ETV Bharat / state

Indian Fishermen Released: ਦੀਵਾਲੀ ਮੌਕੇ ਪਾਕਿਸਤਾਨ ਸਰਕਾਰ ਨੇ 80 ਦੇ ਕਰੀਬ ਭਾਰਤੀ ਮਛੇਰੇ ਕੀਤੇ ਰਿਹਾਅ - Pakistan released 80 Indian fishermen

Pakistan Government Released 80 Indian Fishermen: ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਗੁਆਂਢੀ ਮੁਲਕ ਪਾਕਿਸਤਾਨ ਨੇ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨੀ ਜੇਲ੍ਹ ਕਰਾਚੀ ਵਿਖੇ ਬੰਦ ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। (Pakistan released 80 Indian fishermen)

Pakistan Government Released 80 Indian Fishermen
ਦੀਵਾਲੀ ਮੌਕੇ ਪਾਕਿਸਤਾਨ ਸਰਕਾਰ ਨੇ 80 ਦੇ ਕਰੀਬ ਭਾਰਤੀ ਮਛੇਰੇ ਕੀਤੇ ਰਿਹਾਅ
author img

By ETV Bharat Punjabi Team

Published : Nov 11, 2023, 1:09 PM IST

ਦੀਵਾਲੀ ਮੌਕੇ ਪਾਕਿਸਤਾਨ ਸਰਕਾਰ ਨੇ 80 ਦੇ ਕਰੀਬ ਭਾਰਤੀ ਮਛੇਰੇ ਕੀਤੇ ਰਿਹਾਅ

ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਨੇ ਵੀਰਵਾਰ ਦੇਰ ਰਾਤ 80 ਦੇ ਕਰੀਬ ਮਛੇਰਿਆਂ ਨੂੰ ਰਿਹਾ ਕਰ ਕੇ ਘਰ ਵਾਪਸੀ ਕਰਵਾਈ। ਇਹਨਾਂ ਮਛੇਰਿਆਂ ਨੂੰ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਤੋਂ ਕਾਬੂ ਕੀਤਾ ਸੀ। ਅਟਾਰੀ ਵਾਘਾ ਸਰਹੱਦ ਵੱਲੋਂ ਵਾਪਿਸ ਭੇਜੇ ਗਏ ਇਹਨਾਂ ਮਛੇਰਿਆਂ ਨੂੰ ਗੁਜਰਾਤ ਸਰਕਾਰ ਦੀ ਟੀਮ ਲੈਣ ਪੰਜਾਬ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਹਿਮਦਾਬਾਦ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਮਛੇਰਿਆਂ ਨੂੰ ਪਾਕਿ ਸਰਕਾਰ ਵੱਲੋਂ ਗੈਰ-ਕਾਨੂੰਨੀ ਵਿਦੇਸ਼ੀ ਪ੍ਰਵਾਸੀਆਂ ਅਤੇ ਨਾਗਰਿਕਾਂ ਨੂੰ ਦੇਸ਼ 'ਚੋਂ ਕੱਢਣ ਲਈ ਜਾਰੀ ਮੁਹਿੰਮ ਦੇ ਹਿੱਸੇ ਵਜੋਂ ਰਿਹਾਅ ਕੀਤਾ ਗਿਆ ਹੈ। ਇਹ ਮਛੁਆਰੇ ਹੁਣ ਆਪਣੇ ਪਰਿਵਾਰਾਂ ਨਾਲ ਖੁਸ਼ੀ ਖੁਸ਼ੀ ਦੀਵਾਲੀ ਦਾ ਤਿਉਹਾਰ ਮਨਾਉਣਗੇ।

2019 ਤੇ 20 ਦੇ ਵਿੱਚ ਇਨ੍ਹਾਂ ਮਛੇਰਿਆਂ ਨੂੰ ਕੈਦ ਕੀਤਾ: ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ 2019 ਤੇ 20 ਦੇ ਵਿੱਚ ਇਨ੍ਹਾਂ ਮਛੇਰਿਆਂ ਨੂੰ ਕੈਦ ਕੀਤਾ ਗਿਆ ਸੀ। ਇਨ੍ਹਾਂ ਮਛੇਰਿਆਂ ਵੱਲੋਂ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਣ ਕਰਕੇ ਪਾਕਿਸਤਾਨ ਗ੍ਰਿਫਤਾਰ ਕੀਤਾ ਗਿਆ ਸੀ, ਉਥੇ ਹੀ ਹੁਣ ਸਜਾ ਪੁਰੀ ਹੋਣ ਤੋਂ ਬਾਅਦ ਇਹਨਾਂ ਨੂੰ ਰਿਹਾਅ ਕੀਤਾ ਗਿਆ ਹੈ। ਬੀਤੀ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ ਇਹਨਾਂ ਨੂੰ ਰਿਹਾਅ ਕਰਕੇ ਅਟਾਰੀ ਵਾਘਾ ਸਰਹੱਦ ਰਾਹੀਂ ਬੀ ਐਸ ਐਫ ਦੇ ਹਵਾਲੇ ਕੀਤਾ ਗਿਆ ਹੈ।

ਮਛੁਆਰੇ ਆਪਣੇ ਆਪਣੇ ਘਰਾਂ ਨੂੰ ਪਰਤ ਜਾਣਗੇ: ਜਿਥੇ ਬੀਐਸਐਫ ਅਧਿਕਾਰੀ ਵੱਲੋਂ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਭੇਜਿਆ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਰੈਡ ਕਰੋਸ ਭਵਨ ਵਿੱਚ ਦੇਰ ਰਾਤ ਰੱਖਿਆ ਗਿਆ। ਜਿਥੋਂ ਹੁਣ ਇਸ ਸਾਰੇ ਰਿਹਾਅ ਕੀਤੇ ਮਛੁਆਰੇ ਆਪਣੇ-ਆਪਣੇ ਘਰਾਂ ਨੂੰ ਪਰਤ ਜਾਣਗੇ। ਦੱਸਣਯੋਗ ਹੈ ਕਿ ਰਿਹਾਅ ਕਰਨ ਤੋਂ ਬਾਅਦ ਈਧੀ ਵੈੱਲਫੇਅਰ ਟਰੱਸਟ ਨੇ ਖੁਦ ਭਾਰਤੀ ਮਛੇਰਿਆਂ ਦੇ ਲਾਹੌਰ ਪਹੁੰਚਣ ਦੇ ਪ੍ਰਬੰਧ ਕੀਤੇ। ਉਨ੍ਹਾਂ ਨੂੰ ਘਰ ਲਿਜਾਣ ਲਈ ਕੁਝ ਨਕਦੀ ਤੇ ਹੋਰ ਤੋਹਫ਼ੇ ਦਿੱਤੇ ਹਨ।" ਪਾਕਿਸਤਾਨ ਅਤੇ ਭਾਰਤ ਨਿਯਮਤ ਤੌਰ 'ਤੇ ਸਮੁੰਦਰੀ ਸੀਮਾਵਾਂ ਦੀ ਉਲੰਘਣਾ ਕਰਨ ਲਈ ਇਕ ਦੂਜੇ ਦੇ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਵੀ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਵੱਲੋਂ ਮਛੇਰਿਆਂ ਨੂੰ ਰਿਹਾ ਕਰਕੇ ਘਰ ਭੇਜਿਆ ਗਿਆ ਸੀ। ਜਿਸ ਲਈ ਪਰਿਵਾਰਾਂ ਵੱਲੋਂ ਸਰਕਾਰਾਂ ਦਾ ਧਨਵਾਦ ਵੀ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.