ਅੰਮ੍ਰਿਤਸਰ: ਅੰਮ੍ਰਿਤਸਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਜਿੱਥੇ ਦਿਨੇਸ਼ ਬੱਸੀ ਇੰਪਰੂਵਮੇਂਟਸ ਚੇਅਰਮੈਨ (Dinesh Bassi Improvements Chairman) ਨੂੰ ਉਨ੍ਹਾਂ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ, ਉੱਥੇ ਹੀ ਦਮਨਦੀਪ ਸਿੰਘ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਚਹੇਤੇ ਸਨ। ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ (Improvement Trust) ਦਾ ਚੇਅਰਮੈਨ ਬਣਾ ਦਿੱਤਾ ਗਿਆ ਦਮਨਦੀਪ ਸਿੰਘ ਜੋ ਕਿ ਇਕ ਕੌਂਸਲਰ ਵੀ ਹਨ 'ਤੇ ਨਵਜੋਤ ਸਿੰਘ ਸਿੱਧੂ ਦੇ ਖਾਸ-ਖਾਸ ਮੰਨੇ ਜਾਂਦੇ ਹਨ।
ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਨੇ ਅਸਤੀਫ਼ਾ ਦਿੱਤਾ ਉਨ੍ਹਾਂ ਨਾਲ ਹੀ ਕੈਪਟਨ ਦੇ ਚਹੇਤਿਆਂ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਉਤਾਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਜੋ ਸਭ ਤੋਂ ਪਹਿਲਾਂ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ (Improvement Trust Amritsar) ਦੇ ਚੇਅਰਮੈਨ ਦਿਨੇਸ਼ ਬੱਸੀ 'ਤੇ ਡਿੱਗੀ। ਇਨ੍ਹਾਂ ਨੂੰ ਕੈਪਟਨ ਅਮਰਿੰਦਰ (Capt. Amarinder) ਦੇ ਖਾਸਮ ਖ਼ਾਸ ਮੰਨਿਆਂ ਜਾਂਦਾ ਸੀ 'ਤੇ ਉਨ੍ਹਾਂ ਦਾ ਨਵਜੋਤ ਸਿੰਘ ਸਿੱਧੂ ਨਾਲ ਛੱਤੀ ਦਾ ਅੰਕੜਾ ਰਿਹਾ ਸੀ ਤੇ ਅੱਜ ਦੀ ਸੀਐਮ ਦੀ ਪਹਿਲੀ ਫੇਰੀ ਨੂੰ ਲੈ ਕੇ ਹੀ ਨਵਜੋਤ ਸਿੰਘ ਸਿੱਧੂ ਦੇ ਖਾਸਮ-ਖਾਸ ਰਹੇ ਦਮਨਦੀਪ ਸਿੰਘ ਨੂੰ ਬਰੂਮਮ ਟਰੱਸਟ ਦਾ ਚੇਅਰਮੈਨ ਬਣਾ ਦਿੱਤਾ ਗਿਆ।
ਉਹ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਕੋਠੀ ਢੋਲਾਂ ਨਾਲ ਹੁੰਮ-ਹੁੰਮਾ ਕੇ ਪੁੱਜੇ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਅਸੀਂ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਾਂ 'ਤੇ ਕੱਲ੍ਹ ਨਵਜੋਤ ਸਿੰਘ ਸਿੱਧੂ (Navjot Singh Sidhu) ਨਾਲ ਜਾ ਕੇ ਉਹ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਣਗੇ।
ਉਨ੍ਹਾਂ ਕਿਹਾ ਮੈਂ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਦੇ ਕਾਬਿਲ ਸਮਝਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਰਹਿਨੁਮਾਈ ਹੇਠ ਸ਼ਹਿਰ ਦੇ ਰੁਕੇ ਹੋਏ ਸਾਰੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਅੰਮ੍ਰਿਤਸਰ ਸ਼ਹਿਰ ਨੂੰ ਇਕ ਸਾਫ ਸੁਥਰਾ ਸ਼ਹਿਰ ਬਣਾਇਆ ਜਾਵੇਗਾ।
