ਅੰਮ੍ਰਿਤਸਰ: ਲੰਘੀ ਦੇਰ ਰਾਤ ਨੂੰ ਕਸ਼ਮੀਰ ਐਵਨਿਉ ਵਿਖੇ ਕਰਿਆਨੇ ਦੀ ਦੁਕਾਨ ਉੱਤੇ 2 ਲੁਟੇਰੇ ਵੱਲੋਂ ਗੋਲੀ ਚਲਾਈ ਗਈ। ਗੋਲੀ ਦੇ ਚੱਲਣ ਨਾਲ ਕਰਿਆਣੇ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਦੁਕਾਨ ਦੇ ਮਾਲਕ ਅਨਿਲ ਕੁਮਾਰ ਨੇ ਕਿਹਾ ਕਿ ਇਹ ਲੁਟੇਰੇ ਦੁਕਾਨ ਵਿੱਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਏ। ਉੱਥੇ ਉਨ੍ਹਾਂ ਲੁਟੇਰਿਆਂ ਦੀ ਉਨ੍ਹਾਂ ਦੇ ਭਰਾ ਨੂੰ ਬਾਹਰ ਖਸੀਟਿਆ ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦੀ ਦੁਕਾਨ ਵਿੱਚ ਕੰਮ ਕਰਨ ਵਾਲਾ ਨੌਜਵਾਨ ਬਾਹਰ ਗਏ ਉਸ ਤੋਂ ਬਾਅਦ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਜਿਸ ਨਾਲ ਉਨ੍ਹਾਂ ਦੇ ਵਰਕਰ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂਅ ਸਰਵਣ ਸਿੰਘ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੇ ਇੱਕ ਰਾਉਂਡ ਫਾਇਰ ਕੀਤਾ ਸੀ।
ਸਿੰਘ ਬਾਜਵਾ ਨੇ ਦੱਸਿਆ ਕਿ ਘਟਨਾ ਅੰਮ੍ਰਿਤਸਰ ਦੇ ਕਸ਼ਮੀਰ ਐਵਨਿਉ ਦੀ ਹੈ ਜਿਥੇ 2 ਲੁਟੇਰਿਆਂ ਵੱਲੋਂ ਇੱਕ ਦੁਕਾਨ ਉੱਤੇ ਲੁਟ ਦੇ ਇਰਾਦੇ ਨਾਲ ਪਹੁੰਚ ਕੇ ਮਾਲਿਕ ਅਨਿਲ ਨੂੰ ਆਪਣਾ ਨਿਸ਼ਾਨਾ ਬਣਾਇਆ। ਉਨ੍ਹਾਂ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਦੁਕਾਨ ਉੱਤੇ ਕੰਮ ਕਰਨ ਵਾਲਾ ਸਰਵਣ ਸਿੰਘ ਹੋ ਗਿਆ ਹੈ। ਉਸ ਦੀ ਮੌਕੇ ਉੱਤੇ ਮੌਤ ਹੋ ਗਈ ਹੈ ਬਾਕੀ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਉੱਥੇ ਦੀ ਮਹਿਜ 500 ਮੀਟਰ ਦੂਰੀ ਉੱਤੇ ਪੁਲਿਸ ਕਮਿਸ਼ਨਰ ਦੀ ਕੋਠੀ ਹੈ। ਇਸ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਇੱਕ ਹਫ਼ਤੇ ਵਿੱਚ ਕਰਾਈਮ ਦੀਆਂ 10 ਵਾਰਦਾਤਾਂ ਸਾਹਮਣੇ ਆਇਆ ਹਨ।