ਅੰਮ੍ਰਿਤਸਰ: ਅਕਸਰ ਹੀ ਸੜਕਾਂ ਦੇ ਉੱਤੇ ਆਮ ਹੀ ਲਿਖਿਆ ਦੇਖਣ ਨੂੰ ਮਿਲਦਾ ਹੈ ਕਿ ਤੇਜ਼ ਰਫਤਾਰ ਵਿੱਚ ਗੱਡੀ ਨਾ ਚਲਾਓ ਪਰ ਫਿਰ ਵੀ ਅੱਜਕੱਲ੍ਹ ਦੇ ਨੌਜਵਾਨ ਤੇਜ਼ ਰਫਤਾਰ ਵਿਚ ਗੱਡੀ ਚਲਾਉਂਦੇ ਹਨ ਜੋ ਕਿ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਅੰਮ੍ਰਿਤਸਰ ਸਰਦੇ ਕੋਟ ਖਾਲਸਾ ਇਲਾਕੇ ਵਿੱਚ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਐਕਟਿਵਾ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਟਨਾ ਸਥਾਨ ’ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇਖਿਆ ਕਿ ਇੱਕ ਕਾਰ ਤੇ ਐਕਟਿਵਾ ਵਿੱਚ ਟੱਕਰ ਹੋਈ ਹੈ ਤਾਂ ਇਸ ਦੌਰਾਨ ਉਨ੍ਹਾਂ ਪਤਾ ਚੱਲਿਆ ਕਿ ਐਕਟਿਵਾ ਸਵਾਰ ਨੌਜਵਾਨ ਉਨ੍ਹਾਂ ਦਾ ਜਾਣਕਾਰ ਹੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਨਿੱਜੀ ਬੈਂਕ ਦੇ ਵਿੱਚ ਲੋਨ ਮੈਨੇਜ਼ਰ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਿੱਚ ਦੋ ਭੈਣਾਂ ਤੇ ਇਕ ਮਾਂ ਹੈ ਅਤੇ ਘਰ ਦਾ ਸਾਰਾ ਖਰਚਾ ਨੌਜਵਾਨ ਹੀ ਕਰਦਾ ਸੀ ਅਤੇ ਇਸ ਤਰ੍ਹਾਂ ਹਾਦਸੇ ਦੌਰਾਨ ਹੁਣ ਨੌਜਵਾਨ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਨੇ ਵੀ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਅਤੇ ਕਾਰ ਸਵਾਰ ਦੋਨਾਂ ਨੌਜਵਾਨਾਂ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਇੱਕ ਕਾਰ ਤੇ ਐਕਟਿਵਾ ਆਪਸ ਵਿੱਚ ਹਾਦਸਗ੍ਰਸਤ ਹੋ ਗਈਆਂ ਜਿਸ ਦੌਰਾਨ ਐਕਟਿਵਾ ਸਵਾਰ ਰੌਬਿਨ ਅਰੋੜਾ ਦੀ ਮੌਤ ਹੋ ਗਈ ਅਤੇ ਫਿਲਹਾਲ ਪੁਲਸ ਵੱਲੋਂ ਕਾਰ ਨੂੰ ਕਬਜ਼ੇ ’ਚ ਲੈ ਕੇ ਅਤੇ ਕਾਰ ਸਵਾਰਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ ਪਿੰਡ ਬੰਬੀਹਾ ਭਾਈ ਵਿਖੇ ਕਿਸਾਨ ’ਤੇ ਚਲਾਈਆਂ ਗੋਲੀਆਂ