ETV Bharat / state

ਨਾਪਾਕ ਡਰੋਨ ਦੀ ਸਰਹੱਦ 'ਤੇ ਮੁੜ ਦਸਤਕ, ਸਰਚ ਦੌਰਾਨ ਮਿਲੀ ਕਰੋੜਾਂ ਦੀ ਹੈਰੋਇਨ

ਕੌਮਾਂਤਰੀ ਸਰਹੱਦ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ। ਡਰੋਨ ਦੇਖਦੇ ਹੀ ਬੀਐਸਐਫ਼ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਤੇ ਡਰੋਨ ਵਾਪਿਸ ਪਰਤ ਗਿਆ। ਇਸ ਤੋਂ ਮਗਰੋਂ ਸਰਚ ਅਭਿਆਨ ਚਲਾਇਆ ਗਿਆ ਤਾਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ।

In Amritsar the Pakistani drone made a failed attempt to deliver heroin to Punjab
ਨਾਪਾਕ ਡਰੋਨ ਦੀ ਕੌਮਾਂਤਰੀ ਸਰਹੱਦ 'ਤੇ ਮੁੜ ਦਸਤਕ, ਬੀਐੱਸਐੱਫ ਦੀ ਫਾਇਰਿੰਗ ਤੋਂ ਬਾਅਦ ਵਾਪਸ ਪਰਤਿਆ ਡਰੋਨ, ਸਰਚ ਦੌਰਾਨ ਮਿਲੀ ਕਰੋੜਾਂ ਦੀ ਹੈਰੋਇਨ
author img

By

Published : Apr 15, 2023, 11:14 AM IST

ਅੰਮ੍ਰਿਤਸਰ: ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਿੰਡ ਮੁੱਲਾਕੋਟ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਸ਼ੱਕੀ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਬੀਐੱਸਐੱਫ ਦੇ ਰੇਂਜਰਾਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਘੁਸਪੈਠ ਕਰਨ ਵਾਲੇ ਡਰੋਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਡੂੰਘਾਈ ਵਾਲੇ ਖੇਤਰ ਵਿੱਚ ਤਾਇਨਾਤ ਫੌਜੀਆਂ ਨੇ ਪਿੰਡ ਬਚੀਵਿੰਡ ਕਣਕ ਦੇ ਖੇਤਾਂ ਵਿੱਚ ਡਰੋਨ ਅਤੇ ਕੋਈ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ। ਬੀਐੱਸਐੱਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਾਕਿਸਤਾਨੀ ਸਮੱਗਲਰਾਂ ਨੇ ਇਹ ਡਰੋਨ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵੱਲ ਭੇਜਿਆ ਸੀ। ਡਰੋਨ 'ਤੇ ਬਲਿੰਕਰ ਫਿੱਟ ਕੀਤੇ ਗਏ ਸਨ ਤਾਂ ਜੋ ਤਸਕਰ ਇਸ ਨੂੰ ਪਛਾਣ ਕੇ ਚੁੱਕ ਸਕਣ, ਪਰ ਤਸਕਰਾਂ ਦੇ ਸਾਹਮਣੇ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਦੀ ਦਸਤਕ ਨੂੰ ਫੜ ਲਿਆ। ਜਵਾਨਾਂ ਨੇ ਕਈ ਰਾਉਂਡ ਫਾਇਰ ਕੀਤੇ, ਕੁਝ ਮਿੰਟਾਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਪਰਤ ਗਿਆ।

ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ: ਸਰਚ ਅਭਿਆਨ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਇਹ ਖੇਪ ਪਿੰਡ ਬਚੀਵਿੰਡ ਦੇ ਖੇਤਾਂ ਵਿੱਚ ਡਿੱਗੀ ਪਈ ਮਿਲੀ। ਇਸ ਨੂੰ ਬੈਗ ਵਿੱਚ ਸੁੱਟਿਆ ਗਿਆ ਸੀ ਅਤੇ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਤਿੰਨ ਪੈਕੇਟ ਸਨ, ਜਿਸ ਵਿੱਚ 3.2 ਕਿਲੋ ਹੈਰੋਇਨ ਸੀ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਬੀਐੱਸਐੱਫ ਵੱਲੋਂ ਬਰਾਮਦ ਕੀਤੀ ਖੇਪ ’ਤੇ ਬਲਿੰਕਰ ਫਿੱਟ ਕੀਤੇ ਗਏ ਸਨ। ਇਹ ਬਲਿੰਕਰ ਹਵਾ ਵਿੱਚ ਡ੍ਰੋਨ ਨਾਲ ਬੰਨ੍ਹੇ ਹੋਏ ਨਹੀਂ ਜਗਦੇ, ਪਰ ਜ਼ਮੀਨ 'ਤੇ ਡਿੱਗਦੇ ਹੀ ਟਿਮਟਿਮਾਉਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਮੱਗਲਰਾਂ ਲਈ ਇਹ ਤਕਨੀਕ ਅਪਣਾਈ ਹੈ, ਜਿਸ ਨਾਲ ਸਮੱਗਲਰ ਗੁਆਚੀ ਹੋਈ ਖੇਪ ਨੂੰ ਆਸਾਨੀ ਨਾਲ ਲੱਭ ਸਕਦੇ ਹਨ।

ਦੱਸ ਦਈਏ ਇਸ ਸਾਲ ਫਰਵਰੀ ਮਹੀਨੇ ਵਿੱਚ ਵੀ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤ ਦੇ 2 ਕਿਲੋਮੀਟਰ ਅੰਦਰ ਇੱਕ ਡਰੋਨ ਮਿਲਿਆ ਸੀ, ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਵੱਲੋਂ ਦੇਰ ਰਾਤ ਡਰੋਨ ਦੀ ਹਰਕਤ ਦੇਖੀ ਗਈ, ਜਿਸ ਕਾਰਨ ਅਗਲੇ ਦਿਨ ਸਵੇਰ ਤੋਂ ਹੀ ਬੀਐੱਸਐੱਫ ਅਤੇ ਪੰਜਾਬ ਪੁਲਿਸ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਚੀਨੀ ਦਿਸਣ ਵਾਲਾ ਇਕ ਡਰੋਨ ਮਿਲਿਆ। ਸਰਚ ਅਭਿਆਨ ਦੀ ਅਗਵਾਈ ਕਰ ਰਹੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੀਐੱਸਐੱਫ ਨੇ ਸਰਹੱਦੀ ਇਲਾਕੇ ਵਿੱਚ ਇੱਕ ਡਰੋਨ ਦੀ ਹਰਕਤ ਸਬੰਧੀ ਜਾਣਕਾਰੀ ਮਿਲੀ ਅਤੇ ਇਸ ਮਗਰੋਂ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਅਤੇ ਬੀਐੱਸਐੱਪ ਨੂੰ ਨਾਲ ਲੈਕੇ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਕੁੱਝ ਘੰਟੇ ਦੀ ਮਸ਼ੱਕਤ ਤੋਂ ਬਾਅਦ ਇਹ ਡਰੋਨ ਭਾਰਤ ਦੀ ਬਾਰਡਰ ਤੋਂ ਸਰਹੱਦ ਦੇ ਦੋ ਕਿੱਲੋਮੀਟਰ ਅੰਦਰ ਬਰਾਮਦ ਹੋਇਆ। ਉਨ੍ਹਾਂ ਕਿਹਾ ਇਹ ਡਰੋਨ ਖੇਤ ਵਿੱਚ ਪਿਆ ਸੀ ਅਤੇ ਪੁਲਿਸ ਨੇ ਇਸ ਨੂੰ ਕਬਜ਼ੇ ਵਿੱਚ ਲਿਆ ਸੀ।

ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ 'ਚ ਚੱਲੀਆਂ ਗੋਲੀਆਂ, 1 ਜਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.