ETV Bharat / state

Guru Angad Dev Ji: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਰਹੀ ਸੰਗਤ - guru purab

ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਵਿਖੇ ਨਤਮਸਤਕ ਹੋ ਰਹੀਆਂ ਹਨ। ਗੁਰੂ ਦੀ ਬਾਣੀ ਦਾ ਸ੍ਰਵਨ ਕਰਦਿਆਂ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

On the birth anniversary of Sri Guru Angad Dev Ji, the devotees bow down at Sachkhand Sri Harmandir Sahib
Guru Angad Dev Ji: ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ
author img

By

Published : Apr 21, 2023, 12:50 PM IST

Updated : Apr 21, 2023, 1:01 PM IST

Guru Angad Dev Ji: ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ

ਅੰਮ੍ਰਿਤਸਰ : ਅੱਜ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਮੌਕੇ ਅੱਜ ਸੰਗਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਜਿੱਥੇ ਸੰਗਤਾਂ ਵੱਲੋਂ ਭਾਰੀ ਗਿਣਤੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਰਸ ਭਰੀ ਬਾਣੀ ਦਾ ਵੀ ਆਨੰਦ ਮਾਣਿਆ ਗਿਆ। ਸੰਗਤਾਂ ਵੱਲੋਂ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬੀਤੀ ਰਾਤ ਹੋਈ ਬਰਸਾਤ ਦਾ ਵੀ ਸੰਗਤਾਂ ਦੀ ਸ਼ਰਧਾ ਉੱਤੇ ਕੋਈ ਫ਼ਰਕ ਨਹੀਂ ਪਿਆ ਅਤੇ ਸੰਗਤਾਂ ਦੇਰ ਰਾਤ ਤੋਂ ਹੀ ਗੁਰੂ ਘਰ ਵਿਚ ਆਉਂਦੀਆਂ ਰਹੀਆਂ ਤੇ ਸੂਰਜ ਦੀ ਪਹਿਲੀ ਕਿਰਨ ਨਾਲ ਹੀ ਸਨਾਨ ਕਰਦੇ ਹੋਏ ਗੁਰੂ ਦੀ ਪਵਿੱਤਰ ਬਾਣੀ ਦਾ ਸ੍ਰਵਨ ਕੀਤਾ ਅਤੇ ਮੱਥਾ ਟੇਕਿਆ। ਉਥੇ ਹੀ, ਇਸ ਪਾਵਨ ਦਿਹਾੜੇ ਮੌਕੇ ਗੱਲਬਾਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਨੇ ਦੱਸਿਆ ਕਿ ਅੱਜ ਦੇ ਦਿਨ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਪਹਿਲਾ ਨਾਂ ਭਾਈ ਲਹਿਣਾ ਸੀ: ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗਲ਼ ਨਾਲ ਲਾ ਲਿਆ ਅਤੇ ਕਹਿਣ ਲੱਗੇ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਫ਼ਰਕ ਨਹੀਂ ਰਿਹਾ। ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਦ। ਬੱਸ ਉਦੋਂ ਤੋਂ ਉਨ੍ਹਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਿਆ ਤੇ ਸਾਰੇ ਭਾਈ ਲਹਿਣਾ ਸਿੰਘ ਜੀ ਨੂੰ ਗੁਰੂ ਅੰਗਦ ਦੇਵ ਜੀ ਨਾਂ ਨਾਲ ਜਾਣਨ ਲੱਗ ਗਏ।

ਇਹ ਵੀ ਪੜ੍ਹੋ : Parkash Singh Badal : ਪ੍ਰਕਾਸ਼ ਸਿੰਘ ਬਾਦਲ ਦੀ ਮੁੜ ਵਿਗੜੀ ਸਿਹਤ, ਮੋਹਾਲੀ ਦੇ ਹਸਪਤਾਲ 'ਚ ਭਰਤੀ

ਸਰਬੱਤ ਦੇ ਭਲੇ ਦੀ ਅਰਦਾਸ : ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੰਭਾਲਿਆ ਤੇ ਗੁਰਬਾਣੀ ਦੀ ਸੰਭਾਲ ਕੀਤੀ ਇਸ ਲਈ ਜਿਥੇ ਅੱਜ ਦਾ ਦਿਹਾੜਾ ਸੰਸਾਰ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾ ਵਲੌ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਤੇ ਮਨਾਇਆ ਜਾ ਰਿਹਾ ਹੈ, ਉਥੇ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾ ਭਾਰੀ ਗਿਣਤੀ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆ ਹਨ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੀਆ ਹਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

On the birth anniversary of Sri Guru Angad Dev Ji, the devotees bow down at Sachkhand Sri Harmandir Sahib
Guru Angad Dev Ji: ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ

ਜਨਮ ਤੋਂ ਲੈਕੇ ਜੋਤਿ ਜੋਤਿ ਸਮਾਉਣ ਤੱਕ : ਜ਼ਿਕਰਯੋਗ ਹੈ ਕਿ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈ. ਮਤੇ ਦੀ ਸਰਾਂ (ਸਰਾਏਨਾਗਾ), ਜ਼ਿਲਾ ਮੁਕਤਸਰ ਬਾਬਾ ਫੇਰੂ ਮਲ ਤੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ।ਆਪ ਗੁਰਗੱਦੀ 'ਤੇ 7 ਸਤੰਬਰ 1539 ਤੋਂ 28 ਮਾਰਚ 1552 ਤਕ ਰਹੇ ਸਨ। ਸਿੱਖੀ ਦੇ ਧਾਰਨੀ ਬਣਨ ਤੋਂ ਪਹਿਲਾਂ ਆਪ ਜੀ ਦਾ ਪਰਿਵਾਰ ਦੇਵੀ ਦਾ ਉਪਾਸ਼ਕ ਸੀ। ਆਪ ਜੀ ਨੇ ਆਪਣੇ ਸਮੇਂ 'ਚ ਗੁਰਮੁਖੀ ਲਿਪੀ ਦਾ ਬਹੁਤ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀ ਰਚਿਤ ਬਾਣੀ ਗੁਰਮੁਖੀ 'ਚ ਲਿਖੀ ਅਤੇ ਵਰਤਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸੇ ਹੀ ਲਿਪੀ 'ਚ ਲਿਖਿਤ ਹਨ। ਆਪ ਜੀ ਦਾ ਵਿਆਹ 1519 ਈ ਨੂੰ ਖਡੂਰ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਬੇਟੀ ਮਾਤਾ ਖੀਵੀ ਜੀ ਦੇ ਨਾਲ ਹੋਇਆ। ਗੁਰਤਾਗੱਦੀ ਮਿਲਣ ਉਪਰੰਤ ਆਪ ਜੀ ਫਿਰ ਖਡੂਰ ਸਾਹਿਬ ਆ ਗਏ ਅਤੇ ਆਪ ਸਮੇਂ ਇਹ ਧਰਤੀ ਸਿੱਖੀ ਪ੍ਰਚਾਰ ਦਾ ਕੇਂਦਰ ਸੀ। ਆਪ ਜੀ ਗੁਰਤਾਗੱਦੀ 'ਤੇ ਸਤੰਬਰ 1539 ਤੋਂ ਮਾਰਚ 1552 ਤੱਕ ਰਹੇ। ਆਪ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਗੁਰਤਾਗੱਦੀ ਦੀ ਜ਼ਿੰਮੇਵਾਰੀ ਸੌਂਪ 'ਕੇ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

Last Updated : Apr 21, 2023, 1:01 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.