ਉੱਥੇ ਹੀ ਦਮਨਦੀਪ ਸਿੰਘ ਨੇ ਕਿਹਾ ਮੈਂ ਤਿੰਨ ਵਾਰ ਕੌਂਸਲਰ ਰਹਿ ਚੁੱਕਾ ਹਾਂ ਪਰ ਅੱਜ ਤੱਕ ਕਿਸੇ ਵੀ ਸੀਐਮ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ 'ਤੇ ਨਾ ਹੀ ਕਦੀ ਸਾਡੀ ਕਿਸੇ ਨੇ ਗੱਲਬਾਤ ਸੁਣੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤੁਹਾਨੂੰ ਅੰਮ੍ਰਿਤਸਰ ਜ਼ਿਲੇ ਦਾ ਕਾਂਗਰਸ ਪ੍ਰਧਾਨ ਬਣਾਇਆ ਜਾ ਰਿਹਾ ਹੈ ਤੇ ਮੈਂ ਨਵਜੋਤ ਸਿੰਘ ਸਿੱਧੂ (Navjot Singh Sidhu) ਜੀ ਨੂੰ ਫੋਨ ਲਗਾ ਕੇ ਪੁੱਛਿਆ 'ਤੇ ਉਨ੍ਹਾਂ ਨੇ ਮੇਰੀ ਸਿੱਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਵਾਈ।
ਉਨ੍ਹਾਂ ਨੇ ਮੈਨੂੰ ਫੋਨ ਤੇ ਕਹਿ ਦਿੱਤਾ ਕੀ ਤੁਹਾਨੂੰ ਮੁਬਾਰਕਾਂ ਹੁਣ ਤੁਹਾਨੂੰ ਇੰਪਰੂਵਮੈਂਟ ਟਰੱਸਟ (Improvement Trust) ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ। ਇਹ ਮੇਰੇ ਲਈ ਬਹੁਤ ਹੀ ਖੁਸ਼ੀ 'ਤੇ ਮਾਣ ਦੀ ਗੱਲ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਆਮ ਬੰਦੇ ਨੂੰ ਫੋਨ ਕਰਕੇ ਵਧਾਈ ਦਿੱਤੀ 'ਤੇ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਸਭ ਕੁਝ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਿਆਰ ਸਦਕਾ ਹੀ ਹੈ ਜਿਹੜਾ ਮੈਂ ਅੱਜ ਇਸ ਮੁਕਾਮ 'ਤੇ ਪੁੱਜਾ ਹਾਂ 'ਤੇ ਮੈਂ ਇਨ੍ਹਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।
ਉੱਥੇ ਹੀ ਮੈਡਮ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਮਨਦੀਪ ਸਿੰਘ ਮੇਰੇ ਬੱਚੇ ਸਾਮਾਨ ਹੈ 'ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਦੀ ਮਿਹਨਤ ਦੇ ਸਦਕਾ ਜੋ ਇਨ੍ਹਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਉੱਥੇ ਹੀ ਉਨ੍ਹਾਂ ਵੱਲੋਂ ਦਿਨੇਸ਼ ਬੱਸੀ 'ਤੇ ਵੀ ਕਟਾਖਸ਼ ਕਰਦੇ ਹੋਏ ਕਿਹਾ ਕਿ ਪਹਿਲੇ ਚੇਅਰਮੈਨ ਨੇ ਜਿਹੜੇ ਘੁਟਾਲੇ ਕੀਤੇ ਉਹ ਸਾਰੀਆਂ ਫਾਈਲਾਂ ਖੋਲ੍ਹੀਆਂ ਜਾਣਗੀਆਂ 'ਤੇ ਉਸ ਦਾ ਪਰਦਾ ਵੀ ਫ਼ਾਸ਼ ਕੀਤਾ ਜਾਵੇਗਾ। ਇਹ ਕੁਝ ਮਹੀਨੇ ਦਾ ਜਿਹੜਾ ਸਾਨੂੰ ਸਮਾਂ ਮਿਲਿਆ ਹੈ ਬਹੁਤ ਘੱਟ ਸਮਾਂ ਮਿਲਿਆ ਪਰ ਫਿਰ ਵੀ ਮੇਰਾ ਬੱਚਾ ਅੰਮ੍ਰਿਤਸਰ ਸ਼ਹਿਰ ਨੂੰ ਸੰਵਾਰ ਕੇ ਉਹਦੀ ਨੁਹਾਰ ਬਦਲੇਗਾ।
ਇਹ ਵੀ ਪੜ੍ਹੋ: ਅੱਜ ਹੋ ਸਕਦਾ ਕਾਂਗਰਸ ਦੇ ਕਈਂ ਮੰਤਰੀਆਂ ਦੀ ਕਿਸਮਤ ਦਾ ਫੈਸਲਾ