ਅੰਮ੍ਰਿਤਸਰ: ਕੁਝ ਲੋਕ ਦੁਨੀਆਂ ਵਿੱਚ ਅਜਿਹੇ ਹੁੰਦੇ ਹਨ, ਜੋ ਆਪਣੇ ਮਾਪਿਆਂ ਦੇ ਸ਼ੌਕ ਨੂੰ ਉਨ੍ਹਾਂ ਦੇ ਦੁਨੀਆ ਤੋਂ ਜਾਣ ਮਗਰੋਂ ਵੀ ਸੰਭਾਲ ਕੇ ਰੱਖਦੇ ਹਨ। ਅਜਿਹਾ ਹੀ ਕੁੱਝ ਕਰ ਰਿਹਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਰਾਜਬੀਰ ਸਿੰਘ। ਉਸ ਨੇ ਆਪਣੀ ਮਾਂ ਦਾ ਸ਼ੋਕ ਉਸ ਦੇ ਇਸ ਦੁਨੀਆਂ ਤੋਂ ਜਾਣ ਮਗਰੋਂ ਵੀ ਸੰਭਾਲ ਕੇ ਰੱਖਿਆ ਹੈ। ਵੱਖ ਵੱਖ ਦੇਸ਼ਾਂ ਦੀ ਪੁਰਾਣੀ ਕਰੰਸੀ ਅਤੇ ਸਿੱਕਿਆ ਦੀ ਕੁਲੈਕਸ਼ਨ ਦੇ ਨਾਲ-ਨਾਲ ਉਸ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਸਿੱਕਾ ਵੀ ਮੌਜੂਦ ਹੈ। ਰਾਜਬੀਰ ਨੇ ਦੱਸਿਆ ਕਿ ਇਹ ਸਿੱਕਾ ਉਸ ਨੇ ਸੁਲਤਾਨਵਿੰਡ ਰੋਡ ਤੋਂ ਤਿੰਨ ਹਜ਼ਾਰ ਰੁਪਏ ਦਾ ਖ਼ਰੀਦਿਆ ਹੈ।
ਕਈ ਦਹਾਕੇ ਪੁਰਾਣੇ ਭਾਰਤੀ ਅਤੇ ਵਿਦੇਸ਼ੀ ਨੋਟ ਤੇ ਸਿੱਕੇ ਸੰਭਾਲੇ: ਰਾਜਬੀਰ ਸਿੰਘ ਨੇ ਕਈ ਦਹਾਕੇ ਪੁਰਾਣੇ ਨੇ ਭਾਰਤੀ ਅਤੇ ਵਿਦੇਸ਼ੀ ਨੋਟ ਤੇ ਸਿੱਕਿਆਂ ਦੀ ਕੁਲੈਕਸ਼ਨ ਸੰਭਾਲ ਕੇ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਪੁਰਾਤਨ ਸਿੱਕੇ ਤੇ ਵਿਦੇਸ਼ੀ ਨੋਟ ਸੰਭਾਲਣ ਦਾ ਸ਼ੌਕ ਮੇਰੀ ਮਾਤਾ ਜੀ ਨੂੰ ਸੀ ਅਤੇ ਉਸ ਤੋਂ ਬਾਅਦ ਮੈਨੂੰ ਵੀ ਇਹ ਸ਼ੌਕ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਾਨੂੰ ਪੁਰਾਣੇ ਸਿੱਕੇ ਮਿਲਦੇ ਹਨ, ਅਸੀਂ ਉਨ੍ਹਾਂ ਨੂੰ ਆਪਣੇ ਘਰ ਲੈ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਮੇਰੇ ਕੋਲ 40 ਦੇ ਕਰੀਬ ਮੁਲਕਾਂ ਦੇ ਸਿੱਕੇ ਹਨ।
ਕਿਹਾ- ਸ਼ੌਕ ਦਾ ਕੋਈ ਮੁਲ ਨਹੀ: ਰਾਜਬੀਰ ਨੇ ਦੱਸਿਆ ਕਿ ਸਿੱਕੇ ਇੱਕਠੇ ਕਰਨ ਦਾ ਸ਼ੌਂਕ ਉਸ ਦੀ ਮਾਤਾ ਨੂੰ ਸੀ ਜਿਸ ਤੋਂ ਬਾਅਦ ਮੈਨੂੰ ਵੀ ਇਹ ਸਭ ਕਰਨਾ ਚੰਗਾ ਲੱਗਾ। ਰਾਜਬੀਰ ਨੇ ਕਿਹਾ ਕਿ ਉਹ ਕੋਲੋਂ ਪੈਸੇ ਖ਼ਰਚ ਕਰਕੇ ਕਈ ਸਿੱਕੇ ਖਰੀਦ ਚੁੱਕੇ ਹਨ। ਦੱਸਿਆ ਕਿ, ਮੇਰੇ ਕੋਲ ਬਹੁਤ ਵਾਰ ਇੰਨ੍ਹਾਂ ਸਿੱਕਿਆ ਦੇ ਖਰੀਦਦਾਰ ਆਏ ਹਨ, ਪਰ ਮੈਨੂੰ ਚਾਹੇ ਜਿੰਨੀ ਮਰਜ਼ੀ ਕੀਮਤ ਮਿਲੇ, ਮੈਂ ਕਦੇ ਵੀ ਇਹ ਸਿੱਕੇ ਵੇਚਣੇ ਨਹੀਂ ਚਹਾਂਗਾ। ਉਨ੍ਹਾਂ ਕਿਹਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਰਾਜਬੀਰ ਨੇ ਕਿਹਾ ਕਿ ਸੋਚ ਸ਼ੌਕ ਨੂੰ ਜਿਉਦਾ ਰੱਖਦੇ ਹਨ। ਉਸ ਨੇ ਦੱਸਿਆ ਹੁਣ ਅੱਗੇ ਮੇਰੀ ਧੀ ਨੂੰ ਵੀ ਇਨ੍ਹਾਂ ਸਿੱਕਿਆਂ ਦੀ ਸੰਭਾਲ ਕਰਨ ਦਾ ਸ਼ੌਂਕ ਹੈ।
ਸਚਿਨ ਤੇਂਦੁਲਕਰ ਦੀਆਂ ਖ਼ਬਰਾਂ ਦੀ ਕੁਲਕੈਸ਼ਨ: ਰਾਜਬੀਰ ਸਿੰਘ ਸਚਿਨ ਤੇਂਦੁਲਕਰ ਦਾ ਵੱਡਾ ਫੈਨ ਹੈ। ਰਾਜਬੀਰ ਨੂੰ ਕ੍ਰਿਕੇਟ ਦਾ ਸ਼ੌਂਕ ਨਹੀਂ ਪਰ, ਸਚਿਨ ਤੇਂਦੁਲਕਰ ਦੇ ਫ਼ੈਨ ਰਾਜਬੀਰ ਨੇ ਤੇਂਦੁਲਕਰ ਦੀਆਂ ਖ਼ਬਰਾਂ ਦੀਆਂ ਕਟਿੰਗਾ ਸੰਭਾਲ ਕੇ ਰੱਖੀਆਂ ਹਨ। ਸਚਿਨ ਦੀ ਦੀਵਾਨਗੀ ਅਜਿਹੀ ਹੈ ਕਿ ਜਦੋ ਦਾ ਸਚਿਨ ਨੇ ਸੰਨਿਆਸ ਲਿਆ ਹੈ, ਉਦੋਂ ਦਾ ਕ੍ਰਿਕੇਟ ਦੇਖਣਾ ਵੀ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