ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਪਦਮ ਭੂਸ਼ਨ ਅਵਾਰਡੀ ਅਤੇ ਕਮਿਉਨਿਟੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿਥੇ ਉਹਨਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਅਧਿਕਾਰੀਆ ਵੱਲੋਂ ਉਹਨਾ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਲਬਾਤ ਕਰਦਿਆਂ ਕਮਿਉਨਿਟੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਉਹਨਾ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਤੋਂ ਪਹਿਲਾਂ ਵੀ ਪੰਜਾਬ ਚੋਣਾਂ ’ਚ ਸਰਗਰਮ ਰਹੀਆਂ ਮਨਰੋਜੰਕ ਹਸਤੀਆਂ
ਉਨ੍ਹਾਂ ਕਿਹਾ ਕਿ ਉਹ ਪਹਿਲੇ ਸਿੱਖ ਹਨ ਜਿਹਨਾਂ ਨੂੰ ਇਹ ਐਵਾਰਡ ਮਿਲਿਆ ਹੈ, ਜਿਸਦੇ ਸ਼ੁਕਰਾਨੇ ਵੱਜੋਂ ਅੱਜ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿੰਦਿਆਂ ਉਹਨਾ ਨੂੰ ਸਿੱਖ ਮਿਨੀਉਰਟੀ ਦਾ ਹਿੱਸਾ ਹੋਣ ਦਾ ਮਾਣ ਹਾਸਿਲ ਹੋਇਆ ਹੈ ਅਤੇ ਅਸੀ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਹਾ ਕਿ ਉਹ ਕਿਸੇ ਵੀ ਕਮਿਉਨਿਟੀ ਦੇ ਉਹਨਾਂ ਲੋਕਾਂ ਨੂੰ ਮੌਕਾ ਦੇਵੇ ਜਿਨ੍ਹਾਂ ਤੇ ਕੌਮ ਨੂੰ ਮਾਣ ਹੋਵੇ ਅਤੇ ਜੋ ਕੌਮ ਦੇ ਕਾਰਜਾਂ 'ਤੇ ਮੋਹਰ ਲਾ ਸਕਣ।
ਇਹ ਵੀ ਪੜ੍ਹੋ: ਮੂਸੇਵਾਲਾ ਦੀ ਸਿਆਸਤ ’ਚ ਐਂਟਰੀ, ਕਾਂਗਰਸ ਦਾ ਫੜ੍ਹਿਆ ਪੱਲਾ