ ਨ੍ਹੀਂ ਕਿਹਾ...
ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਲੋਕ : ਉੱਥੇ ਦੂਜੇ ਪਾਸੇ ਪਿੰਡ ਦੇ ਸਰਪੰਚ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਲਜ਼ਾਮ ਲਗਾ ਰਹੇ ਹਨ ਉਹ ਆਪ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਵਿਚੋਂ ਪੈਸੇ ਚੋਰੀ ਕਰਦੇ ਸਨ। 3 ਲੋਕਾਂ ਖਿਲਾਫ ਪਹਿਲਾਂ ਹੀ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। ਇੱਟਾਂ ਚੋਰੀ ਦੀ ਗੱਲ ਉਤੇ ਸਰਪੰਚ ਨੇ ਕਿਹਾ ਕਿ ਮੈਂਬਰ ਪੰਚਾਇਤ ਨੂੰ ਇੱਕ ਲੱਖ ਦੋ ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀ ਕੋਠੇ ਢਾਹ ਕੇ ਨਵੇਂ ਬਣਾਉਣ ਦੀ ਗ੍ਰਾਂਟ ਸੀ ਆਪਣੇ ਜੋ ਇੱਟ ਸੀ ਉਹ ਕਿਸੇ ਦੇ ਘਰ ਸੁੱਟੀ ਹੋਈ ਸੀ ਉਹ ਇੱਟ ਚੁੱਕ ਕੇ ਆਪਣੇ ਘਰ ਵਾਪਸ ਲੈ ਜਾ ਰਹੇ ਸੀ ਜਿਸ ਦੀ ਇਨ੍ਹਾਂ ਵੱਲੋਂ ਵੀਡੀਓ ਬਣਾਈ ਗਈ ਹੈ। ਸਾਨੂੰ ਨਾਜਾਇਜ਼ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਛੱਪੜ ਦੀ ਗ੍ਰਾਂਟ 4 ਲੱਖ 59 ਹਜ਼ਾਰ ਸਾਡੇ ਕੋਲ ਪਈ ਹੋਈ ਹੈ। ਇਨ੍ਹਾਂ ਨੇਂ ਉਹ ਗ੍ਰਾਂਟ ਸਾਨੂੰ ਛੱਪੜ ਦੇ ਉੱਤੇ ਲਾਉਣ ਲਈ ਨਹੀਂ ਦਿੱਤੀ। ਇਨ੍ਹਾਂ ਨੇ ਛੱਪੜ ਦੇ ਉੱਤੇ ਕਬਜ਼ਾ ਕੀਤਾ ਸੀ, ਜੋ ਕਿ ਇਨ੍ਹਾਂ ਕੋਲੋਂ ਕਬਜ਼ੇ ਛੁਡਵਾ ਦਿੱਤਾ ਗਿਆ। ਸਰਪੰਚ ਨੇ ਕਿਹਾ ਜੇਕਰ ਮੈ ਇਕ ਪੈਸਾ ਖਾਧਾ ਹੋਵੇ ਤਾਂ ਮੈਂ ਸਰਪੰਚੀ ਛੱਡ ਦੇਵਾਂਗਾ।