ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿਫੌਜੀ ਹਮਲੇ ਦੌਰਾਨ ਸ਼ਹੀਦ ਕੀਤੇ ਗਏ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਸੈਂਕੜੇ ਹੀ ਸ਼ਹੀਦਾ 6 ਜੂਨ ਨੂੰ ਹੋਣ ਵਾਲੀ ਸ਼ਹੀਦੀ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ, ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹਾਂ। ਜਿਸ ਮਕਸਦ 'ਤੇ ਕੌਮੀਂ ਅਜ਼ਾਦੀ ਦੀ ਪ੍ਰਾਪਤੀ ਨਾਲ ਉਨ੍ਹਾਂ ਸ਼ਾਹਦਾਤਾਂ ਦਿੱਤੀਆਂ ਹਨ, ਉਸ ਮਕਸਦ ਦੀ ਪ੍ਰਾਪਤੀ ਹੋਣ ਤਕ ਸਾਡੀ ਇਹ ਜੰਗ ਜਾਰੀ ਰਹੇਗੀ।
ਸਿੱਖ ਕੌਮ ਦਾ ਇਤਿਹਾਸ: ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਨਾ ਤਾਂ ਆਪਣੇ ਦੁਸ਼ਮਣਾਂ ਨੂੰ ਕਦੇ ਭੁਲਾਇਆ ਹੈ ਅਤੇ ਨਾ ਹੀ ਕਦੀ ਮੁਆਫ਼ ਕਰਦੀ ਹੈ। ਇਸ ਲਈ ਕੌਮੀ ਦੁਸ਼ਮਣਾਂ ਅਤੇ ਦੁਸ਼ਮਣ ਤਾਕਤਾਂ ਦੀ ਸਿੱਖ ਕੌਮ ਨੂੰ ਭਲੀਭਾਂਤ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਗੱਲ ਨੂੰ ਕਦੀ ਨਹੀਂ ਵਿਸਾਰ ਸਕਦੀ ਕਿ ਪਹਿਲ ਤਾਂ ਹੁਕਮਰਾਨਾਂ ਜਿਨ੍ਹਾਂ ਵਿਚ ਕਾਂਗਰਸ, ਬੀਜੇਪੀ-ਆਰ ਐਸ.ਐਸ. ਅਤੇ ਸਭ ਹਿੰਦੂਤਵ ਤਾਕਤਾਂ ਸ਼ਾਮਿਲ ਹਨ ਉਨ੍ਹਾਂ ਨੇ ਸਰਬੱਤ ਦਾ ਭਲਾ ਚਾਹੁਣ ਵਾਲੀ ਸਟੇਟ ਲੈਸ ਸਿੱਖ ਕੌਮ ਉੱਤੇ ਜਬਰ ਜ਼ੁਲਮ ਢਾਹੁੰਦੇ ਹੋਏ ਸਿੱਖ ਕੌਮ ਦਾ ਅਨਮਨੁੱਖੀ ਢੰਗ ਨਾਲ ਕਤਲੇਆਮ ਕੀਤਾ, ਜੋ ਅੱਜ ਵੀ ਜਾਰੀ ਹੈ।
ਪੰਜਾਬ ਦਾ ਹੱਕ: ਸਾਡੇ ਜ਼ਿੰਦ-ਜਾਨ ਕੀਮਤੀ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬ ਦੀ ਮਲਕੀਅਤ ਹਨ, ਉਹ ਜਬਰੀ ਖੋਹੇ ਜਾ ਰਹੇ ਹਨ। ਪੰਜਾਬੀਆਂ ਦੇ ਮਾਲੀ ਸਾਧਨਾ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ। ਸਾਡੀ ਸਿੱਖ ਕੌਮ ਦੀ ਮਲਕੀਅਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੀ ਜ਼ਮੀਨ ਉੱਤੇ ਜਬਰੀ ਕਬਜਾ ਕਰਕੇ ਉਥੇ ਨਵੀਂ ਪਾਰਲੀਮੈਂਟ ਉਸਾਰ ਦਿੱਤੀ ਗਈ ਹੈ, ਜਿਸਨੂੰ ਇਹ ਇੰਡੀਆ ਦੀ ਸਭ ਤੋਂ ਵੱਡੀ ਜ਼ਮਹੂਰੀਅਤ ਪ੍ਰਚਾਰਦੇ ਹਨ ਅਤੇ ਜਿਸ ਪਾਰਲੀਮੈਂਟ ਅਤੇ ਹੁਕਮਰਾਨਾਂ ਨੇ ਅੱਜ ਤੱਕ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕਦੀ ਇਨਸਾਫ਼ ਨਹੀ ਦਿੱਤਾ।
ਖਾਲਸਾ ਪੰਥ ਨੂੰ ਸੱਦਾ: ਉਨ੍ਹਾਂ ਆਖਿਆ ਕਿ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਇਹ ਸੁਹਿਰਦ ਸੱਦਾ ਵੀ ਦਿੰਦੇ ਹਾਂ ਕਿ ਜਦੋਂ ਸਮੁੱਚਾ ਖਾਲਸਾ ਪੰਥ ਸਭ ਹਕੂਮਤੀ ਸਾਜ਼ਿਸ਼ਾਂ ਤੋਂ ਜਾਣੂ ਹੋ ਚੁੱਕਾ ਹੈ ਅਤੇ ਆਪਣੀ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਤਾਂਘ ਰੱਖਦਾ ਹੈ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ ਦੀ ਜਦੋਂ ਵੀ ਚੋਣ ਆਵੇ ਜਾਂ ਹੋਰ ਕੋਈ ਜਮਹੂਰੀ ਚੋਣ ਆਵੇ ਤਾਂ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮ ਪੱਖੀ ਸੋਚ ਨੂੰ ਹਰ ਤਰਾਂ ਸਾਥ ਦੇ ਕੇ ਆਪਣੇ ਚੱਲ ਰਹੇ ਸੰਘਰਸ਼ ਦੀ ਮੰਜਿਲ ਦੀ ਪ੍ਰਾਪਤੀ ਵਿਚ ਯੋਗਦਾਨ ਪਾਵੇ।