ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ 2022 ਦੇ ਚੱਲਦੇ ਹਰੇਕ ਉਮੀਦਵਾਰ ਵੱਲੋਂ ਆਪਣੇ ਹਲਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚਲਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਆਪਣੇ ਹਲਕੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਇੱਕ ਗਲੀ ਚੋਂ ਨਿਕਲਦੇ ਹਨ ਤੇ ਉਸ ਗਲੀ ਵਿੱਚੋਂ ਕੋਈ ਵੀ ਵਿਅਕਤੀ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਦਾ।
ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਤੰਜ਼ ਕੱਸੇ ਜਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ 'ਤੇ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਨੂੰ ਬੇਰੰਗ ਵਾਪਸ ਜਾਣਾ ਪੈ ਰਿਹਾ ਹੈ।
ਇਸ ਸਬੰਧੀ ਬੋਲਦੇ ਹੋਏ ਮੌਜੂਦਾ ਕਾਂਗਰਸੀ ਕੌਂਸਲਰ ਤੇ ਪਿਛਲੇ ਦਿਨੀਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ, ਜਸਵਿੰਦਰ ਸਿੰਘ ਲਾਡੋ ਪਹਿਲਵਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ 5 ਸਾਲਾਂ ਵਿੱਚ ਆਪਣੇ ਹਲਕੇ ਵਿੱਚ ਕਿਸੇ ਦਾ ਹਾਲ ਤੱਕ ਨਹੀਂ ਪੁੱਛਿਆ ਤੇ ਹੁਣ ਵੋਟਾਂ ਦੇ ਮਾਹੌਲ ਦੌਰਾਨ ਲੋਕਾਂ ਨੂੰ ਮਿਲਣ ਆ ਰਹੇ ਹਨ ਤਾਂ ਲੋਕ ਉਨ੍ਹਾਂ ਨੂੰ 5 ਸਾਲਾਂ ਦਾ ਗੁੱਸਾ ਵਿਖਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਹਨ ਕਿ ਉਨ੍ਹਾਂ ਨੇ ਵਾਰਡ ਨੰਬਰ 22 ਵਿੱਚ ਬਹੁਤ ਸਾਰੇ ਵਿਕਾਸ ਲਈ ਗਰਾਂਟ ਦਿੱਤੀ ਹੈ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਅਗਰ ਕੋਈ ਮੈਨੂੰ ਗਰਾਂਟ ਦਿੱਤੀ ਹੈ ਤਾਂ ਸਾਬਤ ਗਰਦਨ ਮੈਂ ਅਕਾਲੀ ਦਲ ਛੱਡ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਹੋ ਜਾਵਾਂਗਾ।
ਹਾਲਾਂਕਿ ਇਸ ਪਿੱਛੇ ਸੱਚਾਈ ਕੀ ਹੈ ਕਿ ਇਸ ਦੀ ਈ.ਟੀ.ਵੀ ਭਾਰਤ ਪੁਸ਼ਟੀ ਨਹੀ ਕਰਦਾ, ਨਵਜੋਤ ਸਿੰਘ ਸਿੱਧੂ ਅਸਲ ਵਿੱਚ ਲੋਕਾਂ ਦਾ ਦਰਵਾਜ਼ਾ ਖੱਟਖਟਾ ਰਹੇ ਸਨ ਜਾਂ ਨਹੀਂ ਇਸ ਬਾਰੇ ਅਜੇ ਕਿਸੇ ਵੀ ਪਾਰਟੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪਰ ਸੀ.ਸੀ.ਟੀ.ਵੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤੀ ਜਾ ਰਹੀ।
ਇਹ ਵੀ ਪੜੋ:- ਪ੍ਰਚਾਰ ਦਾ ਚਿਹਰਾ ਕੌਣ ਬਣਦਾ ਹੈ, ਹਾਈਕਮਾਂਡ ਕਰੇਗੀ ਫੈਸਲਾ: ਤਿਵਾੜੀ