ਅੰਮ੍ਰਿਤਸਰ: ਦਿਨੋ-ਦਿਨ ਵੱਧ ਰਹੇ ਸੜਕ ਹਾਦਸਿਆ (Road accident) ਨੂੰ ਰੋਕਣ ਦੇ ਲਈ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ (Central and state governments) ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਇਸ ਨੇਕ ਕੰਮ ਲਈ ਸਮੇਂ-ਸਮੇਂ ‘ਤੇ ਆਪਣਾ ਵੱਡ ਮੁੱਲਾ ਸਹਿਯੋਗ ਪਾਇਆ ਜਾਂਦਾ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ (Punjab Police) ਵੱਲੋਂ ਸਕੂਲਾਂ ਕਾਲਜਾਂ ਵਿੱਚ ਟ੍ਰੈਫਿਕ ਨਿਯਮਾਂ (Traffic rules) ਬਾਰੇ ਵਿਦਿਆਰਥੀਆਂ (Students) ਨੂੰ ਜਾਗਰੂਕ ਕਰਨ ਦੇ ਲਈ ਕੈਂਪ ਲਗਾਏ ਜਾਂਦੇ ਹਨ। ਉੱਥੇ ਹੀ ਰੈਲੀਆਂ ਕਰਕੇ ਇਨ੍ਹਾਂ ਹਾਦਸਿਆ ਨੂੰ ਰੋਕਣ ਦੇ ਲਈ ਉਪਰਾਲੇ ਵੀ ਕੀਤੇ ਜਾਂਦੇ ਰਹੇ ਹਨ।
14 ਨਵੰਬਰ ਦਿਨ ਐਤਵਾਰ ਨੂੰ ਅੰਮ੍ਰਿਤਸਰ ‘ਚ ਪੁਲਿਸ (Police) ਵੱਲੋਂ ਨੋ ਚਲਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਟ੍ਰੈਫਿਕ ਦੇ ਨਿਯਮ (Traffic rules) ਤੋੜਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਟ੍ਰੈਫਿਕ ਨਿਯਮਾਂ (Traffic rules) ਬਾਰੇ ਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਹਾਈਵੇਅ ‘ਤੇ ਬਿਨ੍ਹਾਂ ਹੈਲਮਟ ਤੋਂ ਮੋਟਰਸਕਾਈਲ ਚਾਲਕਾਂ ਨੂੰ ਪੁਲਿਸ (Police) ਦੇ ਉੱਚ ਅਫ਼ਸਰਾਂ ਵੱਲੋਂ ਜਿੱਥੇ ਹੈਲਮਟ ਭੇਂਟ ਕੀਤੇ ਗਏ, ਉੱਥੇ ਹੀ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ (Traffic rules) ਬਾਰੇ ਜਾਗਰੂਕ ਕਰਨ ਦੇ ਲਈ ਕੁਝ ਪੇਪਰ ਵੀ ਦਿੱਤੇ ਗਏ। ਤਾਂ ਜੋ ਉਹ ਅੱਗੇ ਤੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ 14 ਨਵੰਬਰ ਦਾ ਦਿਨ ਅੰਮ੍ਰਿਤਸਰ ਵਿੱਚ ਨੋ ਚਲਾਨ ਦਿਵਸ ਵਜੋਂ ਮਨਾਇਆ ਗਿਆ ਹੈ। ਇਸ ਦਿਨ ਕਿਸੇ ਵੀ ਚਾਲਕ ਦਾ ਚਲਾਨ ਨਹੀਂ ਕੀਤਾ ਗਿਆ, ਸਗੋਂ ਉਸ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਹੈ।
ਦੂਜੇ ਪਾਸੇ ਪੁਲਿਸ ਦੇ ਇਸ ਉਪਰਾਲੇ ਨੂੰ ਲੋਕਾਂ ਵੱਲੋਂ ਵੀ ਸਲਾਹਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ (Police) ਦੇ ਇਸ ਉਪਰਾਲੇ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚੇਗੀ। ਅਤੇ ਨਾਲ ਹੀ ਵਾਹਨ ਚਾਲਕਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਪੁਲਿਸ (Police) ਦਾ ਸਾਥ ਦੇਣ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਵੱਧ ਰਹੇ ਸੜਕ ਹਾਦਸਿਆ (Road accident) ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ:ਸਟੀਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਇੰਡਸਟਰੀ ਨੇ ਮੰਗੀ ਭੀਖ